ਲੋਕਤੰਤਰ ‘ਤੇ ਖਤਰਾ ਹੈ ਟਵਿੱਟਰ ਖਾਤਾ ਬੰਦ ਕਰਨਾ : ਰਾਹੁਲ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਦੇ ਮਾਈਕ੍ਰੋ ਵੈਬਸਾਈਟ ਪਲੇਟਫਾਰਮ ਟਵਿੱਟਰ ‘ਤੇ ਦੇਸ਼ ਦੀ ਰਾਜਨੀਤਿਕ ਪ੍ਰਕਿਰਿਆ *ਚ ਦਖਲ ਦੇਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਲੋਕਤੰਤਰ ਲਈ ਵੱਡਾ ਖਤਰਾ ਹੈ। ਗਾਂਧੀ ਨੇ ਆਪਣੇ ਟਵਿੱਟਰ ਅਕਾਉਂਟ ਅਤੇ ਪਾਰਟੀ ਦੇ ਹੋਰ ਅਹੁਦੇਦਾਰਾਂ ਦੇ ਬੰਦ ਹੋਣ ਬਾਰੇ ਇੱਕ ਵੀਡੀਓ ਪ੍ਰਤੀਕਿਰਿਆ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਟਵਿੱਟਰ ਅਕਾਉਂਟ ਬੰਦ ਕਰਕੇ ਉਹ ਰਾਜਨੀਤਿਕ ਪ੍ਰਕਿਰਿਆ ਵਿੱਚ ਦਖਲ ਦੇ ਰਹੇ ਹਨ। ਇੱਕ ਕੰਪਨੀ ਭਾਰਤ ਦੀ ਰਾਜਨੀਤੀ ਨੂੰ ਨਿਰਧਾਰਤ ਕਰ ਰਹੀ ਹੈ। “ਇੱਕ ਸਿਆਸਤਦਾਨ ਵਜੋਂ, ਮੈਨੂੰ ਇਹ ਪਸੰਦ ਨਹੀਂ ਹੈ।
ਗਾਂਧੀ ਨੇ ਕਿਹਾ ਕਿ ਇਹ ਦੇਸ਼ ਦੇ ਲੋਕਤੰਤਰੀ ਢਾਂਚੇ *ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਇਹ ਰਾਹੁਲ ਗਾਂਧੀ *ਤੇ ਹਮਲਾ ਨਹੀਂ ਹੈ। ਇਹ ਰਾਹੁਲ ਗਾਂਧੀ ਨੂੰ ਨਿਰਾਸ਼ ਕਰਨ ਲਈ ਨਹੀਂ ਹੈ। ਮੇਰੇ ਕਰੀਬ ਦੋ ਕਰੋੜ ਫਾਲੋਅਰ ਹਨ। ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਰਾਏ ਬਣਾਉਣ ਤੋਂ ਰੋਕ ਰਹੇ ਹੋ। ਕਾਂਗਰਸੀ ਆਗੂ ਨੇ ਕਿਹਾ ਕਿ ਟਵਿੱਟਰ ਅਕਾਉਂਟ ਨੂੰ ਬੰਦ ਕਰਨ ਦੀ ਕਾਰਵਾਈ ਵੀ ਟਵਿੱਟਰ ਦੇ ਨਿਰਪੱਖ ਹੋਣ ਦੇ ਸੰਕਲਪ ਦੇ ਵਿWੱਧ ਹੈ। ਇਹ ਨਿਵੇਸ਼ਕਾਂ ਲਈ ਵੀ ਖਤਰਨਾਕ ਹੈ ਕਿਉਂਕਿ ਕੰਪਨੀ ਇੱਕ ਰਾਜਨੀਤਿਕ ਪਾਰਟੀ ਬਣ ਰਹੀ ਹੈ।
ਦੇਸ਼ ਦਾ ਲੋਕਤੰਤਰ ਖਤਰੇ ਵਿੱਚ
ਗਾਂਧੀ ਨੇ ਕਿਹਾ, “ਦੇਸ਼ ਦਾ ਲੋਕਤੰਤਰ ਖਤਰੇ ਵਿੱਚ ਹੈ। ਸਾਨੂੰ ਸੰਸਦ ਵਿੱਚ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਮੀਡੀਆ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ। ਅਤੇ ਮੈਨੂੰ ਲਗਦਾ ਹੈ ਕਿ ਟਵਿੱਟਰ ਉਮੀਦ ਦੀ ਇੱਕ ਕਿਰਨ ਹੈ ਜਿੱਥੇ ਅਸੀਂ ਆਪਣੇ ਵਿਚਾਰ ਸਾਂਝੇ ਕਰਦੇ ਹਾਂ ਪਰ ਉਹ ਵੀ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਟਵਿੱਟਰ ਹੁਣ ਨਿਰਪੱਖ ਨਹੀਂ ਰਿਹਾ। ਇਹ ਹੁਣ ਇੱਕ ਪੱਖਪਾਤੀ ਪਲੇਟਫਾਰਮ ਹੈ। ਉਸ ਨੇ ਦੋਸ਼ ਲਾਇਆ ਕਿ ਇਹ ਸਰਕਾਰ ਦੇ ਅਨੁਸਾਰ ਕੰਮ ਕਰ ਰਿਹਾ ਹੈ। ਕਾਂਗਰਸ ਨੇਤਾ ਨੇ ਕਿਹਾ, ਭਾਰਤੀ ਹੋਣ ਦੇ ਨਾਤੇ, ਸਾਨੂੰ ਇੱਕ ਪ੍ਰਸ਼ਨ ਪੁੱਛਣਾ ਹੈ ਕਿ ਕੀ ਅਸੀਂ ਕਿਸੇ ਕੰਪਨੀ ਨੂੰ ਸਰਕਾਰ ਦੇ ਅਨੁਸਾਰ ਦੇਸ਼ ਦੀ ਰਾਜਨੀਤੀ ਦਾ ਫੈਸਲਾ ਕਰਨ ਦੀ ਇਜਾਜ਼ਤ ਦੇਵਾਂਗੇ, ਕੀ ਹੋਣ ਵਾਲਾ ਹੈ। ਕੀ ਅਸੀਂ ਆਪਣੀ ਰਾਜਨੀਤੀ ਖੁਦ ਤੈਅ ਕਰੀਏੈ ਇਹ ਮੁੱਖ ਪ੍ਰਸ਼ਨ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ