ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News ਡਿਪਟੀ ਕਮਿਸ਼ਨਰ...

    ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਪੈਦਲ ਤੁਰ ਕੇ ਦਫਤਰ ਪੁੱਜੇ

    Patiala News

    ਪਟਿਆਲਾ ਦੇ ਕਈ ਅਧਿਕਾਰੀ ਸਾਈਕਲ, ਪਬਲਿਕ ਟਰਾਂਸਪੋਰਟ ਜਾਂ ਫਿਰ ਪੈਦਲ ਪੁੱਜੇ | Patiala News

    ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ (Patiala News) ਅੱਜ ਪੈਦਲ ਚੱਲ ਕੇ ਦਫਤਰ ਪੁੱਜੇ। ਪਟਿਆਲਾ ਜ਼ਿਲ੍ਹੇ ਦੇ ਅੱਜ ਵੱਡੀ ਗਿਣਤੀ ਅਧਿਕਾਰੀ ਅਤੇ ਕਰਮਚਾਰੀ ਪੈਦਲ, ਸਾਈਕਲ ਤੇ, ਪਬਲਿਕ ਟਰਾਂਸਪੋਰਟ ਜਾਂ ਫਿਰ ਇਕੱਠੇ ਇੱਕ ਗੱਡੀ ਰਾਹੀਂ ਆਪਣੇ ਸਰਕਾਰੀ ਦਫਤਰਾਂ ਵਿਚ ਪੁੱਜੇ। ਡਿਪਟੀ ਕਮਿਸ਼ਨਰ ਵੱਲੋਂ ਲਗਭਗ 3 ਕਿਲੋਮੀਟਰ ਪੈਦਲ ਚੱਲ ਕੇ ਆਪਣੇ ਦਫ਼ਤਰ ਪੁੱਜਿਆ ਗਿਆ।

    ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ ਨਵ-ਨਿਯੁਕਤ ਕਰਮੀਆਂ ਨੂੰ ਨਿਯੁਕਤੀ ਪੱਤਰ ਵੰਡੇ

    Patiala News

     

     

     

     

     

     

     

     

    ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ (Patiala News) ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਵੱਲੋਂ ਪੈਦਲ ਚੱਲ ਕੇ ਕਾਫ਼ੀ ਮੁਸ਼ਕਲਾਂ ਦਾ ਵੀ ਪਤਾ ਚੱਲਿਆ ਅਤੇ ਕਈ ਥਾਈਂ ਲੋਕਾਂ ਦੇ ਪੈਦਲ ਚੱਲਣ ਲਈ ਫੁੱਟਪਾਥਾਂ ਆਦਿ ਦੀ ਮੁਸ਼ਕਲਾਂ ਸਾਹਮਣੇ ਆਈਆਂ ਅਤੇ ਕਈ ਲੋਕਾਂ ਵੱਲੋਂ ਆਪਣੀਆਂ ਸਮੱਸਿਆਵਾਂ ਵੀ ਦੱਸੀਆਂ ਗਈਆਂ। ਉਨ੍ਹਾਂ ਦੱਸਿਆ ਕਿ ਅੱਜ ਦਾ ਮੁੱਖ ਮਕਸਦ ਵਾਤਾਵਰਨ ਵਿਚ ਪੈਦਾ ਹੋ ਰਹੇ ਪ੍ਰਦੂਸ਼ਣ ਨੂੰ ਘੱਟ ਕਰਨਾ ਹੈ। ਪਟਿਆਲਾ ਦੇ ਕਈ ਪੁਲੀਸ ਅਧਿਕਾਰੀ ਸਾਈਕਲ ਤੇ ਪੁੱਜੇ ਅਤੇ ਏ ਪੀ ਆਰ ਓ ਹਰਦੀਪ ਸਿੰਘ ਅਤੇ ਜਸਤਰਨ ਸਿੰਘ ਵੀ ਆਪਣੇ ਸਾਈਕਲ ਤੇ ਦਫ਼ਤਰ ਪੁੱਜੇ। ਇਧਰ ਆਮ ਲੋਕਾਂ ਵੱਲੋਂ ਵੀ ਸਰਕਾਰੀ ਅਧਿਕਾਰੀਆਂ ਵੱਲੋਂ ਵਿੱਢੀ ਗਈ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਗਈ।

    LEAVE A REPLY

    Please enter your comment!
    Please enter your name here