ਰੇਲ ਮੰਤਰੀ, ਭਾਰਤ ਸਰਕਾਰ ਸ੍ਰੀ ਅਸ਼ਵਨੀ ਵੈਸ਼ਨਵ, ਨਵੀਂ ਦਿੱਲੀ ਨੂੰ ਪੱਤਰ ਲਿਖ ਕੇ ਕੀਤੀ ਮੰਗ (Maghi Mela)
- ਸ੍ਰੀ ਮੁਕਤਸਰ ਸਾਹਿਬ ਵਿਖੇ ਹਰ ਸਾਲ ਭਰਦਾ ਹੈ ਮਾਘੀ ਮੇਲਾ
(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਨਾਰਦਨ ਰੇਲਵੇ ਪੈਸੰਜਰ ਸਮਿਤੀ ਦੇ ਪ੍ਰਧਾਨ ਵਿਨੋਦ ਕੁਮਾਰ ਭਾਵਨੀਆਂ ਅਤੇ ਜਨਰਲ ਸਕੱਤਰ ਸ਼ਾਮ ਲਾਲ ਗੋਇਲ ਨੇ ਮਾਣਯੋਗ ਰੇਲ ਮੰਤਰੀ, ਭਾਰਤ ਸਰਕਾਰ ਸ੍ਰੀ ਅਸ਼ਵਨੀ ਵੈਸ਼ਨਵ, ਨਵੀਂ ਦਿੱਲੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਹਰ ਸਾਲ ਮਾਘੀ ਮੇਲਾ (Maghi Mela) ਲੱਗਦਾ ਹੈ ਇਸ ਜੋੜ ਮੇਲੇ ਵਿਚ ਦੂਰ ਦੂਰਾਡੇ ਤੋਂ ਜਿਵੇਂ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਹੋਰ ਦੂਜੇ ਰਾਜਾਂ ਤੋਂ ਵੀ ਸੰਗਤ ਨਤਮਸਤਕ ਹੋਣ ਲਈ ਆਉਂਦੀਆਂ ਹਨ।
14,15 ਅਤੇ 16 ਜਨਵਰੀ ਨੂੰ ਚਲਾਈ ਜਾਵੇ ਸਪੈਸ਼ਲ ਟਰੇਨ ((Maghi Mela) )
ਰੇਲਵੇ ਵਿਭਾਗ ਵੱਲੋਂ ਹਰ ਸਾਲ ਲੋਹੜੀ ਅਤੇ ਸੰਗਰਾਂਦ ਵਾਲੇ ਦਿਨਾਂ ਲਈ ਤਿੰਨਾਂ ਦਿਨਾਂ ਲਈ ਸਪੈਸ਼ਲ ਮੁਸਾਫਰ ਗੱਡੀਆਂ ਫਾਜ਼ਿਲਕਾ-ਬਠਿੰਡਾ ਵਿਚਕਾਰ ਚਲਾਈਆਂ ਜਾਂਦੀਆਂ ਇਸ ਲਈ 14,15 ਅਤੇ 16 ਜਨਵਰੀ 2023 ਤਿੰਨ ਦਿਨਾਂ ਲਈ ਮਾਘੀ ਮੇਲੇ ਲਈ ਸਪੈਸ਼ਲ ਮੁਸਾਫਰ ਗੱਡੀਆਂ ਬਠਿੰਡਾ ਤੋਂ ਫਾਜ਼ਿਲਕਾ ਸਮਾਨਅੰਤਰ ਚਲਾਈਆਂ ਜਾਣ ਅਤੇ ਇਹ ਧਿਆਨ ’ਚ ਰੱਖਿਆ ਜਾਵੇ ਕਿ ਸ਼ਾਮ 6 ਵਜੇ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਤੋਂ ਫਾਜ਼ਿਲਕਾ ਅਤੇ ਬਠਿੰਡਾ ਲਈ ਰਵਾਨਾ ਕੀਤੀਆਂ ਜਾਣ।
ਇਸ ਮੌਕੇ ਸਮਿਤੀ ਦੇ ਅਹੁਦੇਦਾਰ ਬਲਦੇਵ ਸਿੰਘ ਬੇਦੀ, ਗੋਬਿੰਦ ਸਿੰਘ ਦਾਬੜਾ, ਜਸਵੰਤ ਸਿੰਘ ਬਰਾੜ, ਭਵਰ ਲਾਲ ਸ਼ਰਮਾ, ਬਲਜੀਤ ਸਿੰਘ, ਬੂਟਾ ਰਾਮ ਕਮਰਾ, ਪ੍ਰਮੋਦ ਆਰੀਆ, ਉਮ ਪ੍ਰਕਾਸ਼ ਵਲੇਚਾ ਅਤੇ ਪ੍ਰਦੀਪ ਗਰਗ ਬਰੀਵਾਲਾ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ