ਭ੍ਰਿਸ਼ਟਾਚਾਰ ’ਤੇ ਸਿਆਸਤ ਨਾਲ ਕਮਜ਼ੋਰ ਹੁੰਦਾ ਲੋਕਤੰਤਰ
ਪਿਛਲੇ ਸਾਲਾਂ ’ਚ ਵੱਡੇ-ਵੱਡੇ ਮੰਤਰੀਆਂ, ਸਾਂਸਦਾਂ, ਵਿਧਾਇਕਾਂ ਅਤੇ ਸਿਆਸੀ ਪਾਰਟੀਆਂ ਦੇ ਵੱਡੇ ਆਗੂਆਂ ’ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਜਾਂਚ ਏਜੰਸੀਆਂ ਦੀ ਕਾਰਵਾਈ ਦੀ ਸਾਹਸ ਭਰੀ ਰਵਾਇਤ ਦਾ ਸੂਤਰਪਾਤ ਹੋਇਆ ਹੈ, ਉਦੋਂ ਤੋਂ ਅਜਿਹੀਆਂ ਦੀਆਂ ਕਾਰਵਾਈਆਂ ’ਚ ਸਿਆਸੀ ਪਾਰਟੀਆਂ ਨੂੰ ਆਪਣਾ ਫਤਵਾ ਵਧਾਉਣ ਦੀ ਜ਼ਮੀਨ ਨਜ਼ਰ ਆਉਣ ਲੱਗੀ ਹੈ ਇਨ੍ਹਾਂ ਸ਼ਰਮਨਾਕ, ਅਨੈਤਿਕਤਾ, ਭ੍ਰਿਸ਼ਟਾਚਾਰ ਅਤੇ ਲੋਕਤਾਂਤਰਿਕ ਮੁੱਲਾਂ ਦੇ ਉਲੰਘਣ ਦੀਆਂ ਘਟਨਾਵਾਂ ’ਚ ਸ਼ਾਮਲ ਸਿਆਸੀ ਅਪਰਾਧੀਆਂ ਨੂੰ ਭਗਤ ਸਿੰਘ ਨਾਲ ਤੁਲਨਾਉਣਾ ਸਿਆਸੀ ਗਿਰਾਵਟ ਦੀ ਚਰਮ ਸੀਮਾ ਹੈ
ਆਪਣੇ ਆਗੂਆਂ ਦੇ ਕਾਲੇ ਕਾਰਨਾਮਿਆਂ ’ਤੇ ਪਰਦਾ ਪਾਉਣ ਲਈ ਸਿਆਸੀ ਪਾਰਟੀਆਂ ਦੇ ਕਥਿਤ ਵਰਕਰ ਪ੍ਰਦਰਸ਼ਨ ਕਰਦਿਆਂ ਸੜਕਾਂ ’ਤੇ ਉੱਤਰ ਆਏ ਹਨ, ਜੋ ਆਮ ਜਨਤਾ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੇ ਹਨ ਇਹ ਕਿਹੋ ਜਿਹਾ ਸਿਆਸੀ ਚਰਿੱਤਰ ਘੜਿਆ ਜਾ ਰਿਹਾ ਹੈ? ਇਹ ਕਿਹੋ ਜਿਹੀ ਸ਼ਾਸਨ-ਵਿਵਸਥਾ ਬਣ ਰਹੀ ਹੈ? ਨਵੀਂ ਆਬਕਾਰੀ ਨੀਤੀ ਬਣਾਉਣ ਅਤੇ ਸ਼ਰਾਬ ਦੀਆਂ ਦੁਕਾਨਾਂ ਦੇ ਲਾਇਸੰਸ ਦੇਣ ’ਚ ਬੇਨੇਮੀਆਂ ਵਰਤੇ ਜਾਣ ਦੇ ਦੋਸ਼ ’ਚ ਜਦੋਂ ਕੇਂਦਰੀ ਜਾਂਚ ਬਿਓਰੋ ਭਾਵ ਸੀਬੀਆਈ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਪੁੱਛਗਿੱਛ ਲਈ ਤਲਬ ਕੀਤਾ ਤਾਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਸੜਕਾਂ ’ਤੇ ਉੱਤਰ ਆਏ ਇਸ ਤੋਂ ਪਹਿਲਾਂ ਜਦੋਂ ਨੈਸ਼ਨਲ ਹੇਰਾਲਡ ਮਾਮਲੇ ’ਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਤੋਂ ਪੁੱਛਗਿੱਛ ਹੋ ਰਹੀ ਸੀ,
ਉਦੋਂ ਕਾਂਗਰਸ ਵਰਕਰਾਂ ਨੇ ਉਸ ਨੂੰ ਕੇਂਦਰ ਦੇ ਇਸ਼ਾਰੇ ’ਤੇ ਕਾਰਵਾਈ ਕਰਾਰ ਦਿੰਦਿਆਂ ਹੋਈ ਦਿੱਲੀ ਦੀਆਂ ਸੜਕਾਂ ’ਤੇ ਪ੍ਰਦਰਸ਼ਨ ਕੀਤਾ ਸੀ ਉਸ ਦੌਰਾਨ ਕਈ ਦਿਨ ਤੱਕ ਦਿੱਲੀ ਪੁਲਿਸ ਅਤੇ ਉਨ੍ਹਾਂ ਰਸਤਿਆਂ ਤੋਂ ਲੰਘਣ ਵਾਲਿਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ ਪੱਛਮੀ ਬੰਗਾਲ ’ਚ ਚਿੱਟ-ਫੰਡ ਦੇ ਮੁਲਜ਼ਮ ਸਾਂਸਦ ਮੰਤਰੀਆਂ ਦੀ ਸੀਬੀਆਈ, ਗ੍ਰਿਫ਼ਤਾਰੀ ਸਬੰਧੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਹਾਇ ਤੌਬਾ ਮਚਾਈ, ਤ੍ਰਿਣਮੂਲ ਵਰਕਰਾਂ ਨੇ ਹਿੰਸਾ ਅਤੇ ਪ੍ਰਦਰਸ਼ਨ ਕੀਤੇ ਸੱਚ ਜਦੋਂ ਚੰਗੇ ਕੰਮ ਨਾਲ ਬਾਹਰ ਆਉਂਦਾ ਹੈ ਉਦੋਂ ਗੂੰਗਾ ਹੁੰਦਾ ਹੈ ਅਤੇ ਬੁਰੇ ਕੰਮ ਨਾਲ ਬਾਹਰ ਆਉਂਦਾ ਹੈ, ਉਦੋਂ ਚੀਕਦਾ ਹੈ
ਇਹ ਚੀਕ -ਚਿਹਾੜਾ, ਨਾਅਰੇਬਾਜ਼ੀ, ਸੜਕਾਂ ’ਤੇ ਪ੍ਰਦਰਸ਼ਨ, ਮਾਰਗ ਰੋਕਣਾ , ਕਾਲੇ ਕਾਰਨਾਮਿਆਂ ਨੂੰ ਢਕਣ ਲਈ ਦੂਸ਼ਣਬਾਜ਼ੀ ਕਰਨ ਨਾਲ ਸੱਚ ਛੁਪ ਨਹੀਂ ਜਾਂਦਾ ਉਪ ਰਾਜਪਾਲ ਨੇ ਆਬਕਾਰੀ ਮਾਮਲੇ ’ਚ ਜਾਂਚ ਦੇ ਆਦੇਸ਼ ਦਿੱਤੇ, ਉਸ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਆਗੂ ਇਸ ਨੂੰ ਭਾਜਪਾ ਦੀ ਬਦਲੇ ਦੀ ਕਾਰਵਾਈ ਦੱਸਦੇ ਰਹੇ ਹਨ ਉਹ ਦਾਅਵਾ ਕਰਦੇ ਰਹੇ ਹਨ ਕਿ ਸੀਬੀਆਈ ਦੇ ਛਾਪਿਆਂ ’ਚ ਮਨੀਸ਼ ਸਿਸੋਦੀਆ ਦੇ ਘਰ ਅਤੇ ਉਨ੍ਹਾਂ ਦੇ ਪਿੰਡ ’ਚ ਕੁਝ ਵੀ ਨਹੀਂ ਮਿਲਿਆ ਹੁਣ ਉਹ ਕਿਹੜੇ ਨਾਮਲੂਮ ਵਿਅਕਤੀਆਂ ਦੇ ਇੱਥੇ ਛਾਪੇ ਮਾਰ ਕੇ ਉਨ੍ਹਾਂ ਨੂੰ ਮਨੀਸ਼ ਸਿਸੋਦੀਆ ਦੇ ਕਰੀਬੀ ਦੱਸ ਕੇ ਬੇਵਜ੍ਹਾ ਪੇ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸੁਆਲ ਹੈ ਕਿ ਜਦੋਂ ਸਿਸੋਦੀਆ ਨਿਰਦੋਸ਼ ਹਨ ਤਾਂ ਸੱਚ ਦਾ ਸਾਹਮਣਾ ਕਰਨ ਤੋਂ ਭੱਜ ਕਿਉਂ ਰਹੇ ਹਨ?
ਇਹ ਕਿੰਨਾ ਅਜ਼ੀਬ ਹੈ ਕਿ ਕੋਈ ਨੁਮਾਇੰਦਾ ਆਪਣੇ ਉੱਪਰ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ ਨੂੰ ਇਸ ਤਰ੍ਹਾਂ ਖੰਡਿਤ ਕਰੇ ਜੇਕਰ ਉਹ ਸੱਚ ਮੁੱਚ ਪਾਕ-ਸਾਫ਼ ਹਨ ਅਤੇ ਸੀਬੀਆਈ ਨੂੰ ਉਨ੍ਹਾਂ ਦੇ ਘਰ ਤੋਂ ਕੁਝ ਨਹੀਂ ਮਿਲਿਆ ਹੈ, ਤਾਂ ਫ਼ਿਰ ਡਰ ਕਿਸ ਗੱਲ ਦਾ ਉਨ੍ਹਾਂ ਨੂੰ ਜਨਤਾ ਦੇ ਸਾਹਮਣੇ ਖੁਦ ਨੂੰ ਸਾਫ਼-ਸੁਥਰਾ, ਇਮਾਨਦਾਰ ਸਾਬਤ ਕਰਨ ਦੇ ਬਜਾਇ ਸੀਬੀਆਈ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਆਮ ਆਦਮੀ ਪਾਰਟੀ ਖੁਦ ਦੋ ਸੂਬਿਆਂ ’ਚ ਸੱਤਾ ’ਚ ਹੈ, ਉਸ ’ਤੇ ਵੀ ਵਿਰੋਧੀ ਪਾਰਟੀ ਇਸ ਤਰ੍ਹਾਂ ਦੇ ਪੱਖਪਾਤੀ ਵਿਹਾਰ ਦੇ ਦੋਸ਼ ਲੱਗਦੇ ਹਨ ਲੋਕਤੰਤਰ ’ਚ ਸਿਆਸਤ ਕਰਨ ਦਾ ਹੱਕ ਸਾਰਿਆਂ ਨੂੰ ਹੈ, ਪਰ ਉਸ ਦੀ ਪ੍ਰਕਿਰਿਆ ਨੂੰ ਆਪਣੇ ਢੰਗ ਨਾਲ ਤੋੜ-ਮਰੋੜ ਕੇ ਆਪਣੇ ਪੱਖ ’ਚ ਕਰਨ ਦਾ ਹੱਕ ਕਿਸੇ ਨੂੰ ਨਹੀਂ ਹੈ
ਅੱਜ-ਕੱਲ੍ਹ ਰਾਸ਼ਟਰ ’ਚ ਥੋੜ੍ਹੇ-ਥੋੜ੍ਹੇ ਸਮੇਂ ਪਿੱਛੋਂ ਅਜਿਹੇ ਅਜਿਹੇ ਭ੍ਰਿਸ਼ਟਾਚਾਰ ਦੇ ਕਿੱਸੇ ਸਾਹਮਣੇ ਆ ਰਹੇ ਹਨ ਕਿ ਹੋਰ ਸਾਰੇ ਸਮਾਚਾਰ ਦੂਜੇ ਨੰਬਰ ’ਤੇ ਆ ਜਾਂਦੇ ਹਨ ਪੁਰਾਣੀ ਕਹਾਵਤ ਤਾਂ ਇਹ ਹੈ ਕਿ ‘ਸੱਚ ਜਦ ਤਾਈਂ ਜੁੱਤੀਆਂ ਪਾਉਂਦਾ ਹੈ, ਝੂਠ ਪੂਰੇ ਨਗਰ ਦਾ ਚੱਕਰ ਲੱਗ ਆਉਂਦਾ ਹੈ ਇਸ ਲਈ ਜਲਦੀ ਚਰਚਿਤ ਮਸਲਿਆਂ ਨੂੰ ਕਈ ਵਾਰ ਇਸ ਆਧਾਰ ’ਤੇ ਗਲਤ ਹੋਣ ਦਾ ਅੰਦਾਜ਼ਾ ਲਾ ਲਿਆ ਜਾਂਦਾ ਹੈ ਪਰ ਇੱਥੇ ਤਾਂ ਸਾਰਾ ਕੁਝ ਸੱਚ ਹੈ ਘਪਲੇ ਝੂਠੇ ਨਹੀਂ ਹੁੰਦੇ ਹਾਂ, ਦੋਸ਼ੀ ਕੌਣ ਹੈ ਅਤੇ ਉਸ ਦਾ ਆਕਾਰ-ਪ੍ਰਕਾਰ ਕਿੰਨਾ ਹੈ, ਇਹ ਜਲਦੀ ਪਤਾ ਨਹੀਂ ਹੁੰਦਾ ਇਸ ਲਈ ਸੱਚ ਨੂੰ ਸਾਹਮਣੇ ਲਿਆਉਣ ’ਚ ਸਿਆਸੀ ਆਗੂਆਂ ਨੂੰ ਜਾਂਚ ਏਜੰਸੀਆਂ ਦਾ ਸਾਥ ਅਤੇ ਸਹਿਯੋਗ ਦੇਣਾ ਚਾਹੀਦਾ ਹੈ
ਵਿਰੋਧੀ ਪਾਰਟੀਆਂ ਦੇ ਇਸ ਦੋਸ਼ ’ਚ ਕੋਈ ਦਮ ਨਹੀਂ ਹੈ ਕਿ ਕੇਂਦਰ ਸਰਕਾਰ ਜਾਂਚ ਏਜੰਸੀਆਂ ਦੀ ਦੁਰਵਰਤੋਂ ਆਪਣੇ ਵਿਰੋਧੀਆਂ ਨੂੰ ਸਬਕ ਸਿਖਾਉਣ ਲਈ ਕਰ ਰਹੀ ਹੈ ਪਰ ਪਹਿਲਾਂ ਦੀਆਂ ਸਰਕਾਰਾਂ ’ਤੇ ਵੀ ਇਹੀ ਦੋਸ਼ ਲੱਗਦੇ ਰਹੇ ਹਨ ਯੂਪੀਏ ਸਰਕਾਰ ਦੇ ਸਮੇਂ ਤਾਂ ਸੁਪਰੀਮ ਕੋਰਟ ਨੇ ਸੀਬੀਆਈ ਨੂੰ ਪਿੰਜਰੇ ਦਾ ਤੋਤਾ ਤੱਕ ਕਹਿ ਦਿੱਤਾ ਸੀ ਪਰ ਇਸ ਤਰ੍ਹਾਂ ਕਿਸੇ ਵੀ ਸਿਆਸੀ ਪਾਰਟੀ ਨੂੰ ਸੜਕ ’ਤੇ ਸਮਾਂਤਰ ਅਦਾਲਤ ਲਾਉਣ ਦਾ ਅਧਿਕਾਰ ਕਿਵੇਂ ਦਿੱਤਾ ਜਾ ਸਕਦਾ ਹੈ? ਕਈ ਸਫ਼ੈਦ ਚਮਕਦੇ ਚਿਹਰਿਆਂ ’ਤੇ ਜਦੋਂ ਕਾਲਖ ਲੱਗਦੀ ਹੈ ਤਾਂ ਤੜਫ਼ਣਾ ਸੁਭਾਵਿਕ ਹੈ
ਪਹਿਲਾਂ ਵੀ ਆਰਥਿਕ ਘਪਲਿਆਂ ਅਤੇ ਸਿਆਸੀ ਆਗੂਆਂ ਦੇ ਭ੍ਰਿਸ਼ਟਾਚਾਰ ’ਚ ਲਿਪਤ ਹੋਣ ਦੀਆਂ ਕਈ ਘਟਨਾਵਾਂ ਹੋਈਆਂ ਕਈ ਆਗੂਆਂ ’ਤੇ ਦੋਸ਼ ਲੱਗੇ ਅਤੇ ਤਿਆਗ-ਪੱਤਰ ਦਿੱਤੇ ਪਰ ਹੁਣ ਤਾਂ ਇਨ੍ਹਾਂ ਦੀ ਚਮੜੀ ਐਨੀ ਮੋਟੀ ਹੋ ਗਈ ਕਿ ਨਾ ਉਨ੍ਹਾਂ ਨੂੰ ਸ਼ਰਮ ਆਉਂਦੀ ਹੈ, ਨਾ ਪਛਤਾਵਾ ਹੁੰਦਾ ਹੈ, ਸਗੋਂ ਉਹ ਇਨ੍ਹਾਂ ਕਾਨੂੰਨੀ ਕਾਰਵਾਈਆਂ ਨੂੰ ਸਿਆਸੀ ਜ਼ਮੀਨ ਮਜ਼ਬੂਤ ਕਰਨ ਦਾ ਹਥਿਆਰ ਤੱਕ ਬਣਾ ਲੈਂਦੇ ਹਨ ਇਹ ਰਾਸ਼ਟਰੀ ਲੱਜਾ ਦਾ ਉੱਚਾ ਕੁਤੁਬਮੀਨਾਰ ਬਣਦਾ ਜਾ ਰਿਹਾ ਹੈ ਦਿੱਲੀ ਦੀ ਆਬਕਾਰੀ ਨੀਤੀ ਕਾਲੀ ਹੀ ਨਹੀਂ, ਸਗੋਂ ਕੱਜਲ ਦੀ ਕੋਠੜੀ ਸਾਬਤ ਹੋਈ ਇਹ ਦੇਸ਼ ਦੇ ਲੋਕਤੰਤਰੀ ਜੀਵਨ ਲਈ ਇੱਕ ਗੰਭੀਰ ਖਤਰਾ ਹੈ ਦੋਸ਼ ਸਿੱਧ ਹੋਣਗੇ ਜਾਂ ਨਹੀਂ, ਇਹ ਗੱਲ ਕਾਨੂੰਨ ਦੀ ਨਿਗ੍ਹਾ ਨਾਲ ਮਹੱਤਵ ਰੱਖ ਸਕਦੀ ਹੈ ਪਰ ਨੈਤਿਕਤਾ ਇਸ ਤੋਂ ਵੀ ਵੱਡਾ ਸ਼ਬਦ ਹੈ
ਇਸ ’ਚ ਸਬੂਤਾਂ , ਗਵਾਹਾਂ ਦੀ ਜ਼ਰੂਰਤ ਨਹੀਂ ਹੁੰਦੀ, ਉਥੇ ਕੇਵਲ ਨਿੱਜਤਵ ਹੈ/ਅੰਤਰ ਆਤਮਾ ਹੈ ‘ਸਾਰੇ ਚੋਰ ਹਨ’ ਦੇ ਰਾਸ਼ਟਰੀ ਮੂਡ ’ਚ ਅਸਲ ਹਾਰ ਨਾ ਸਿਸੋਦੀਆ ਹਨ, ਨਾ ਰਾਹੁਲ ਗਾਂਧੀ ਅਤੇ ਨਾ ਸੋਨੀਆ ਹੈ, ਸਗੋਂ ਵੋਟਰ ਨਾਗਰਿਕ ਹਨ ਜੇਕਰ ਇਹ ਸਾਰੀ ਅੱਗ ਇਸ ਲਈ ਲਾਈ ਗਈ ਕਿ ਇਸ ਤੋਂ ਸਿਆਸਤ ਦੀਆਂ ਰੋਟੀਆਂ ਸੇਕੀਅ ਜਾ ਸਕਣ ਤਾਂ ਉਹ ਸ਼ਾਇਦ ਨਹੀਂ ਜਾਣਦੇ ਕਿ ਰੋਟੀਆਂ ਸੇਕਣਾ ਜਨਤਾ ਵੀ ਜਾਣਦੀ ਹੈ ਅੱਗ ਲਾਉਣ ਵਾਲੇ ਇਹ ਨਹੀਂ ਜਾਣਦੇ ਕੀ ਇਸ ਨਾਲ ਕੀ-ਕੀ ਸੜੇਗਾ? ਫਾਇਰ ਬ੍ਰਿਗੇਡ ਵੀ ਨਹੀਂ ਬਚੇਗੀ ਅਦਾਲਤ ਸਾਸ਼ਕਾਂ ਅਤੇ ਅਧਿਕਾਰੀਆਂ ’ਤੇ ਰੋਕ ਦਾ ਕੰਮ ਕਰ ਰਹੀ ਹੈ ਨਾਗਰਿਕਾਂ ਦਾ ਜਾਗਰੂਕ ਅਤੇ ਚੌਕਸ ਰਹਿਣਾ ਸਭ ਤੋਂ ਪ੍ਰਭਾਵੀ ਰੋਕ ਹੁੰਦੀ ਹੈ
ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਮਨਾ ਚੁੱਕੇ ਰਾਸ਼ਟਰ ਦੀਆਂ ਜਾਂਚ ਏਜੰਸੀਆਂ ਦੀ ਮੱਠੀ ਜਾਂਚ ਲਈ ਕਈ ਉਂਗਲੀਆਂ ਉੱਠੀਆਂ ਅਤੇ ਤਿੱਖੀਆਂ ਆਲੋਚਨਾਵਾਂ ਵੀ ਹੋਈਆਂ ਪਰ ਹੁਣ ਉਹ ਜਲ਼ਦ ਤੇਜ਼ੀ ਨਾਲ ਕੰਮ ਕਰ ਰਹੀਆਂ ਹਨ ਤਾਂ ਵੀ ਉਨ੍ਹਾਂ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫ਼ਿਰ ਵੀ ਉਨ੍ਹਾਂ ਨੇ ਇੱਕ ਨਵਾਂ ਭਾਰਤ, ਮਜ਼ਬੂਤ ਭਾਰਤ, ਇਮਾਨਦਾਰ ਭਾਰਤ ਬਣਾਉਣ ਲਈ ਜਲਦੀ ਤੇਜ਼ੀ, ਨਿਰਪੱਖਤਾ ਨਾਲ ਅਤੇ ਸਮਾਨਤਾ ਦੀ ਸੰਵਿਧਾਨਿਕ ਧਾਰਨਾ ਨੂੰ ਧਿਆਨ ’ਚ ਰੱਖ ਕੇ ਕੰਮ ਕਰਨਾ ਚਾਹੀਦਾ ਹੈ ਨਿਆਂ ਹੋਣਾ ਚਾਹੀਦਾ ਹੈ, ਭਾਵੇਂ ਆਸਮਾਨ ਹੀ ਕਿਉਂ ਨਾ ਡਿੱਗ ਪਵੇ ਅਤੇ ਸੱਚ ਸਾਹਮਣੇ ਆਉਣਾ ਹੀ ਚਾਹੀਦਾ ਹੈ, ਭਾਵੇਂ ਜ਼ਮੀਨ ਹੀ ਕਿਉਂ ਨਾ ਫਟ ਜਾਵੇ ਸੀਬੀਆਈ ਨੂੰ ਆਪਣੀ ਜਾਂਚ ’ਚ ਸਿਸੋਦੀਆ ਤੋਂ ਪੁੱਛਗਿੱਛ ਦਾ ਆਧਾਰ ਹੱਥ ਲੱਗਿਆ ਹੋਵੇਗਾ, ਫ਼ਿਰ ਉਸ ਨੂੰ ਨੋਟਿਸ ਭੇਜਿਆ ਹੋ ਸਕਦਾ ਹੈ,
ਸੀਬੀਆਈ ਦਾ ਉਹ ਆਧਾਰ ਗਲਤ ਹੋਵੇ, ਪਰ ਉਸ ਨੂੰ ਸਾਬਤ ਕਰਨ ਲਈ ਉਸ ਦੇ ਸੁਆਲਾਂ ਦਾ ਸਾਹਮਣਾ ਤਾਂ ਕਰਨਾ ਪਵੇਗਾ ਇਹ ਸਾਰਾ ਮਾਤਰ ਭ੍ਰਿਸ਼ਟਾਚਾਰ ਹੀ ਨਹੀਂ, ਇਹ ਸਿਆਸਤ ਦੀ ਪੂਰੀ ਪ੍ਰਕਿਰਿਆ ਦਾ ਅਪਰਾਧੀਕਰਨ ਹੈ ਅਤੇ ਹਰੇਕ ਅਪਰਾਧ ਆਪਣੀ ਕੋਈ ਨਾ ਕੋਈ ਨਿਸ਼ਾਨੀ ਛੱਡ ਜਾਂਦਾ ਹੈ ਇਸ ਪ੍ਰਕਿਰਿਆ ’ਚ ਕੋਈ ਨਾ ਕੋਈ ਨਿਸ਼ਾਨੀ ਹੱਥ ਲੱਗੀ ਹੈ,
ਨਹੀਂ ਤਾਂ ਲੋਕਤਾਂਤਰਿਕ ਪ੍ਰਣਾਲੀ ’ਚ ਇਸ ਤਰ੍ਹਾਂ ਇੱਕ ਸੂਬੇ ਦੇ ਉੱਚੇ ਅਹੁਦੇ ’ਤੇ ਬੈਠੇ ਵਿਅਕਤੀ ’ਤੇ ਅਜਿਹੇ ਦੋਸ਼ ਲਾਉਣਾ ਅੱਗ ਨਾਲ ਖੇਡਣਾ ਹੈ ਸੱਚ ਤਾਂ ਇਹ ਹੈ ਕਿ ਦੁਨੀਆ ’ਚ ਕੋਈ ਸਿਕੰਦਰ ਨਹੀਂ ਹੁੰਦਾ, ਵਕਤ ਸਿਕੰਦਰ ਹੁੰਦਾ ਹੈ ਭ੍ਰਿਸ਼ਟਾਚਾਰ ਖਿਲਾਫ਼ ਲੜਾਈ ਲੜ ਕੇ ਸੱਤਾ ਤੱਕ ਪਹੁੰਚਾਉਣ ਵਾਲੀ ਆਪ ਪਾਰਟੀ ਐਨੀ ਜਲਦੀ ਭ੍ਰਿਸ਼ਟਾਚਾਰ ਦੇ ਦਲਦਲ ’ਚ ਧਸ ਗਈ ਕਿ ਉਸ ਦਾ ਇੱਕ ਮੰਤਰੀ ਜੇਲ੍ਹ ’ਚ ਹੈ ਅਤੇ ਦੂਜਾ ਦੋਸ਼ਾਂ ’ਚ ਘਿਰਿਆ ਹੈ ਜਦੋਂ ਤੱਕ ਦ੍ਰਿੜ ਇੱਛਾ ਸ਼ਕਤੀ, ਪਾਰਦਰਸ਼ਿਤਾ ਅਤੇ ਸਿਆਸੀ ਪਾਰਟੀ ਭਾਵਨਾਵਾਂ ਤੋਂ ਉੱਪਰ ਉੱਠ ਕੇ ਭ੍ਰਿਸ਼ਟਾਚਾਰ ’ਤੇ ਵਾਰ ਨਹੀਂ ਕੀਤਾ ਜਾਵੇਗਾ ਉਦੋਂ ਤੱਕ ਵਿਸ਼ਵ ’ਚ ਭਾਰਤ ਭ੍ਰਿਸ਼ਟ ਹੋਣ ਦੀ ਅਜਿਹੀ ਹੀ ਸ਼ਰਮਿੰਦਗੀ ਦਾ ਸਾਹਮਣਾ ਕਰਦਾ ਰਹੇਗਾ
ਲਲਿਤ ਗਰਗ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ