ਆਰਮੀ ਅਫ਼ਸਰ ਚੁਣੀ ਗਈ ਸਿਮਰਨ ਨੂੰ ਡਿਪਟੀ ਕਮਿਸ਼ਨਰ ਨੇ ਇੰਜ ਦਿੱਤੀ ਵਧਾਈ

Girl-of-India
ਫਾਜ਼ਿਲਕਾ : ਸਿਮਰਨ ਦੀ ਇੱਕ ਤਸਵੀਰ ਤਸਵੀਰ : ਰਜਨੀਸ਼ ਰਵੀ

ਫਾਜ਼ਿਲਕਾ (ਰਜਨੀਸ਼ ਰਵੀ)। ਜਿਲ੍ਹਾ ਫਾਜ਼ਿਲਕਾ ਦੇ ਪਿੰਡ ਢਾਬਾ ਕੋਕਰੀਆ ਦੀ ਨਿਵਾਸੀ ਸਿਮਰਨ ਦੀ ਆਰਮੀ ਅਫਸਰ ਵਜੋਂ ਚੋਣ ‘ਤੇ ਵਧਾਈਆ ਦੇਣ ਵਾਲਿਆ ਦਾ ਤਾਤਾ ਲੱਗਿਆ ਹੋਇਆ ਹੈ । ਇਥੇ ਦੱਸ ਦਈਏ ਕਿ ਸੀਨੀਅਰ ਵਕੀਲ ਵਿਵੇਕ ਦੀ ਪੁੱਤਰੀ ਸਿਮਰਨ ਵਲੋ ਆਰਮੀ ਅਫਸਰ ਲਈ ਦੇਸ ਭਰ ਵਿੱਚ 4 ਸੀਟਾ ਲਈ ਹੋਈ ਚੋਣ ਵਿੱਚੋ ਚੋਥਾ ਸਥਾਨ ਹਾਸਿਲ ਕੀਤਾ ਹੈ। (Deputy Commissioner)

ਜਿਲ੍ਹੇ ਦੀ ਡਿਪਟੀ ਕਮਿਸ਼ਨਰ ਨੇ ਆਪਣੀ ਸ਼ੁਭਕਾਮਨਾਵਾਂ ਦਿੰਦਿਆਂ ਟਵੀਟ ਕੀਤਾ ਹੈ । ਉਹਨਾ ਕਿਹਾ ਕਿ “ਸਾਡੇ ਸਾਰਿਆਂ ਨੂੰ ਮਾਣ ਵਧਾਉਣ ਲਈ ਸਿਮਰਨ ਨੂੰ ਮੇਰੀਆਂ ਵਿਸ਼ੇਸ਼ ਵਧਾਈਆਂ। ਮੈਂ ਮਾਤ ਭੂਮੀ ਦੀ ਸੇਵਾ ਕਰਨ ਵਾਲੀ ਯੂਨੀਫਾਰਮ ਵਿੱਚ ਤੁਹਾਡੇ ਪੂਰੇ ਕਰੀਅਰ ਦੀ ਕਾਮਨਾ ਕਰਦੀ ਹਾਂ। ਤੁਹਾਡੀ ਮਿਹਨਤ ਹੋਰ ਵੀ ਬਹੁਤਿਆਂ ਨੂੰ ਪ੍ਰੇਰਿਤ ਕਰੇਗੀ। ਆਓ ਅਤੇ ਸਾਨੂੰ ਜਲਦੀ ਮਿਲੋ”। ਮਾਣ ਵਾਲੇ ਮਾਪਿਆਂ ਅਤੇ ਪਰਿਵਾਰ ਨੂੰ ਸ਼ੁਭਕਾਮਨਾਵਾਂ। #ਫਾਜ਼ਿਲਕਾ (Deputy Commissioner)

ਇਹ ਵੀ ਪੜ੍ਹੋ : ਪੰਜਾਬ ਦੀ ਇਸ ਧੀ ਨੇ ਮਾਰਿਆ ਮਾਅਰਕਾ, ਬਣੇਗੀ ਆਰਮੀ ਅਫ਼ਸਰ

LEAVE A REPLY

Please enter your comment!
Please enter your name here