ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home Breaking News Electricity P...

    Electricity Punjab: ਝੋਨੇ ਦਾ ਸੀਜ਼ਨ ਚਾੜ੍ਹਨ ਲੱਗਾ ਬਿਜਲੀ ਦੀ ਮੰਗ

    Electricity Punjab
    Electricity Punjab: ਝੋਨੇ ਦਾ ਸੀਜ਼ਨ ਚਾੜ੍ਹਨ ਲੱਗਾ ਬਿਜਲੀ ਦੀ ਮੰਗ

    Electricity Punjab: ਝੋਨੇ ਦਾ ਤੀਜਾ ਪੜਾਅ ਸ਼ੁਰੂ ਹੋਣ ਤੋਂ ਬਾਅਦ ਬਿਜਲੀ ਦੀ ਮੰਗ ਤੋੜ ਸਕਦੀ ਐ ਰਿਕਾਰਡ

    • ਪਾਵਰਕੌਮ ਦੇ ਸਰਕਾਰੀ ਅਤੇ ਪ੍ਰਾਈਵੇਟ ਥਰਮਲਾਂ ਦੇ ਸਾਰੇ ਯੂਨਿਟ ਪੈਦਾ ਕਰ ਰਹੇ ਨੇ ਬਿਜਲੀ | Electricity Punjab

    Electricity Punjab: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਝੋਨੇ ਦੇ ਸੀਜ਼ਨ ਲਈ ਦੋ ਪੜਾਵਾਂ ਤਹਿਤ ਪੰਜਾਬ ਦੇ ਕਿਸਾਨਾਂ ਨੂੰ ਟਿਊਬਵੈੱਲਾਂ ਲਈ 8 ਘੰਟੇ ਬਿਜਲੀ ਸਲਪਾਈ ਮਿਲਣ ਤੋਂ ਬਾਅਦ ਬਿਜਲੀ ਦੀ ਮੰਗ ਵਿੱਚ ਵਾਧਾ ਹੋਣ ਲੱਗਾ ਹੈ । ਅੱਜ ਸੂਬੇ ਅੰਦਰ ਬਿਜਲੀ ਦੀ ਮੰਗ 13500 ਮੈਗਾਵਾਟ ਨੂੰ ਪਾਰ ਕਰ ਗਈ ਹੈ। ਪਿਛਲੇ ਦਿਨਾਂ ਦੌਰਾਨ ਬਿਜਲੀ ਦੀ ਮੰਗ 11 ਹਜ਼ਾਰ ਮੈਗਾਵਾਟ ਦੇ ਨੇੜੇ ਚੱਲ ਰਹੀ ਸੀ। ਪਾਵਰਕੌਮ ਵੱਲੋਂ ਆਪਣੇ ਸਰਕਾਰੀ ਅਤੇ ਪ੍ਰਾਈਵੇਟ ਥਰਮਲਾਂ ਦੇ ਸਾਰੇ ਯੂਨਿਟ ਭਖਾਏ ਹੋਏ ਹਨ।

    ਇਕੱਤਰ ਜਾਣਕਾਰੀ ਮੁਤਾਬਿਕ ਅੱਜ ਦੁਪਹਿਰ ਮੌਕੇ ਸੂਬੇ ਅੰਦਰ ਬਿਜਲੀ ਦੀ ਮੰਗ ਛੁੱਟੀ ਹੋਣ ਦੇ ਬਾਵਜੂਦ 13600 ਮੈਗਾਵਾਟ ’ਤੇ ਪੁੱਜ ਗਈ। ਇੱਥੋਂ ਤੱਕ ਕਿ ਅੱਜ ਹੁੰਮਸ ਭਰੀ ਗਰਮੀ ਨੇ ਵੀ ਆਮ ਲੋਕਾਂ ਦੇ ਵੱਟ ਕੱਢੇ ਹੋਏ ਸਨ। ਸਰਕਾਰ ਵੱਲੋਂ 13 ਜ਼ਿਲ੍ਹਿਆਂ ਅੰਦਰ ਝੋਨੇ ਦੀ ਲਵਾਈ ਲਈ ਬਿਜਲੀ ਸਪਲਾਈ ਸ਼ੁਰੂ ਕੀਤੀ ਹੋਈ ਹੈ, ਜਿਸ ਕਾਰਨ ਬਿਜਲੀ ਦੀ ਮੰਗ ਵਿੱਚ ਵਾਧਾ ਹੋ ਰਿਹਾ ਹੈ। Electricity Punjab

    ਬੀਤੇ ਦਿਨੀਂ ਬਿਜਲੀ ਦੀ ਮੰਗ 12 ਹਜ਼ਾਰ ਮੈਗਾਵਾਟ ਦੇ ਨੇੜੇ-ਤੇੜੇ ਸੀ, ਜੋ ਕਿ ਅੱਜ 13600 ਮੈਗਾਵਾਟ ’ਤੇ ਪੁੱਜ ਗਈ। 9 ਜੂਨ ਤੋਂ ਝੋਨੇ ਦਾ ਆਖਰੀ ਪੜਾਅ ਸ਼ੁਰੂ ਹੋ ਰਿਹਾ ਹੈ, ਜੋ ਕਿ ਬਿਜਲੀ ਦੀ ਮੰਗ ਨੂੰ 15 ਹਜ਼ਾਰ ਮੈਗਾਵਾਟ ਤੋਂ ਪਾਰ ਕਰ ਦੇਵੇਗਾ।

    Electricity Punjab

    ਇੱਧਰ ਪਾਵਰਕੌਮ ਵੱਲੋਂ ਆਪਣੇ ਸਰਕਾਰੀ ਅਤੇ ਪ੍ਰਾਈਵੇਟ ਪੱਧਰ ਦੇ ਸਾਰੇ ਥਰਮਲਾਂ ਦੇ 15 ਯੂਨਿਟ ਭਖਾਏ ਹੋਏ ਹਨ। ਸਰਕਾਰੀ ਥਰਮਲ ਪਲਾਂਟ ਰੋਪੜ ਦੇ ਚਾਰੋਂ ਯੂਨਿਟ ਭਖੇ ਹੋਏ ਹਨ ਤੇ ਇਸੇ ਤਰ੍ਹਾਂ ਹੀ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਵੀ ਚਾਰੋਂ ਯੂਨਿਟ ਚਾਲੂ ਹਨ। ਸਰਕਾਰੀ ਥਰਮਲ ਗੋਇੰਦਵਾਲ ਸਾਹਿਬ ਦੇ ਵੀ ਦੋਵੇਂ ਯੂਨਿਟ ਬਿਜਲੀ ਉਤਪਦਾਨ ਕਰ ਰਹੇ ਹਨ।

    ਇਸ ਤਰ੍ਹਾਂ ਸਰਕਾਰੀ ਥਰਮਲਾਂ ਦੇ 10 ਯੂਨਿਟਾਂ ਵੱਲੋਂ 2018 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਪਾਵਰਕੌਮ ਵੱਲੋਂ ਆਪਣੇ ਸਰਕਾਰੀ ਥਰਮਲਾਂ ਦੇ ਤਕਨੀਕੀ ਨੁਕਸ ਕਾਰਨ ਬੰਦ ਹੋਏ ਯੂਨਿਟ ਵੀ ਭਖਾ ਦਿੱਤੇ ਗਏ ਹਨ। ਇਸੇ ਤਰ੍ਹਾਂ ਹੀ ਪ੍ਰਾਈਵੇਟ ਥਰਮਲ ਪਲਾਂਟ ਤਲਵੰਡੀ ਸਾਬੋ ਦੇ ਤਿੰਨੇ ਯੂਨਿਟ ਪੂਰੀ ਸਮਰੱਥਾ ’ਤੇ ਭਖੇ ਹੋਏ ਹਨ ਅਤੇ ਇੱਥੋਂ 1700 ਮੈਗਾਵਾਟ ਤੋਂ ਜ਼ਿਆਦਾ ਬਿਜਲੀ ਪੈਦਾ ਕੀਤੀ ਜਾ ਰਹੀ ਹੈ।

    Read Also : Ayushman Card Update: ਆਯੂਸ਼ਮਾਨ ਕਾਰਡ ਦਾ ਲਾਭਪਾਤਰੀਆਂ ਨੂੰ ਇੱਕ ਹੋਰ ਝਟਕਾ, ਪਹਿਲਾਂ ਬੰਦ ਹੋਏ ਸੀ ਆਪ੍ਰੇਸ਼ਨ

    ਇਹ ਥਰਮਲ ਪਲਾਂਟ 1980 ਮੈਗਾਵਾਟ ਦਾ ਹੈ ਅਤੇ ਪੰਜਾਬ ਦਾ ਸਭ ਤੋਂ ਵੱਡਾ ਥਰਮਲ ਹੈ। ਇਸ ਤੋਂ ਇਲਾਵਾ ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਚਾਲੂ ਹਨ ਤੇ ਇੱਥੋਂ 1357 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਪ੍ਰਾਈਵੇਟ ਥਰਮਲ ਪਲਾਂਟਾਂ ਵੱਲੋਂ 3100 ਮੈਗਾਵਾਟ ਤੋਂ ਵੱਧ ਬਿਜਲੀ ਪੈਦਾ ਕੀਤਾ ਜਾ ਰਹੀ ਹੈ। ਪਾਵਰਕੌਮ ਦੇ ਹਾਈਡ੍ਰਲ ਪ੍ਰਾਜੈਕਟ ਵੀ ਭਖੇ ਹੋਏ ਹਨ।

    ਪੰਜਾਬ ਦਾ ਬਠਿੰਡਾ ਏਅਰਪੋਰਟ ਤੇ ਹਰਿਆਣਾ ਦਾ ਸਰਸਾ ਰਿਹਾ ਸਭ ਤੋਂ ਗਰਮ

    ਇੱਧਰ ਜੇਕਰ ਸੂਬੇ ਅੰਦਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਅੱਜ ਵੱਧ ਤੋਂ ਵੱਧ ਤਾਪਮਾਨ ਏਅਰਪੋਰਟ ਬਠਿੰਡਾ ਦਾ ਦਰਜ ਕੀਤਾ ਗਿਆ ਹੈ, ਜਿੱਥੇ ਤਾਪਮਾਨ 42. 6 ਡਿਗਰੀ ਰਿਹਾ ਹੈ। ਜਦੋਂਕਿ ਇਸ ਤੋਂ ਬਾਅਦ ਲੁਧਿਆਣਾ ਦੇ ਸਮਰਾਲਾ ਦਾ ਤਾਪਮਾਨ 41.4 ਡਿਗਰੀ , ਅੰਮ੍ਰਿਤਸਰ ਦਾ 41.1 ਡਿਗਰੀ ਦਰਜ ਕੀਤਾ ਗਿਆ ਹੈ । ਇਸ ਤੋਂ ਇਲਾਵਾ ਪਠਾਣਕੋਟ 40.5, ਲੁਧਿਆਣਾ ਅਤੇ ਪਟਿਆਲਾ ਦਾ ਤਾਪਮਾਨ 40 ਡਿਗਰੀ ਦਰਜ ਕੀਤਾ ਗਿਆ ਹੈ।

    ਇਧਰ ਜੇਕਰ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ ਵੱਧ ਤੋਂ ਵੱਧ ਤਾਪਮਾਨ ਸਰਸਾ ਦਾ ਰਿਹਾ ਹੈ ਇੱਥੇ ਤਾਪਮਾਨ 44 ਡਿਗਰੀ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਰੋਹਤਕ ਦਾ ਤਾਪਮਾਨ 42. 9 ਡਿਗਰੀ ਜਦੋਂ ਕਿ ਹਿਸਾਰ ਦਾ 41.8 ਡਿਗਰੀ, ਪਲਵਲ ਦਾ 41.2 ਡਿਗਰੀ ਤੇ ਭਿਵਾਨੀ ਦਾ 41.1 ਡਿਗਰੀ ਦਰਜ ਕੀਤਾ ਗਿਆ ਹੈ।