ਦਿੱਲੀ ਹਿੰਸਾ ‘ਤੇ ਰਾਜਸਭਾ ‘ਚ ਹੰਗਾਮਾ

File Photo

ਦਿੱਲੀ ਹਿੰਸਾ ‘ਤੇ ਰਾਜਸਭਾ ‘ਚ ਹੰਗਾਮਾ

ਨਵੀਂ ਦਿੱਲੀ (ਏਜੰਸੀ)। ਰਾਜਸਭਾ ‘ਚ ਦਿੱਲੀ ਹਿੰਸਾ Delhi Violence ਨੂੰ ਲੈ ਕੇ ਕਾਂਗਰਸ, ਆਮ ਆਦਮੀ ਪਾਰਟੀ ਤੇ ਤ੍ਰਿਣਮੂਲ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਭਾਰੀ ਹੰਗਾਮਾ ਕਰਦੇ ਹੋਏ ਸਰਕਾਰ ‘ਤੇ ਸੁੱਤੇ ਰਹਿਣ ਦਾ ਦੋਸ਼ ਲਾਇਆ ਜਿਸ ਕਾਰਨ ਸਦਨ ਦੀ ਕਾਰਵਾਈ ਨੂੰ ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।

ਸਭਾਪਤੀ ਐੱਮ ਵੈਂਕੱਈਆ ਨੇ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਕਰਦੇ ਹੋਏ ਜ਼ਰੂਰੀ ਦਸਤਾਵੇਜ਼ ਸਦਨ ਦੇ ਪਟਲ ‘ਤੇ ਰਖਵਾਏ ਅਤੇ ਕਿਹਾ ਕਿ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ‘ਚ ਚੱਲ ਰਹੇ ਹਾਲਾਤ ‘ਤੇ ਕਈ ਮੈਂਬਰਾਂ ਨੂੰ ਨੋਟਿਸ ਮਿਲੇ ਹਨ ਅਤੇ ਇਸ ਮੁੱਦੇ ‘ਤੇ ਚਰਚਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਰ ਚਰਚਾ ਤੋਂ ਪਹਿਲਾਂ ਹਾਲਾਤ ਆਮ ਹੋਣੇ ਚਾਹੀਦੇ ਹਨ। ਸਾਰੀਆਂ ਪਾਰਟੀਆਂ ਦੇ ਮੈਂਬਰਾਂ ਨੂੰ ਹਾਲਾਤ ਆਮ ਬਣਾਉਣ ‘ਚ ਸਹਿਯੋਗ ਕਰਨਾ ਚਾਹੀਦਾ ਹੈ। ਸ੍ਰੀ ਨਾਇਡੂ ਨੇ ਕਿਹਾ ਕਿ ਨੋਟਿਸਾਂ ‘ਤੇ ਸਦਨ ਦੇ ਨੇਤਾ ਅਤੇ ਸਦਨ ‘ਚ ਵਿਰੋਧੀ ਧਿਰ ਦੇ ਨੇਤਾ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਚਰਚਾ ਕਰਨ ਦਾ ਸਮਾਂ ਤੈਅ ਕੀਤਾ ਜਾਵੇਗਾ। ਇਸ ‘ਤੇ ਵਿਰੋਧੀ ਧਿਰ ਦੇ ਮੈਂਬਰ ਆਪਣੀ ਥਾਂ ‘ਤੇ ਖੜ੍ਹੇ ਹੋ ਗਏ ਅਤੇ ਸ਼ੋਰ-ਸ਼ਰਾਬਾ ਕਰਨ ਲੱਗੇ।

  • ਸਦਨ ‘ਚ ਵਿਰੋਧ ਧਿਰ ਦੇ ਨੇਤਾ ਗੁਲਾਮ ਨਭੀ ਆਜ਼ਾਦ ਨੇ ਕਿਹਾ ਕਿ ਤਿੰੰਨ ਦਿਨਾਂ ਤੱਕ ਸਰਕਾਰ ਸੁੱਤੀ ਰਹੀ।
  • ਇਸ ‘ਤੇ ਸਭਾਪਤੀ ਨੇ ਕਿਹਾ ਕਿ ਇਸ ਮੁਦੇ ‘ਤੇ ਚਰਚਾ ਦੀ ਮਨਜ਼ੂਰੀ ਨਹੀਂ ਹੈ।
  • ਕਾਂਗਰਸ ਦੇ ਆਨੰਦ ਸ਼ਰਮਾ, ਸਮਾਜਵਾਦੀ ਪਾਰਟੀ ਦੇ ਰਾਮਗੋਪਾਲ ਯਾਦਵ
  • ਅਤੇ ਤ੍ਰਿਣਮੂਲ ਕਾਂਗਰਸ ਦੇ ਸੁਖੇਂਦੂ ਸ਼ੇਖਰ ਰਾਇ ਉੱਚੀ-ਉੱਚੀ ਬੋਲਣ ਲੱਗੇ ਜੋ ਸੁਣਿਆ ਨਹੀਂ ਜਾ ਸਕਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।