ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਨੇ 40 ਦਿਨਾਂ ਦੌਰਾਨ 145ਵੇਂ ਕਾਰਜ ਦੇ ਰੂਪ ’ਚ ਧਿਆਨ, ਯੋਗ ਅਤੇ ਸਿਹਤ ਦੁਆਰਾ ਅਖਿਲ ਭਾਰਤੀ ਨਸ਼ਾ ਮੁਕਤੀ ਅਭਿਆਨ (ਡੈੱਪਥ) ਮੁਹਿੰਮ (Depth Campaign) ਵੀ ਚਲਾਈ ਪੂਜਨੀਕ ਗੁਰੂ ਜੀ ਨੇ ਨੌਜਵਾਨਾਂ ਨੂੰ ਸੱਦਾ ਦਿੰਦੇ ਹੋਏ ਫ਼ਰਮਾਇਆ ਕਿ ਅਜਿਹਾ ਕੰਮ ਕਰੋ ਕਿ ਤੁਹਾਡੀ ਜਵਾਨੀ ਦੇਸ਼, ਸਮਾਜ ਦੇ ਕੰਮ ਆਵੇ ਨਸ਼ੇ ’ਚ ਬਰਬਾਦ ਨਾ ਕਰੋ ਪੂਜਨੀਕ ਗੁਰੂ ਜੀ ਨੇ ਪਤਵੰਤਿਆਂ ਨੂੰ ਅਪੀਲ ਕੀਤੀ ਕਿ ਆਪਣੇ-ਆਪਣੇ ਖੇਤਰਾਂ ’ਚ ਨਸ਼ਾ ਬੰਦ ਕਰਵਾਓ ਇਹ ਰਾਖਸ਼ ਜਦੋਂ?ਸਮਾਜ ’ਚੋਂ ਭੱਜੇਗਾ, ਤਾਂ ਸਾਡਾ ਸਮਾਜ ਬਚੇਗਾ ਸਮਾਜ ’ਚ ਖੁਸ਼ੀਆਂ ਆਉਣਗੀਆਂ ਘਰ-ਘਰ ’ਚ ਮੌਤਾਂ ਹੋ ਰਹੀਆਂ ਹਨ ਡਾ. ਐੱਮਐੱਸਜੀ ਨੇ ਫ਼ਰਮਾਇਆ ਕਿ ਨਸ਼ਾ ਛੱਡਣ ਵਾਲਿਆਂ ਲਈ ਵਧੀਆ ਖੁਰਾਕ ਦਾ ਸੰਗਤ ਪ੍ਰਬੰਧ ਕਰੇਗੀ।
ਨੌਜਵਾਨ ਛੱਡ ਰਹੇ ਹਨ ਨਸ਼ਾ
ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਚਲਾਈ ਨਸ਼ਾ ਮੁਕਤੀ ਲਹਿਰ ਦਾ ਵੱਡਾ ਅਸਰ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਵੱਡੀ ਗਿਣਤੀ ਨੌਜਵਾਨਾਂ ਨੇ ਪੰਜਾਬ ਦੇ ਸਭ ਤੋਂ ਖ਼ਤਰਨਾਕ ਮੰਨੇ ਜਾਂਦੇ ਨਸ਼ੇ ਚਿੱਟੇ ਤੋਂ ਤੌਬਾ ਕੀਤੀ ਅਤੇ ਵੱਡੀ ਗਿਣਤੀ ਚਿੱਟੇ ਦੇ ਵਪਾਰੀਆਂ ਨੇ ਚਿੱਟੇ ਦੇ ਇਸ ਧੰਦੇ ਤੋਂ ਤੌਬਾ ਕਰਕੇ ਆਪਣੇ ਆਪ ਨੂੰ ਮੁੱਖ ਧਾਰਾ ਵਿੱਚ ਪਰਤਣ ਦਾ ਅਹਿਦ ਲਿਆ।
ਪੂਜਨੀਕ ਗੁਰੂ ਜੀ ਨੇ ਨਸ਼ਾ ਛੱਡ ਕੇ ਨਵਾਂ ਜੀਵਨ ਸ਼ੁਰੂ ਕਰਨ ਵਾਲੇ ਵਾਲੇ ਨੌਜਵਾਨਾਂ ਦੀ ਹੌਸਲਾ ਅਫ਼ਜਾਈ ਕਰਦਿਆਂ ਫਰਮਾਇਆ ਕਿ ਦੁੱਧ-ਘਿਓ ਤੇ ਚੰਗੀ ਖੁਰਾਕ ਖਾਣ ਨਾਲ ਸਰੀਰ ਵਿੱਚ ਤਾਕਤ ਤੇ ਤੰਦਰੁਸਤੀ ਆਵੇਗੀ। ਵਾਹਿਗੁਰੂ ਦਾ ਨਾਮ ਜਪਦੇ ਰਹੋ ਆਤਮਬਲ ਵਧੇਗਾ ਤੇ ਤੰਦਰੁਸਤੀ ਮਿਲੇਗੀ। ਵਾਹਿਗੁਰੂ ਦੇ ਨਾਮ ਨਾਲ ਨਸ਼ਾ ਛੱਡਣ ਵਿੱਚ ਕੋਈ ਵੀ ਤਕਲੀਫ਼ ਨਹੀਂ ਆਉਂਦੀ। ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਆਪ ਜੀ ਨੇ ਫਰਮਾਇਆ ਕਿ ਸਾਧ-ਸੰਗਤ ਵੀ ਤੁਹਾਨੂੰ ਖੁਰਾਕ ਮੁਹੱਈਆ ਕਰਵਾਉਣ ਲਈ ਯਤਨ ਕਰਦੀ ਰਹੇਗੀ।
ਆਪ ਜੀ ਨੇ ਫਰਮਾਇਆ ਕਿ ਜਦੋਂ ਕਿਸੇ ਨੌਜਵਾਨ ਦਾ ਨਸ਼ਾ ਛੁਡਵਾ ਕੇ ਉਸ ਨੂੰ ਸਹੀ ਰਾਹ ’ਤੇ ਤੋਰਿਆ ਜਾਂਦਾ ਹੈ ਤਾਂ ਉਸ ਦੀ ਆਤਮਾ ਤੇ ਉਸ ਦੇ ਮਾਤਾ-ਪਿਤਾ ਦੁਆਵਾਂ ਦਿੰਦੇ ਹਨ। ਨਸ਼ੇ ਤੋਂ ਪ੍ਰੇਸ਼ਾਨ ਕਿਸੇ ਦੁਖੀ ਦੀ ਮਿਲੀ ਹੋਈ ਦੁਆ ਕਦੇ ਵੀ ਖਾਲੀ ਨਹੀਂ ਜਾਂਦੀ। ਪੂਜਨੀਕ ਗੁਰੂ ਜੀ ਦਾ ਰੂਹਾਨੀ ਸਤਿਸੰਗ ਸੁਣਨ ਤੋਂ ਬਾਅਦ ਨਸ਼ਾ ਵੇਚਣਾ ਛੱਡਣ ਵਾਲੇ ਨੌਜਵਾਨ ਨੂੰ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਤੁਹਾਡੇ ਚੰਗੇ ਕਾਰੋਬਾਰ ਵਿੱਚ ਹੋਰ ਬਰਕਤ ਪਵੇਗੀ।
ਪਿੰਡਾਂ ਵਿੱਚੋਂ ਨਸ਼ੇ ਦਾ ਸਫ਼ਾਇਆ ਕਰ ਦਿਓ (Saint Dr. MSG)
ਆਪ ਜੀ ਨੇ ਰੂਹਾਨੀ ਸਤਿਸੰਗ ’ਚ ਪਹੁੰਚੇ ਕਈ ਜ਼ਿਲ੍ਹਿਆਂ ਤੋਂ ਗਰਾਮ ਪੰਚਾਇਤਾਂ, ਨੰਬਰਦਾਰਾਂ ਤੇ ਪਿੰਡਾਂ ਦੇ ਪਤਵੰਤਿਆਂ ਦੇ ਰੂ-ਬ-ਰੂ ਹੁੰਦਿਆਂ ਫਰਮਾਇਆ ਕਿ ਸਾਰੇ ਮਿਲ ਕੇ ਆਪਣੇ ਪਿੰਡਾਂ ਵਿੱਚੋਂ ਨਸ਼ੇ ਦਾ ਸਫ਼ਾਇਆ ਕਰ ਦਿਓ। ਆਪ ਜੀ ਨੇ ਫਰਮਾਇਆ ਕਿ ਅਸੀਂ ਆਪਣੇ ਭਜਨ ਵਿੱਚ ਵੀ ਇਹੀ ਗਾਇਆ ਹੈ, ‘ਸਰਪੰਚੋ ਠੀਕਰੀ ਪਹਿਰਾ ਲਾ ਦਿਓ, ਨਸ਼ੇ ਦੇ ਵਪਾਰੀਆਂ ਨੂੰ ਭਜਾ ਦਿਓ।’ ਪਿੰਡਾਂ ਵਿੱਚ ਠੀਕਰੀ ਪਹਿਰੇ ਲਾ ਕੇ ਨਸ਼ੇ ਨੂੰ ਤੇ ਨਸ਼ੇ ਦੇ ਵਪਾਰੀਆਂ ਨੂੰ ਪਿੰਡ ’ਚ ਵੜਨ ਨਾ ਦਿੱਤਾ ਜਾਵੇ। ਨਸ਼ਾ ਛੱਡ ਚੁੱਕੇ ਨੌਜਵਾਨਾਂ ਦਾ ਧਿਆਨ ਰੱਖੋ ਤੇ ਉਨ੍ਹਾਂ ਦੀ ਖੁਰਾਕ ਦਾ ਇੰਤਜਾਮ ਕਰੋ ਤਾਂ ਕਿ ਉਨ੍ਹਾਂ ਨੂੰ ਤੰਦਰੁਸਤੀ ਮਿਲੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ