(ਸਮਸ਼ੇਰ ਸਿੰਘ) ਰਾਏਕੋਟ। ਸ੍ਰੀ ਫਤਹਿਗੜ੍ਹ ਸਾਹਿਬ ਦੇ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਹਾਲ ਹੀ ਵਿੱਚ ਨਵੀਂ ਦਿੱਲੀ ਵਿਖੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸਨਵ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕੋਰੋਨਾ ਦੌਰਾਨ ਰੋਕੀਆਂ ਗਈਆਂ ਵੱਖ-ਵੱਖ ਟਰੇਨਾਂ ਨੂੰ ਮੁੜ ਚਾਲੂ ਕਰਨ ਦੀ ਅਪੀਲ ਕੀਤੀ। ਉਨਾਂ ਨੇ ਰੇਲ ਗੱਡੀਆਂ ਦੀ ਇੱਕ ਵਿਆਪਕ ਸੂਚੀ ਦਿੱਤੀ ਜੋ ਸ੍ਰੀ ਫਤਹਿਗੜ੍ਹ ਸਾਹਿਬ ਲੋਕ ਸਭਾ ਅਧੀਨ ਆਉਂਦੇ ਸਾਰੇ ਸਟੇਸ਼ਨਾਂ ’ਤੇ ਸੇਵਾ ਕਰਦੀਆਂ ਸਨ ਅਤੇ ਬੇਨਤੀ ਕੀਤੀ ਕਿ ਰੇਲ ਸੇਵਾਵਾਂ ਨੂੰ ਕੋਵਿਡ ਤੋਂ ਪਹਿਲਾਂ ਦੇ ਪੱਧਰ ’ਨੂੰ ਬਹਾਲ ਕੀਤਾ ਜਾਵੇ।
ਉਨਾਂ ਨੇ ਮੰਤਰੀ ਨੂੰ ਇਹ ਵੀ ਦੱਸਿਆ ਕਿ ਦੋਰਾਹਾ ਵਿਖੇ ਰੇਲਵੇ ਓਵਰ ਬ੍ਰਿਜ ਨੂੰ ਮੁਕੰਮਲ ਕਰਨ ਦੀ ਬੇਹੱਦ ਲੋੜ ਸੀ ਕਿਉਂਕਿ ਹੁਣ ਹਰ ਵਾਰ ਰੇਲ ਕਰਾਸਿੰਗ ਬੰਦ ਹੋਣ ’ਤੇ ਕਈ ਕਿਲੋਮੀਟਰ ਤੱਕ ਜਾਮ ਲੱਗ ਜਾਂਦਾ ਹੈ ਅਤੇ ਇਹ ਟ੍ਰੈਫਿਕ ਦਾ ਵੱਡਾ ਚੋਕ ਪੁਆਇੰਟ ਬਣ ਚੁੱਕਾ ਹੈ। ਡਾ. ਅਮਰ ਸਿੰਘ ਨੇ ਮੰਤਰੀ ਨੂੰ ਢੰਡਾਰੀ ਵਿਖੇ ਰੇਲਵੇ ਕਰਾਸਿੰਗ ਨੂੰ ਮਨਜੂਰੀ ਦੇਣ ਅਤੇ ਬੱਸੀ ਪਠਾਣਾਂ ਖੇਤਰ ਲਈ ਆਰ.ਓ.ਬੀ. ਨੂੰ ਮਨਜੂਰੀ ਦੇਣ ਦੀ ਵੀ ਬੇਨਤੀ ਕੀਤੀ ਜਿਸ ’ਚ ਬੱਸੀ ਸਹੀਦਗੜ ਰੋਡ, ਬੱਸੀ ਖਰੜ ਰੋਡ, ਬੱਸੀ ਖੁਮਾਣੋਂ ਰੋਡ ਆਦਿ ਸ਼ਾਮਲ ਸਨ। ਮੰਡੀ ਅਹਿਮਦਗੜ੍ਹ ਕਰਾਸਿੰਗ ਨੰਬਰ 26 ਮੁੱਖ ਗਊਸਾਲਾ ਰੋਡ ਆਰ.ਓ.ਬੀ. ਲਈ ਵੀ ਡਾ. ਅਮਰ ਸਿੰਘ ਵੱਲੋਂ ਵੀ ਬੇਨਤੀ ਕੀਤੀ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।