ਦਿੱਲੀ ਡੇਅਰਡੇਵਿਲਜ਼ ਦਾ ਨਵਾਂ ਨਾਂਅ ਦਿੱਲੀ ਕੈਪੀਟਲਜ਼

ਰਾਜਧਾਨੀ ‘ਚ ਆਪਣੀ ਟੀਮ ਦੇ ਨਵੇਂ ਨਾਂਅਅਤੇ ਲੋਗੋ ਦਾ ਐਲਾਨ ਕੀਤਾ

 
ਨਵੀਂ ਦਿੱਲੀ, 4 ਦਸੰਬਰ

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਟੀ20 ਟੂਰਨਾਮੈਂਟ ‘ਚ ਕਿਸਮਤ ਬਦਲਣ ਲਈ ਸੰਘਰਸ਼ ਕਰਦੀ ਦਿੱਲੀ ਡੇਅਰਡੇਵਿਲਜ਼ ਦੀ ਟੀਮ ਟੂਰਨਾਮੈਂਟ ਦੇ ਸਾਲ 2019 ‘ਚ ਹੋਣ ਵਾਲ ੇ 12ਵੇਂ ਸੰਸਕਰਨ ‘ਚ ਨਵੇਂ ਨਾਂਅ ਅਤੇ ਨਵੇਂ ਚਿਹਰਿਆਂ ਨਾਲ ਮੈਦਾਨ ‘ਤੇ ਨਿੱਤਰੇਗੀ

 
ਦਿੱਲੀ ਡੇਅਰਡੇਵਿਲਜ਼ ਫਰੈਂਚਾਈਜ਼ੀ ਨੇ ਰਾਜਧਾਨੀ ‘ਚ ਆਪਣੀ ਟੀਮ ਦੇ ਨਵੇਂ ਨਾਂਅ ਦਾ ਐਲਾਨ ਕੀਤਾ ਇਸ ਦੇ ਨਾਲ ਟੀਮ ਦੇ ਲੋਗੋ ‘ਚ ਵੀ ਬਦਲਾਅ ਕੀਤਾ ਗਿਆ ਹੈ ਇਸ ਮੌਕੇ ਟੀਮ ਦੇ ਨਵੇਂ ਨਾਂਅ ਅਤੇ ਲੋਗੋ ਨੂੰ ਪਹਿਲੀ ਵਾਰ ਮੀਡੀਆ ਸਾਹਮਣੇ ਪੇਸ਼ ਕੀਤਾ ਗਿਆ ਦਿੱਲੀ ਟੂਰਨਾਮੈਂਟ ‘ਚ ਸਭ ਤੋਂ ਕਮਜੋਰ ਟੀਮ ਰਹੀ ਹੈ ਅਤੇ 2012 ‘ਚ ਆਖ਼ਰੀ ਵਾਰ ਪਲੇਆੱਫ ਤੱਕ ਪਹੁੰਚੀ ਸੀ

 

ਦਿੱਲੀ ਨੇ ਚੈਂਪੀਅੰਜ਼ ਲੀਗ ਟੀ20 ‘ਚ 2012 ‘ਚ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ ਸੀ ਜੋ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਸੀ ਦਿੱਲੀ ਪਿਛਲੇ ਛੇ ਸਾਲਾਂ ਤੋਂ ਲੀਗ ਗੇੜ ਤੋਂ ਹੀ ਬਾਹਰ ਹੁੰਦੀ ਆ ਰਹੀ ਹੈ 2018 ‘ਚ ਦਿੱਲੀ ਗਰੁੱਪ ਗੇੜ ‘ਚ ਆਖ਼ਰੀ ਸਥਾਨ ‘ਤੇ ਰਹੀ ਸੀ ਪਿਛਲੇ ਅਡੀਸ਼ਨ ‘ਚ ਤਜ਼ਰਬੇਕਾਰ ਗੌਤਮ ਗੰਭੀਰ ਨੂੰ ਟੀਮ ਨਾਲ ਜੋੜਿਆ ਗਿਆ ਸੀ ਪਰ ਉਹਨਾਂ ਸੈਸ਼ਨ ਦੇ ਵਿੱਚ ਹੀ ਕਪਤਾਨੀ ਛੱਡ ਦਿੱਤੀ ਜਿਸ ਤੋਂ ਬਾਅਦ ਨੌਜਵਾਨ ਸ਼੍ਰੇਅਸ ਅਈਅਰ ਨੂੰ ਕਪਤਾਨ ਬਣਾਇਆ ਗਿਆ ਸੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


LEAVE A REPLY

Please enter your comment!
Please enter your name here