ਰਾਹੁਲ ਗਾਂਧੀ ਦੇ ਘਰ ਪਹੁੰਚੀ ਦਿੱਲੀ ਪੁਲਿਸ, ਜ਼ਬਰ ਜਨਾਹ ਪੀੜਤਾਂ ’ਤੇ ਦਿੱਤੇ ਬਿਆਨ ’ਤੇ ਮੰਗਿਆ ਜਵਾਬ

Rahul Gandhi

ਨਵੀਂ ਦਿੱਲੀ (ਏਜੰਸੀ)। ਦਿੱਲੀ ਪੁਲਿਸ ਐਤਵਾਰ ਨੂੰ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ (Rahul Gandhi) ਦੇ ਜ਼ਬਰ ਜਨਾਹ ਪੀੜਤਾਂ ’ਤੇ ਦਿੱਤੇ ਬਿਆਨ ਬਾਰੇ ਪੁੱਛਣ ਲਈ ਉਨ੍ਹਾਂ ਦੇ ਘਰ ਪਹੁੰਚੀ। ਰਾਹੁਲ ਨੇ ਕਰੀਬ 2 ਘੰਟੇ ਬਾਅਦ ਸਪੈਸ਼ਲ ਸੀਪੀ (ਲਾਅ ਐਂਡ ਆਰਡਰ) ਸਾਗਰ ਪ੍ਰੀਤ ਹੁੱਡਾ ਨਾਲ ਮੁਲਾਕਾਤ ਕੀਤੀ। ਵਿਸ਼ੇਸ਼ ਸੀਪੀ ਨੇ ਦੱਸਿਆ ਕਿ ਅਸੀਂ ਰਾਹੁਲ ਗਾਂਧੀ ਤੋਂ ਉਨ੍ਹਾਂ ਦੇ ਬਿਆਨ ਬਾਰੇ ਜਾਣਕਾਰੀ ਮੰਗੀ ਹੈ। ਰਾਹੁਲ ਗਾਂਧੀ ਨੇ ਕੁਝ ਸਮਾਂ ਮੰਗਿਆ ਹੈ ਅਤੇ ਕਿਹਾ ਹੈ ਕਿ ਉਹ ਜਾਣਕਾਰੀ ਦੇਣਗੇ।

ਸਪੈਸ਼ਲ ਸੀਪੀ ਹੁੱਡਾ ਨੇ ਕਿਹਾ ਕਿ ਰਾਹੁਲ ਨੇ ਕਿਹਾ ਕਿ ਉਹ ਭਾਰਤ ਜੋੜੋ ਯਾਤਰਾ ਦੌਰਾਨ ਕਈ ਲੋਕਾਂ ਨੂੰ ਮਿਲੇ ਹਨ। ਸਾਰੇ ਲਿੰਕਾਂ ਨੂੰ ਜੋੜਨ ਵਿੱਚ ਕੁਝ ਸਮਾਂ ਲੱਗੇਗਾ। ਜੇਕਰ ਲੋੜ ਪਈ ਤਾਂ ਰਾਹੁਲ ਗਾਂਧੀ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।

Rahul Gandhi ਨੇ ਸ਼੍ਰੀਨਗਰ ’ਚ ਜ਼ਬਰ ਜਨਾਹ ਪੀੜਤਾਂ ’ਤੇ ਦਿੱਤਾ ਬਿਆਨ

ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੌਰਾਨ ਜ਼ਬਰ ਜਨਾਹ ਪੀੜਤਾਂ ’ਤੇ ਦਿੱਤਾ ਬਿਆਨ। ਰਾਹੁਲ ਨੇ 30 ਜਨਵਰੀ ਨੂੰ ਸ਼੍ਰੀਨਗਰ ’ਚ ਕਿਹਾ ਸੀ, ’ਕਈ ਔਰਤਾਂ ਮੈਨੂੰ ਮਿਲਣ ਆਈਆਂ ਸਨ। ਉਹ ਰੋ ਰਹੀ ਸੀ ਅਤੇ ਭਾਵੁਕ ਹੋ ਗਈਆਂ ਸਨ। ਉਨ੍ਹਾਂ ਵਿਚੋਂ ਕੁਝ ਨੇ ਕਿਹਾ ਕਿ ਉਨ੍ਹਾਂ ਨਾਲ ਜ਼ਬਰ ਜਨਾਹ ਕੀਤਾ ਗਿਆ ਹੈ, ਛੇੜਛਾੜ ਕੀਤੀ ਗਈ ਹੈ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਮੈਨੂੰ ਇਸ ਬਾਰੇ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਹੈ। ਤਾਂ ਉਨ੍ਹਾਂ ਕਿਹਾ ਕਿ ਰਾਹੁਲ ਜੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਸੀ। ਇਸ ਬਾਰੇ ਪੁਲਿਸ ਨੂੰ ਨਾ ਦੱਸੋ, ਨਹੀਂ ਤਾਂ ਸਾਨੂੰ ਹੋਰ ਨੁਕਸਾਨ ਉਠਾਉਣਾ ਪਵੇਗਾ।

ਪੁਲਿਸ ਰਾਹੁਲ ਦੇ ਘਰ ਦੋ ਵਾਰ ਗਈ, ਫਿਰ ਲਿਆ ਨੋਟਿਸ

15 ਮਾਰਚ ਨੂੰ ਪੁਲਿਸ ਦੀ ਇੱਕ ਟੀਮ ਰਾਹੁਲ ਗਾਂਧੀ ਨੂੰ ਬਿਆਨ ਸਬੰਧੀ ਨੋਟਿਸ ਦੇਣ ਗਈ ਸੀ। ਟੀਮ ਉੱਥੇ 3 ਘੰਟੇ ਤੱਕ ਇੰਤਜ਼ਾਰ ਕਰਦੀ ਰਹੀ, ਪਰ ਰਾਹੁਲ ਨੂੰ ਨਹੀਂ ਲੱਭ ਸਕੀ। 16 ਮਾਰਚ ਨੂੰ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਫਿਰ ਉਨ੍ਹਾਂ ਦੇ ਘਰ ਗਏ। ਡੇਢ ਘੰਟੇ ਦੇ ਇੰਤਜ਼ਾਰ ਤੋਂ ਬਾਅਦ ਰਾਹੁਲ ਉਨ੍ਹਾਂ ਨੂੰ ਮਿਲੇ ਅਤੇ ਨੋਟਿਸ ਪ੍ਰਾਪਤ ਕੀਤਾ। ਪਾਰਟੀ ਨੇ ਕਿਹਾ ਸੀ ਕਿ ਉਹ ਨੋਟਿਸ ਦਾ ਜਵਾਬ ਕਾਨੂੰਨ ਮੁਤਾਬਕ ਢੁਕਵੇਂ ਸਮੇਂ ’ਤੇ ਦੇਣਗੇ।

ਇਸ ਤੋਂ ਬਾਅਦ ਕਾਂਰਗਸ ਦੇ ਟਵਿੱਟਰ ਹੈਂਡਲ ‘ਤੇ ਪੋਸਟ ਪਾ ਕੇ ਕਿਹਾ ਗਿਆ ਕਿ ਭਾਰਤ ਜੋੜੋ ਯਾਤਰਾ ਦੌਰਾਨ ਔਰਤਾਂ ਨੂੰ ਆਪਣੀ ਗੱਲ ਰੱਖਣ ਦਾ ਮੰਚ ਦਿੱਤਾ ਗਿਆ ਹੈ। ਇਸ ਤੋਂ ਵਿਰੋਧੀ ਘਬਰਾਏ ਹੋਏ ਹਨ। ਪੋਸਟ ਵਿੱਚ ਲਿਖਿਆ ਗਿਆ ਹੈ ਕਿ ਹਰ ਸਾਵਲ ਦਾ ਜਵਾਬ ਲਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।