ਡੈਨਮਾਰਕ ਓਪਨ ‘ਚ ਖ਼ਿਤਾਬੀ ਮੈਚ ਹਾਰੀ ਸਾਇਨਾ;ਤਾਈ ਅੱਗੇ ਫਿਰ ਬੱਚੀ ਸਾਬਤ ਹੋਈ

2014 ਤੋਂ ਹੁਣ ਤੱਕ ਤਾਈ ਤੋਂ ਆਪਣੇ ਪਿਛਲੇ ਲਗਾਤਾਰ 11 ਮੁਕਾਬਲੇ ਗੁਆਏ ਹਨ

 

ਓਡੇਂਸੇ, 21 ਅਕਤੂਬਰ
ਭਾਰਤ ਦੀ ਸਾਇਨਾ ਨੇਹਵਾਲ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਤਾਈਪੇ ਦੀ ਤਾਈ ਜੂ ਯਿੰਗ ਵਿਰੁੱਧ ਪਿਛਲੇ ਚਾਰ ਸਾਲ ਤੋਂ ਜਿੱਤ ਹਾਸਲ ਨਹੀਂ ਕਰ ਸਕਣ ਦਾ ਅੜਿੱਕਾ ਨਹੀਂ ਤੋੜ ਸਕੀ ਅਤੇ ਉਸਨੂੰ ਡੈਨਮਾਰਕ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ‘ਚ ਇੱਕ ਵਾਰ ਫਿਰ ਚਾਂਦੀ ਤਮਗੇ ਨਾਲ ਸੰਤੋਸ਼ ਕਰਨਾ ਪਿਆ   ਸਾਇਨਾ ਦੇ ਇਸ ਹਾਰ ਨਾਲ 2012 ਤੋਂ ਬਾਅਦ ਇੱਥੇ ਦੂਜੀ ਵਾਰ ਚੈਂਪੀਅਨ ਬਣਨ ਦਾ ਸੁਪਨਾ ਟੁੱਟ ਗਿਆ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਅਤੇ ਟਾਪ ਸੀਡ ਤਾਈ ਨੇ ਸਾਇਨਾ ਨੂੰ 52 ਮਿੰਟ ਤੱਕ ਚੱਲੇ ਮੁਕਾਬਲੇ ‘ਚ 21-13, 13-21, 21-6 ਨਾਲ ਹਰਾ ਕੇ ਮਹਿਲਾ ਸਿੰਗਲ ਦਾ ਖ਼ਿਤਾਬ ਜਿੱਤ ਲਿਆ ਫੈਸਲਾਕੁੰਨ ਸੈੱਟ ‘ਚ ਯਿੰਗ ਨੇ ਆਪਣੀ ਸਰਵਿਸ, ਸ਼ਾਟਸ ਅਤੇ ਨੈੱਟ ‘ਤੇ ਆਪਣੀ ਖੇਡ ਨਾਲ ਸਾਇਨਾ ਨੂੰ ਇੱਕ ਤਰ੍ਹਾਂ ਨੌਸਿਖੀਆ ਸਾਬਤ ਕਰ ਦਿੱਤਾ
ਵਿਸ਼ਵ ਦੀ 10ਵੇਂ ਨੰਬਰ ਦੀ ਸਾਇਨਾ ਦਾ ਇਸ ਹਾਰ ਨਾਲ ਤਾਈ ਵਿਰੁੱਧ 5-13 ਦਾ ਰਿਕਾਰਡ ਹੋ ਗਿਆ ਹੈ  ਸਾਇਨਾ ਨੇ ਆਖ਼ਰੀ ਯਿੰਗ ਨੂੰ ਮਾਰਚ 2013 ‘ਚ ਸਵਿਸ ਓਪਨ ‘ਚ ਹਰਾਇਆ ਸੀ ਉਸ ਸਮੇਂ ਸਾਇਨਾ ਟਾਪ ਸੀਡ ਸੀ ਜਦੋਂਕਿ ਯਿੰਗ ਛੇਵੇਂ ਨੰਬਰ ਦੀ ਖਿਡਾਰੀ ਸੀ ਪਰ ਉਸ ਤੋਂ ਬਾਅਦ ਯਿੰਗ ਦਾ ਕੱਦ ਲਗਾਤਾਰ ਉੱਚਾ ਹੁੰਦਾ ਗਿਆ ਸਾਇਨਾ ਨੂੰ 2018 ‘ਚ ਪੰਜ ਵਾਰ ਯਿੰਗ ਤੋਂ ਹਾਰ ਮਿਲੀ ਹੈ ਤਾਈ ਨੇ ਇਸ ਸਾਲ ਸਾਇਨਾ ਨੂੰ ਏਸ਼ੀਆਈ ਖੇਡਾਂ, ਏਸ਼ੀਆਈ ਚੈਂਪੀਅਨਸ਼ਿਪ, ਆਲ ਇੰਗਲੈਂਡ ਚੈਂਪੀਅਨਸ਼ਿਪ ਅਤੇ ਇੰਡੋਨੇਸ਼ੀਆ ਮਾਸਟਰਜ਼ ‘ਚ ਹਰਾਇਆ ਸੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।