Electricity Demand: ਤਪਿਆ ਪੰਜਾਬ, ਬਿਜਲੀ ਦੀ ਮੰਗ ਵਧੀ

Electricity deman

ਪਾਵਰਕੌਮ ਦੇ ਸਰਕਾਰੀ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਸਾਰੇ ਯੂਨਿਟ ਚਾਲੂ | Electricity demand

  • ਸੂਬੇ ਅੰਦਰ ਬਿਜਲੀ ਦੀ ਮੰਗ 11 ਹਜ਼ਾਰ ਮੈਗਾਵਾਟ ’ਤੇ ਪੁੱਜੀ | Electricity demand

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਾਰਾ ਵਧਣ ਦੇ ਨਾਲ ਹੀ ਸੂਬੇ ਅੰਦਰ ਬਿਜਲੀ ਦੀ ਮੰਗ 11 ਹਜ਼ਾਰ ਮੈਗਾਵਾਟ ’ਤੇ ਪੁੱਜ ਗਈ ਹੈ। ਪਾਵਰਕੌਮ ਦੇ ਸਰਕਾਰੀ ਅਤੇ ਪ੍ਰਾਈਵੇਟ ਥਰਮਲਾਂ ਦੇ ਸਾਰੇ ਯੂਨਿਟ ਚਾਲੂ ਹਨ, ਜਦੋਂ ਕਿ ਦੋ ਸਾਲ ਪਹਿਲਾਂ ਖ਼ਰਾਬ ਹੋਇਆ ਇੱਕ ਯੂਨਿਟ ਬੰਦ ਪਿਆ ਹੈ। ਅਗਲੇ ਦਿਨਾਂ ਵਿੱਚ ਬਿਜਲੀ ਦੀ ਮੰਗ ਹੋਰ ਛੜੱਪੇ ਮਾਰ ਵਧੇਗੀ।ਜਾਣਕਾਰੀ ਅਨੁਸਾਰ ਸੂਬੇ ਅੰਦਰ ਗਰਮੀ ਆਪਣਾ ਜ਼ੋਰ ਦਿਖਾਉਣ ਲੱਗੀ ਹੈ, ਜਿਸ ਕਾਰਨ ਏਅਰਕੰਡੀਸ਼ਨਰ, ਕੂਲਰ, ਪੱਖਿਆਂ ਆਦਿ ਦੀ ਵਰਤੋਂ ਜ਼ੋਰ ਫੜਨ ਲੱਗੀ ਹੈ। ਅੱਜ ਦੁਪਹਿਰ ਮੌਕੇ ਬਿਜਲੀ ਦੀ ਮੰਗ 11 ਹਜ਼ਾਰ ਮੈਗਾਵਾਟ ਨੇੜੇ ਪੁੱਜ ਗਈ। ਕੁਝ ਦਿਨ ਪਹਿਲਾ ਬਿਜਲੀ ਦੀ ਮੰਗ ਇਸ ਤੋਂ ਕਿਤੇ ਹੇਠਾਂ ਚੱਲ ਰਹੀ ਸੀ। (Electricity demand)

ਅਗਲੇ ਦਿਨਾਂ ’ਚ ਗਰਮੀ ਦੇ ਅਸਰ ਨਾਲ ਵਧੇਗੀ ਬਿਜਲੀ ਦੀ ਹੋਰ ਮੰਗ | Electricity demand

ਪਾਵਰਕੌਮ ਦੇ ਸਰਕਾਰੀ ਥਰਮਲ ਪਲਾਟਾਂ ਵੱਲੋਂ 1870 ਮੈਗਾਵਾਟ ਦੇ ਕਰੀਬ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਖਰੀਦਣ ਕਰਕੇ ਹੁਣ ਸਰਕਾਰੀ ਥਰਮਲ ਪਲਾਟਾਂ ਦੀ ਗਿਣਤੀ ਤਿੰਨ ਹੋ ਗਈ ਹੈ। ਰੋਪੜ ਥਰਮਲ ਪਲਾਂਟ ਤੋਂ 739 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ ਅਤੇ ਇਸ ਦੇ ਚਾਰੇ ਯੂਨਿਟ ਚਾਲੂ ਹਨ। ਇਸ ਦੇ ਨਾਲ ਹੀ ਲਹਿਰਾ ਮੁਹੱਬਤ ਥਰਮਲ ਪਲਾਟ ਦੇ ਤਿੰਨ ਯੂਨਿਟ ਚਾਲੂ ਹਨ ਅਤੇ ਇੱਥੋਂ 645 ਮੈਗਾਾਵਟ ਬਿਜਲੀ ਉਤਪਾਦਨ ਹੋ ਰਿਹਾ ਹੈ।

Also Read : ਪੰਜਾਬ ’ਚ ਇਸ ਵਾਰ 2 ਕਰੋੜ 14 ਲੱਖ 61 ਹਜ਼ਾਰ 739 ਵੋਟਰ ਕਰਨਗੇ ਆਪਣੇ ਹੱਕ ਦਾ ਇਸਤੇਮਾਲ

ਲਹਿਰਾ ਮਹੁੱਬਤ ਥਰਮਲ ਪਲਾਂਟ ਦਾ 2 ਨੰਬਰ ਯੂਨਿਟ ਪਿਛਲੇ ਸਾਲਾਂ ਤੋਂ ਬੰਦ ਪਿਆ ਹੈ ਅਤੇ ਇਹ ਅਜੇ ਤੱਕ ਠੀਕ ਨਹੀਂ ਹੋਇਆ। ਇਸ ਦੇ ਨਾਲ ਸਰਕਾਰੀ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਵੇਂ ਯੂਨਿਟਾਂ ਤੋਂ 476 ਮੈਗਾਵਾਟ ਬਿਜਲੀ ਹਾਸਲ ਹੋ ਰਹੀ ਹੈ। ਜਦੋਂ ਇਹ ਥਰਮਲ ਪਲਾਂਟ ਨਿੱਜੀ ਕੰਪਨੀ ਦੇ ਹੱਥਾਂ ਵਿੱਚ ਸੀ ਤਾ ਇਸ ਅੰਦਰ ਕੋਲੇ ਦੀ ਘਾਟ ਬਣੀ ਰਹਿੰਦੀ ਸੀ। ਜੇਕਰ ਪ੍ਰਾਈਵੇਟ ਥਰਮਲ ਪਲਾਂਟ ਰਾਜਪੁਰਾ ਦੀ ਗੱਲ ਕੀਤੀ ਜਾਵੇ ਤਾ ਇਸ ਦੇ ਦੋਵੇਂ ਯੂਨਿਟਾਂ ਤੋਂ 1315 ਮੈਗਾਵਾਟ ਬਿਜਲੀ ਹਾਸਲ ਹੋ ਰਹੀ ਹੈ ਅਤੇ ਇਸ ਦੇ ਦੋਵੇਂ ਯੂਨਿਟ ਪੂਰੀ ਸਮਰੱਥਾ ’ਤੇ ਭਖੇ ਹੋਏ ਹਨ।

ਤਲਵੰਡੀ ਸਾਬੋਂ ਥਰਮਲ ਪਲਾਂਟ ਦੇ ਤਿੰਨੇ ਯੂਨਿਟਾਂ ਤੋਂ 1844 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਇਸ ਤਰ੍ਹਾਂ ਦੋਵੇਂ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ 3163 ਮੈਗਾਵਾਟ ਬਿਜਲੀ ਉਤਪਦਾਨ ਪਾਵਰਕੌਮ ਨੂੰ ਮਿਲ ਰਿਹਾ ਹੈ। ਮੌਸਮ ਵਿਗਿਆਨੀਆਂ ਅਨੁਸਾਰ ਅਗਲੇ ਦਿਨਾਂ ਵਿੱਚ ਪੰਜਾਬ ਅੰਦਰ ਪਾਰਾ ਤੇਜੀ ਨਾਲ ਵਧੇਗਾ, ਜਿਸ ਕਾਰਨ ਬਿਜਲੀ ਦੀ ਮੰਗ ਹੋਰ ਉਤਾਹ ਜਾਵੇਗੀ। ਦੱਸਣਯੋਗ ਹੈ ਕਿ ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ ਜਲਦੀ ਕਰ ਦਿੱਤਾ ਗਿਆ ਸੀ, ਪਰ ਇਸ ਵਾਰ ਚੋਣਾਂ ਦੌਰਾਨ ਅਜਿਹਾ ਨਹੀਂ ਕੀਤਾ ਗਿਆ।

ਹਾਈਡਲ ਪ੍ਰੋਜੈਕਟ ਵੀ ਭਖੇ ਹੋਏ | Electricity Demand

ਪਾਵਰਕੌਮ ਨੂੰ ਹਾਈਡਲ ਪ੍ਰੋਜੈਕਟਾਂ ਤੋਂ ਵੀ 690 ਮੈਗਾਵਾਟ ਬਿਜਲੀ ਹਾਸਲ ਹੋ ਰਹੀ ਹੈ। ਇਕੱਲੇ ਰਣਜੀਤ ਸਾਗਰ ਡੈਂਮ ਤੋਂ ਹੀ 290 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ, ਜਦੋਂ ਕਿ ਚਾਰਾਂ ਵਿੱਚੋਂ ਇਸ ਦਾ ਇੱਕ ਯੂਨਿਟ ਬੰਦ ਪਿਆ ਹੈ। ਬਾਕੀ ਪਾਵਰਕੌਮ ਦੇ ਛੋਟੇ ਹਾਈਡਲ ਪ੍ਰੋਜੈਕਟ ਵੀ ਬਿਜਲੀ ਉਤਪਾਦਨ ਕਰ ਰਹੇ ਹਨ। ਸੋਲਰ ਪ੍ਰੋਜੈਕਟਾਂ ਤੋਂ ਵੀ 133 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ।