ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home ਇੱਕ ਨਜ਼ਰ ਰਾਜਸਥਾਨ ਨੂੰ ਹ...

    ਰਾਜਸਥਾਨ ਨੂੰ ਹਰਾ ਕੇ ਦਿੱਲੀ ਚੋਟੀ ‘ਤੇ

    ਰਾਜਸਥਾਨ ਰਾਇਲਸ ਨੂੰ 46 ਦੌੜਾਂ ਨਾਲ ਹਰਾਇਆ

    ਸ਼ਾਰਜਾਹ। ਸ਼ਿਮਰਾਨ ਹੇਟਮਾਇਰ (45 ਦੌੜਾਂ ਤੇ ਤਿੰਨ ਕੈਚ) ਤੇ ਕਾਰਕਸ ਸਟਾਈਨਿਸ ਦੀਆਂ (39 ਦੌੜਾਂ ਤੇ 17 ਦੌੜਾਂ ‘ਤੇ  2 ਵਿਕਟਾਂ) ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਦਿੱਲੀ ਕੈਪੀਟਲਸ ਨੇ ਰਾਜਸਥਾਨ ਰਾਇਲਸ ਨੂੰ ਸ਼ੁੱਕਰਵਾਰ ਨੂੰ 46 ਦੌੜਾਂ ਨਾਲ ਹਰਾ ਕੇ ਪੰਜਵੀਂ ਜਿੱਤ ਹਾਸਲ ਕੀਤੀ।

    ਆਈਪੀਐਲ ਦੀ ਸੂਚੀ ‘ਚ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ। ਦਿੱਲੀ ਨੇ 20 ਓਵਰਾਂ ‘ਚ ਅੱਠ ਵਿਕਟਾਂ ‘ਤੇ 184 ਦੌੜਾਂ ਦਾ ਚੁਣੌਤੀਪੂਰਨ ਸੋਕਰ ਬਣਾਉਣ ਤੋਂ ਬਾਅਦ ਰਾਜਸਥਾਨ ਦੀ ਚੁਣੌਤੀ ਨੂੰ 19.4 ਓਵਰਾਂ ‘ਚ 138 ਦੌੜਾਂ ‘ਤੇ ਰੋਕ ਲਿਆ। ਦਿੱਲੀ ਦੀ ਛੇ ਮੈਚਾਂ ‘ਚ ਇਹ ਪੰਜਵੀਂ ਜਿੱਤ ਹੈ ਤੇ 10 ਅੰਕਾਂ ਨਾਲ ਸੂਚੀ ‘ਚ ਮੁੰਬਈ ਇੰਡੀਅਨਸ਼ ਨੂੰ ਪਿੱਛੇ ਛੱਡ ਕੇ ਪਹਿਲੇ ਸਥਾਨ ‘ਤੇ ਪਹੁੰਚ ਗਿਆ। ਦੂਜੇ ਪਾਸੇ ਰਾਜਸਥਾਨ ਨੂੰ ਛੇ ਮੈਚਾਂ ‘ਚ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.