ਸਾਡੇ ਨਾਲ ਸ਼ਾਮਲ

Follow us

19.2 C
Chandigarh
Sunday, February 22, 2026
More
    Home Breaking News Punjab Kabadd...

    Punjab Kabaddi News: ਗਗਨ ਚੱਢਾ ਕਬੱਡੀ ਕੱਪ ਦੀ ਚੈਂਪੀਅਨ ਬਣੀ ਦਿਓਰਾ ਹਰਿਆਣਾ ਦੀ ਟੀਮ

    Punjab Kabaddi News
    ਅਮਲੋਹ : ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਵਿਧਾਇਕ ਲਖਵੀਰ ਰਾਏ, ਗੁੰਜਨ ਚੱਢਾ ਅਤੇ ਪ੍ਰਬੰਧਕ ਕਬੱਡੀ ਖਿਡਾਰੀ ਨਾਲ ਯਾਦਗਾਰੀ ਤਸਵੀਰ ਕਰਵਾਉਣ ਸਮੇਂ। ਤਸਵੀਰ: ਅਨਿਲ ਲੁਟਾਵਾ

    ਵਿਧਾਇਕ ਗੈਰੀ ਬੜਿੰਗ ਦੀ ਅਗਵਾਈ ’ਚ ਕਰਵਾਏ ਗਗਨ ਚੱਢਾ ਕਬੱਡੀ ਕੱਪ ’ਚ ਹਜ਼ਾਰਾਂ ਦੀ ਗਿਣਤੀ ਦਰਸ਼ਕ ਪਹੁੰਚੇ

    • ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ’ਚ 3 ਹਜ਼ਾਰ ਖੇਡ ਮੈਦਾਨ ਬਣਾਏ ਜਾ ਰਹੇ ਹਨ : ਵਿੱਤ ਮੰਤਰੀ ਹਰਪਾਲ ਚੀਮਾ

    Punjab Kabaddi News: (ਅਨਿਲ ਲੁਟਾਵਾ) ਅਮਲੋਹ। ਸਵ.ਗਗਨਦੀਪ ਸਿੰਘ ਚੱਢਾ ਦੀ ਯਾਦ ਵਿੱਚ ਅਮਲੋਹ ਵਿਖੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੀ ਅਗਵਾਈ ਵਿੱਚ ਕਰਵਾਏ ਗਗਨ ਚੱਢਾ ਕਬੱਡੀ ਕੱਪ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਦਰਸ਼ਕਾਂ ਨੇ ਸ਼ਿਰਕਤ ਕੀਤੀ ਗਈ ਅਤੇ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਵੀ ਕੀਤੀ ਉੱਥੇ ਹੀ ਕਬੱਡੀ ਕੱਪ ਨੂੰ ਇੱਕ ਵੱਡਾ ਉਪਰਾਲਾ ਦੱਸਿਆ। ਇਸ ਮੌਕੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿਹਨਾਂ ਵੱਲੋਂ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ‌।

    ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਹਰਦੀਪ ਸਿੰਘ ਮੁੰਡੀਆਂ, ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਦਿਨੇਸ਼ ਚੱਢਾ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਵਿਧਾਇਕ ਲਖਵੀਰ ਸਿੰਘ ਰਾਏ, ਵਿਧਾਇਕ ਰੁਪਿੰਦਰ ਸਿੰਘ ਹੈਪੀ, ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ,ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਗੁੰਜਨ ਚੱਢਾ ਪਤਨੀ ਸਵ ਗਗਨਦੀਪ ਸਿੰਘ ਚੱਢਾ, ਗੁਰਪ੍ਰੀਤ ਸਿੰਘ ਜੀਪੀ ਪੰਜਾਬ ਪ੍ਰਧਾਨ ਐਸਸੀ ਵਿੰਗ, ਮਹਿੰਦਰ ਸਿੰਘ ਸਿੱਧੂ ਪੰਜਾਬ ਪ੍ਰਧਾਨ ਕਿਸਾਨ ਵਿੰਗ, ਸੁਖਜੀਤ ਸਿੰਘ ਢਿੱਲਵਾਂ ਪੰਜਾਬ ਪ੍ਰਧਾਨ ਬੀਸੀ ਵਿੰਗ, ਪਹਿਲਵਾਨ ਜਸਕੰਵਰ ਸਿੰਘ ਜੱਸਾ ਪੱਟੀ, ਗੁਰਬਿੰਦਰ ਸਿੰਘ ਰਜਿਸਟਰਾਰ, ਥਾਪਰ ਯੂਨੀਵਰਸਿਟੀ ਵਿਸ਼ੇਸ਼ ਤੌਰ ’ਤੇ ਪਹੁੰਚੇ ਜਿਹਨਾਂ ਨੂੰ ਵਿਧਾਇਕ ਗੈਰੀ ਬੜਿੰਗ ਅਤੇ ਪ੍ਰਬੰਧਕਾਂ ਵੱਲੋਂ ਜੀ ਆਇਆਂ ਆਖਿਆ ਗਿਆ ਅਤੇ ਸਨਮਾਨਿਤ ਕੀਤਾ।

    ਖੇਡਾਂ ਪ੍ਰਮੋਟ ਹੋਣਗੀਆਂ ਤਾਂ ਨਸ਼ੇ ਆਪਣੇ-ਆਪ ਖਤਮ ਹੋਣਗੇ: ਹਰਪਾਲ ਸਿੰਘ ਚੀਮਾ

    ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੱਜ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਆਗੂ ਸਵਰਗਵਾਸੀ ਗਗਨਦੀਪ ਚੱਡਾ ਦੀ ਯਾਦ ਵਿੱਚ ਕਬੱਡੀ ਕੱਪ ਕਰਵਾਇਆ ਗਿਆ ਹੈ। ਜੋ ਕਿ ਪਹਿਲਾਂ ਦਿੜ੍ਹਬਾ ਹਲਕੇ ਵਿੱਚ ਹੁੰਦਾ ਹੈ। ਇਸ ਵਾਰ ਇਹ ਟੂਰਨਾਮੈਂਟ ਅਮਲੋਹ ਦੇ ਵਿੱਚ ਕਰਾਇਆ ਗਿਆ ਹੈ ਕਿਉਂਕਿ ਗਗਨਦੀਪ ਸਿੰਘ ਚੱਢਾ ਗੈਰੀ ਬੜਿੰਗ ਦੇ ਕਾਫ਼ੀ ਨਜ਼ਦੀਕੀ ਸੀ।

    ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੇ ਲਈ ਵੀ ਵਿਸ਼ੇਸ਼ ਪੈਕਜ ਰੱਖੇ ਗਏ ਹਨ। ਪੰਜਾਬ ਦੇ ਵਿੱਚ 3000 ਖੇਡ ਮੈਦਾਨ ਬਣਾਏ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਵੱਡੇ ਬਜਟ ਰੱਖੇ ਜਾਣਗੇ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਖੇਡਾਂ ਪ੍ਰਮੋਟ ਹੋਣਗੀਆਂ ਤਾਂ ਨਸ਼ੇ ਆਪਣੇ-ਆਪ ਖਤਮ ਹੋਣਗੇ ਅਤੇ ਨਸ਼ਿਆਂ ਨੂੰ ਖਤਮ ਕਰਨ ਦਾ ਖੇਡਾਂ ਵੀ ਇੱਕ ਚੰਗਾ ਜ਼ਰੀਆ ਹੈ, ਜਿਸ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸਹਿਮਤ ਹਨ।

    ਉਹਨਾਂ ਅੱਗੇ ਕਿਹਾ ਕਿ ਸਾਡੇ ਜਿਹੜੇ ਖਿਡਾਰੀ ਉਲੰਪਿਕ ਖੇਡ ਕੇ ਆਏ ਸਨ ਅਸੀਂ ਉਹਨਾਂ ਨੂੰ ਡੀਐਸਪੀ ਅਤੇ ਪੀਸੀਐਸ ਭਰਤੀ ਕੀਤਾ ਤਾਂ ਕਿ ਸਾਡੇ ਬੱਚੇ ਹੋਰ ਖੇਡਾਂ ਵਿੱਚ ਭਾਗ ਲੈ ਸਕਣ। ਇਸ ਮੌਕੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੇ ਆਗੂ ਗਗਨਦੀਪ ਸਿੰਘ ਚੱਢਾ ਨੂੰ ਯਾਦ ਕਰਦੇ ਹੋਏ ਅੱਜ ਕਬੱਡੀ ਕੱਪ ਕਰਵਾਇਆ ਗਿਆ ਹੈ। ਉਹਨਾਂ ਕਿਹਾ ਗਗਨਦੀਪ ਸਿੰਘ ਚੱਢਾ ਦਾ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ ਅਤੇ ਬਹੁਤ ਘੱਟ ਉਮਰ ਵਿੱਚ ਸਾਨੂੰ ਸਦੀਵੀਂ ਵਿਛੋੜਾ ਦੇ ਗਿਆ। ਉਹਨਾਂ ਦੀ ਯਾਦ ਵਿੱਚ ਤੀਸਰਾ ਕਬੱਡੀ ਕੱਪ ਕਰਵਾਇਆ ਗਿਆ ਹੈ ਅਤੇ ਪਹਿਲਾਂ ਦੋ ਕੱਪ ਦਿੜ੍ਹਬਾ ਹਲਕੇ ਵਿੱਚ ਕਰਵਾਏ ਗਏ ਸਨ ਆਉਣ ਵਾਲੇ ਸਮੇਂ ਵਿੱਚ ਵੀ ਕਰਵਾਏ ਜਾਣਗੇ। Punjab Kabaddi News

    Punjab Kabaddi News
    ਅਮਲੋਹ : ਵਿਧਾਇਕ ਗੈਰੀ ਬੜਿੰਗ ਬੈਸਟ ਰੇਡਰ ਰਵੀ ਦਿਓਰਾ ਅਤੇ ਬੈਸਟ ਜਾਫੀ ਸੀਲੂ ਬਲਹਾਰਾ ਹਰਿਆਣਾ ਨੂੰ ਸਵਿੱਫਟ ਕਾਰਾਂ ਦੀਆਂ ਚਾਬੀਆਂ ਸੌਂਪਦੇ ਹੋਏ ਨਾਲ ਐਡਵੋਕੇਟ ਮਨੀ ਬੜਿੰਗ, ਚਮਕੌਰ ਚੌਧਰੀ ਅਤੇ ਪ੍ਰਬੰਧਕ। ਤਸਵੀਰ: ਅਨਿਲ ਲੁਟਾਵਾ

    ਅਮਲੋਹ ਦੇ ਪਿੰਡ ਵਿੱਚ 33 ਪਲੇਅ ਗਰਾਊਂਡ ਤਿਆਰ ਹੋ ਰਹੇ ਹਨ

    ਉਹਨਾਂ ਅੱਗੇ ਕਿਹਾ ਕਿ ਸਰਕਾਰ ਵੱਲੋਂ ਹਲਕਾ ਅਮਲੋਹ ਦੇ ਪਿੰਡ ਵਿੱਚ 33 ਪਲੇਅ ਗਰਾਊਂਡ ਤਿਆਰ ਹੋ ਰਹੇ ਹਨ ਜਿਹਨਾਂ ਦੀ ਲਗਭਗ 12 ਕਰੋੜ ਦੀ ਰਾਸ਼ੀ ਨਾਲ ਇਹ ਗਰਾਊਂਡ ਬਣਨਗੇ। ਉਹਨਾਂ ਅੱਗੇ ਕਿਹਾ ਕਿ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅਮਲੋਹ ਦੇ ਗਰਾਊਂਡ ਲਈ ਵੱਡੀ ਗ੍ਰਾਂਟ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਇਸ ਮੌਕੇ ਮੁੱਖ ਪ੍ਰਬੰਧਕ ਚਮਕੌਰ ਚੌਧਰੀ, ਸਰਪੰਚ ਜਗਦੀਪ ਸਿੰਘ ਜਿੰਮੀ ਲਾਡਪੁਰ ਨੇ ਦੱਸਿਆ ਕਿ ਅੱਜ ਹੋਏ ਫਸਵੇਂ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਦਿਓਰਾ ਹਰਿਆਣਾ ਟੀਮ ਦੀ ਟੀਮ ਰਹੀ, ਜਿਸ ਨੂੰ ਡੇਢ ਲੱਖ ਰੁਪਏ ਦੀ ਰਾਸ਼ੀ ਅਤੇ ਕਬੱਡੀ ਕੱਪ ਨਾਲ ਸਨਮਾਨਿਤ ਕੀਤਾ ਗਿਆ, ਉਥੇ ਹੀ ਦੂਸਰੇ ਸਥਾਨ ਤੇ ਰਹੀ ਮੀਰੀ ਪੀਰੀ ਸਪੋਰਟਸ ਕਲੱਬ ਦੇਧਨਾ ਟੀਮ ਨੂੰ ਇੱਕ ਲੱਖ ਰੁਪਏ ਅਤੇ ਕੱਪ ਨਾਲ ਸਨਮਾਨਿਆਂ ਗਿਆ। ਇਸ ਕਬੱਡੀ ਕੱਪ ਦੇ ਬੈਸਟ ਜਾਫੀ ਸੀਲੂ ਬਲਹਾਰਾ ਹਰਿਆਣਾ ਅਤੇ ਬੈਸਟ ਰੇਡਰ ਰਵੀ ਦਿਓਰਾ ਰਹੇ ਜਿਹਨਾਂ ਨੂੰ ਸਵਿੱਫਟ ਕਾਰਾਂ ਦਿੱਤੀਆਂ ਗਈਆਂ। ਉਥੇ ਹੀ ਦਰਸ਼ਕਾਂ ਲਈ ਮੁਫ਼ਤ ਕੂਪਨ ਪਾਏਂ ਗਏ ਸੀ ਜਿਹਨਾਂ ਨੂੰ ਦੋ ਸਕੂਟਰੀਆ ਕੱਢੀਆਂ ਗਈਆਂ।

    Punjab Kabaddi News
    ਅਮਲੋਹ : ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦਿਓਰਾ ਹਰਿਆਣਾ ਟੀਮ ਦੀ ਜੇਤੂ ਟੀਮ ਨੂੰ ਜੇਤੂ ਕੱਪ ਅਤੇ ਇਨਾਮੀ ਰਾਸ਼ੀ ਨਾਲ ਸਨਮਾਨਿਤ ਕਰਦੇ ਹੋਏ ਨਾਲ ਹਨ ਮੁੱਖ ਪ੍ਰਬੰਧਕ ਚਮਕੌਰ ਚੌਧਰੀ, ਸਰਪੰਚ ਜਿੰਮੀ ਲਾਡਪੁਰ ਅਤੇ ਹੋਰ। ਤਸਵੀਰ: ਅਨਿਲ ਲੁਟਾਵਾ

    ਇਸ ਮੌਕੇ ਸੀਨੀਅਰ ਆਗੂ ਐਡਵੋਕੇਟ ਮਨਿੰਦਰ ਸਿੰਘ ਮਨੀ ਬੜਿੰਗ, ਮੁੱਖ ਪ੍ਰਬੰਧਕ ਚਮਕੌਰ ਚੌਧਰੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ਿੰਗਾਰਾ ਸਿੰਘ ਸਲਾਣਾ, ਸਰਪੰਚ ਜਗਦੀਪ ਸਿੰਘ ਜਿੰਮੀ ਲਾਡਪੁਰ, ਸਰਪੰਚ ਸੰਦੀਪ ਸਾਵਰਾ, ਰਾਮਪਲ ਖੋਪੜਾ, ਐਨ ਆਰ ਆਈ ਰਵਿੰਦਰ ਸਿੰਘ, ਸਰਪੰਚ ਅਮਨਦੀਪ ਸਿੰਘ ਧਰਮਗੜ੍ਹ, ਗੋਲੂੰ ਟਿਵਾਣਾ, ਦਰਸ਼ਨ ਸਿੰਘ ਚੀਮਾ, ਓਂਕਾਰ ਸਿੰਘ ਚੌਹਾਨ, ਪ੍ਰਧਾਨ ਪਰਮਵੀਰ ਸਿੰਘ ਮਾਂਗਟਚੇਅਰਪਰਸਨ ਸੁਖਵਿੰਦਰ ਕੌਰ ਗਹਿਲੋਤ,, ਇਕਬਾਲ ਸਿੰਘ ਰਾਏ ਅੰਨੀਆਂ,

    ਜਗਜੀਵਨ ਸਿੰਘ, ਕੌਂਸਲਰ ਲਵਪ੍ਰੀਤ ਸਿੰਘ ਲਵੀ, ਅਵਤਾਰ ਟੈਣੀ, ਰੋਬਿਨ ਬਤਰਾ , ਜ਼ੋਰਾਵਰ ਸਿੰਘ ਚੱਢਾ , ਗੈਰੀ ਸੰਧੂ, ਮਨਦੀਪ ਢਿੱਲੋਂ, ਦਿਲਪ੍ਰੀਤ ਸਿੰਘ, ਹਰਜਿੰਦਰ ਸਿੰਘ, ਯਾਦਵਿੰਦਰ ਸਿੰਘ ਲੱਕੀ ਭਲਵਾਨ, ਵਿੱਕੀ ਮਿੱਤਲ, ਸਰਪੰਚ ਲੱਖਾ ਦੀਵਾ, ਸਰਪੰਚ ਹਰਪ੍ਰੀਤ ਸਿੰਘ ਕੋਟਲੀ, ਕੁਲਜੀਤ ਸਿੰਘ ਨਰਾਇਣਗੜ੍ਹ, ਪ੍ਰਧਾਨ ਯਾਦਵਿੰਦਰ ਸਿੰਘ ਮਾਨਗੜ੍ਹ, ਵਨੀਤ ਸ਼ਰਮਾ, ਸਰਪੰਚ ਹਰਦੀਪ ਸਿੰਘ ਮਛਰਾਏ, ਸਾਹਿਲ ਗੁਪਤਾ, ਵਿਪੁਲ ਪੁਰੀ, ਸਰਪੰਚ ਜਸਮੇਲ ਸਿੰਘ, ਤਰਨਦੀਪ ਸਿੰਘ ਬਦੇਸ਼ਾਂ ਅਤੇ ਵੱਡੀ ਗਿਣਤੀ ਖੇਡ ਪ੍ਰੇਮੀ ਮੌਜੂਦ ਸਨ। ਇਸ ਮੌਕੇ ਸਤਪਾਲ ਖਡਿਆਲ, ਸੇਵਕ ਸ਼ੇਰਗੜ੍ਹ, ਜ਼ੈਲਦਾਰ ਘਰਾਟ, ਗੈਵੀ ਜ਼ੈਲਦਾਰ ਵੱਲੋਂ ਕਮੈਂਟਰੀ ਦੀ ਭੂਮਿਕਾ ਨਿਭਾਈ ਗਈ।