Panchayat Elections Punjab 2024: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਅਗਾਮੀ ਪੰਚਾਇਤੀ ਚੋਣਾਂ ਸਬੰਧੀ ਸਰਪੰਚਾਂ ਬਾਬਤ ਬਲਾਕ ਵਾਈਜ਼ ਰਾਖਵੇਂਕਰਨ ਦੀਆਂ ਸੂਚੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ। ਜਾਰੀ ਸੂਚੀਆਂ ਮੁਤਾਬਕ ਬਲਾਕ ਸਰਹਿੰਦ ਵਿੱਚ ਐੱਸ.ਸੀ. ਲਈ 17, ਐੱਸ. ਸੀ. ਮਹਿਲਾ ਲਈ 18, ਮਹਿਲਾ ਜਨਰਲ ਲਈ 32 ਅਤੇ ਜਨਰਲ ਲਈ 31 ਸੀਟਾਂ ਹਨ ।
ਇਹ ਵੀ ਪੜ੍ਹੋ: Ladowal Toll Plaza News: ਲਾਡੋਵਾਲ ਟੋਲ ਪਲਾਜਾ ਇੱਕ ਵਾਰ ਫ਼ਿਰ ਹੋਵੇਗਾ ਫਰੀ
ਇਸੇ ਤਰ੍ਹਾਂ ਬਲਾਕ ਖੇੜਾ ਵਿੱਚ ਐੱਸ.ਸੀ. ਲਈ 14, ਐੱਸ. ਸੀ. ਮਹਿਲਾ ਲਈ 14, ਮਹਿਲਾ ਜਨਰਲ ਲਈ 29 ਅਤੇ ਜਨਰਲ ਲਈ 29 ਸੀਟਾਂ ਨੋਟੀਫਾਈ ਕੀਤੀਆਂ ਗਈਆਂ ਹਨ। ਬਲਾਕ ਖਮਾਣੋਂ ਵਿੱਚ ਐੱਸ.ਸੀ. ਲਈ 15, ਐੱਸ. ਸੀ. ਮਹਿਲਾ ਲਈ 15, ਮਹਿਲਾ ਜਨਰਲ ਲਈ 21 ਅਤੇ ਜਨਰਲ ਲਈ 21 ਸੀਟਾਂ ਅਤੇ ਬਲਾਕ ਬੱਸੀ ਪਠਾਣਾਂ ਵਿੱਚ ਐੱਸ.ਸੀ. ਲਈ 15, ਐੱਸ. ਸੀ. ਮਹਿਲਾ ਲਈ 14, ਮਹਿਲਾ ਜਨਰਲ ਲਈ 25 ਅਤੇ ਜਨਰਲ ਲਈ 24 ਸੀਟਾਂ ਨੋਟੀਫਾਈ ਕੀਤੀਆਂ ਗਈਆਂ ਹਨ।
ਇਸੇ ਤਰ੍ਹਾਂ ਬਲਾਕ ਅਮਲੋਹ ਵਿੱਚ ਐੱਸ.ਸੀ. ਲਈ 20 ਐੱਸ. ਸੀ. ਮਹਿਲਾ ਲਈ 20, ਮਹਿਲਾ ਜਨਰਲ ਲਈ 27 ਅਤੇ ਜਨਰਲ ਲਈ 28 ਸੀਟਾਂ ਨੋਟੀਫਾਈ ਕੀਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਚੋਣਾਂ ਸਬੰਧੀ ਤਿਆਰੀਆਂ ਜੰਗੀ ਪੱਧਰ ਉੱਤੇ ਜਾਰੀ ਹਨ ਤੇ ਹਰ ਹਾਲ ਇਹ ਚੋਣਾਂ ਬਿਨਾਂ ਕਿਸੇ ਡਰ-ਭੈਅ ਅਤੇ ਪੂਰਨ ਪਾਰਦਰਸ਼ੀ ਤਰੀਕੇ ਨਾਲ ਕਰਵਾਈਆਂ ਜਾਣਗੀਆਂ। Panchayat Elections Punjab 2024