(ਰਘਬੀਰ ਸਿੰਘ) ਲੁਧਿਆਣਾ। ਲੁਧਿਆਣਾ ਵਿੱਚ ਲਾਡੋਵਾਲ ਟੋਲ ਪਲਾਜ਼ਾ ਬੀਤੀ ਰਾਤ ਤੋਂ ਮਹਿੰਗਾ ਹੋ ਗਿਆ ਹੈ। ਦਿੱਲੀ ਤੋਂ ਜਲੰਧਰ ਜਾਣ ਵਾਲੇ ਮੁਸਾਫਰਾਂ ਨੂੰ ਹੁਣ ਪਿਛਲੀਆਂ ਦਰਾਂ ਨਾਲੋਂ 5 ਫੀਸਦੀ ਵੱਧ ਪੈਸੇ ਦੇਣੇ ਪੈਣਗੇ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਇੱਕ ਸਾਲ ਵਿੱਚ ਤੀਜੀ ਵਾਰ ਦਰਾਂ ਵਿੱਚ ਵਾਧਾ ਕੀਤਾ ਹੈ। Toll Tax
ਇਹ ਵੀ ਪੜ੍ਹੋ: ਰਿਸ਼ਵਤ ਲੈਣ ਦੇ ਦੋਸ਼ ਹੇਠ ਸਹਾਇਕ ਸਬ-ਇੰਸਪੈਕਟਰ ਖਿਲਾਫ਼ ਪਰਚਾ
ਜਾਣਕਾਰੀ ਦਿੰਦਿਆਂ ਲਾਡੋਵਾਲ ਟੋਲ ਪਲਾਜ਼ਾ ਦੇ ਅਧਿਕਾਰੀ ਨੇ ਦੱਸਿਆ ਕਿ ਨਵੀਂਆਂ ਦਰਾਂ ਵਿੱਚ ਮਾਮੂਲੀ ਵਾਧਾ ਕੀਤਾ ਗਿਆ ਹੈ ਅਤੇ 2 ਜੂਨ 2024 ਦੀ ਅੱਧੀ ਰਾਤ 12 ਵਜੇ ਤੋਂ ਨਵੀਂ ਦਰ ਸੂਚੀ ਅਨੁਸਾਰ ਟੋਲ ਕੱਟੇ ਜਾਣਗੇ। ਲੋਕਾਂ ਦਾ ਕਹਿਣਾ ਹੈ ਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਸਾਲ ਵਿੱਚ ਤਿੰਨ ਵਾਰ ਟੋਲ ਵਿੱਚ ਵਾਧਾ ਕੀਤਾ ਜਾਣਾ ਕਿੱਥੋਂ ਤੱਕ ਜਾਇਜ਼ ਹੈ। ਨੈਸ਼ਨਲ ਹਾਈਵੇ ਅਥਾਰਟੀ ਨੂੰ ਨਕੇਲ ਪਾਉਣ ਵਾਲਾ ਸ਼ਾਇਦ ਕੋਈ ਨਹੀਂ ਹੈ ਇਹ ਜਦੋਂ ਜੀਅ ਕਰਦਾ ਹੈ ਟੋਲ ਟੈਕਸ ਵਿੱਚ ਮਰਜ਼ੀ ਮੁਤਾਬਿਕ ਵਾਧਾ ਕਰਕੇ ਲੋਕਾਂ ਦੀਆਂ ਜੇਬਾਂ ’ਤੇ ਡਾਕਾ ਮਾਰਦੀ ਹੈ। ਇਸ ’ਤੇ ਸੂਬਾ ਜਾਂ ਸੈਂਟਰ ਸਰਕਾਰ ਦਾ ਕੋਈ ਕੰਟਰੋਲ ਨਹੀਂ। ਅਜੇ ਕੱਲ੍ਹ ਵੋਟਾਂ ਪਈਆਂ ਹਨ, ਵੋਟਾਂ ਬਟੋਰਦੇ ਹੀ ਟੋਲ ਟੈਕਸ ਵਧਾ ਦਿੱਤਾ ਹੈ। ਲੋਕਾਂ ਨੇ ਮੰਗ ਕੀਤੀ ਕਿ ਵਧਿਆ ਟੋਲ ਟੈਕਸ ਵਾਪਸ ਲਿਆ ਜਾਵੇ। Toll Tax