ਕੋਰੋਨਾ: ਮਾਸਕ ਦੀ ਮੁਫ਼ਤ ਵੰਡ ਦੀ ਮੰਗ

ਰਾਜ ਸਭਾ ‘ਚ ਉੱਠੀ ਮੰਗ
ਕੋਰੋਨਾ ਨੂੰ ਲੈ ਕੇ ਦਹਿਸ਼ਤ ਦੇ ਮਾਹੌਲ ਤੋਂ ਬਚਣ ਦੀ ਲੋੜ: ਨਾਇਡੂ

ਨਵੀਂ ਦਿੱਲੀ, ਏਜੰਸੀ। ਦੇਸ਼ ‘ਚ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਫੈਲਣ ਦੇ ਮੱਦੇਨਜ਼ਰ ਮਾਸਕ ਅਤੇ ਹੈਂਡ ਸੈਨੇਟਾਈਜਰ ਦੀ ਮੁਫ਼ਤ ਵੰਡ ਕੀਤੇ ਜਾਣ ਦੀ ਮੰਗ ਕੀਤੇ ਜਾਣ ‘ਤੇ ਰਾਜ ਸਭਾ ਦੇ ਸਭਾਪਤੀ ਐਮ ਵੇਂਕਈਆ ਨਾਇਡੂ ਨੇ ਇਸ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਬਣਾਉਣ ਤੋਂ ਬਚਣ ਦੀ ਅਪੀਲ ਕੀਤੀ। ਸਦਨ ‘ਚ ਸਿਫਰ ਕਾਲ ਦੌਰਾਨ ਖੱਬੇਪੱਖੀ ਬਿਨਾਏ ਵਿਸਵਾਮ ਨੇ ਕੋਰੋਨਾ ਵਾਇਰਸ ਦੇ ਦੇਸ਼ ‘ਚ ਤੇਜ਼ੀ ਨਾਲ ਫੈਲਣ ਕਾਰਨ ਮਾਸਕ ਅਤੇ ਹੈਂਡ ਸੈਨੇਟਾਈਜ਼ਰ ਦੀ ਕਾਲਾਬਾਜਾਰੀ ਵਧਣ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਇਹਨਾਂ ਦਾ ਨਾ ਸਿਰਫ ਉਤਪਾਦਨ ਵਧਾਏ ਜਾਣ ਦੀ ਲੋੜ ਹੈ ਸਗੋਂ ਸਰਕਾਰ ਨੂੰ ਇਹਨਾਂ ਦੀ ਮੁਫ਼ਤ ਵੰਡ ਵੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ 10 ਰੁਪਏ ਦੇ ਮਾਸਕ ਦੀ ਕੀਮਤ 50 ਰੁਪਏ ਤੱਕ ਪਹੁੰਚ ਚੁੱਕੀ ਹੈ। ਅਜਿਹੇ ‘ਚ ਇਸ ਦੀ ਕਾਲਾਬਾਜਾਰੀ ‘ਤੇ ਰੋਕ ਲਗਾਈ ਜਾਣੀ ਚਾਹੀਦੀ ਹੈ ਅਤੇ ਹੈਂਡ ਸੈਨੇਟਾਈਜਰ ਦੀ ਉਪਲਬੱਧਤਾ ਵੀ ਵਧਾਈ ਜਾਣੀ ਚਾਹੀਦੀ ਹੈ। Masks

  • ਇਸ ‘ਤੇ ਸ੍ਰੀ ਨਾਇਡੂ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਕਿਸੇ ਨੂੰ ਵੀ ਦਹਿਸ਼ਤ ‘ਚ ਆਉਣ ਦੀ ਲੋੜ ਨਹੀਂ।
  • ਭਾਰਤੀ ਸੰਸਕ੍ਰਿਤੀ ਤੇ ਵਾਤਾਵਰਨ ਇਸ ਵਾਇਰਸ ਨਾਲ ਲੜਨ ਦੇ ਸਮਰੱਥ ।
  • ਇਸ ਨੂੰ ਲੈ ਕੇ ਲੋਕਾਂ ‘ਚ ਜਾਗਰੂਕਤਾ ਲਿਆਉਣ ਦੀ ਲੋੜ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।