Delhi NCR Weather: ਦਿੱਲੀ ਐਨਸੀਆਰ ਦਾ ਬਦਲਿਆ ਮੌਸਮ, ਠੰਢ ਦੌਰਾਨ ਬੂੰਦਾਬਾਂਦੀ, ਜਾਣੋ ਅੱਜ ਦਾ AQI

Delhi NCR Weather
Delhi NCR Weather: ਦਿੱਲੀ ਐਨਸੀਆਰ ਦਾ ਬਦਲਿਆ ਮੌਸਮ, ਠੰਢ ਦੌਰਾਨ ਬੂੰਦਾਬਾਂਦੀ, ਜਾਣੋ ਅੱਜ ਦਾ AQI

Delhi NCR Weather: ਨਵੀਂ ਦਿੱਲੀ (ਏਜੰਸੀ)। ਦੇਸ਼ ਦੇ ਮੈਦਾਨੀ ਤੇ ਪਹਾੜੀ ਇਲਾਕਿਆਂ ਵਿੱਚ ਠੰਢ ਦਾ ਕਹਿਰ ਜਾਰੀ ਹੈ। ਰਾਜਧਾਨੀ ਇੱਕ ਵਾਰ ਫਿਰ ਸਖ਼ਤ ਠੰਢ ਦੀ ਲਪੇਟ ’ਚ ਹੈ। ਦਿੱਲੀ ਪਿਛਲੇ ਦੋ ਦਿਨਾਂ ਤੋਂ ਠੰਢੀ ਲਹਿਰ ਦਾ ਸਾਹਮਣਾ ਕਰ ਰਹੀ ਹੈ। ਇਸ ਦੌਰਾਨ, ਸ਼ੁੱਕਰਵਾਰ ਸਵੇਰੇ ਦਿੱਲੀ-ਐਨਸੀਆਰ ’ਚ ਮੌਸਮ ਨੇ ਅਚਾਨਕ ਕਰਵਟ ਲੈ ਲਈ। ਸਵੇਰੇ ਦਿੱਲੀ-ਐਨਸੀਆਰ ਦੇ ਕਈ ਹਿੱਸਿਆਂ ’ਚ ਹਲਕੀ ਬਾਰਿਸ਼ ਹੋਈ, ਜਿਸ ਨਾਲ ਤਾਪਮਾਨ ’ਚ ਗਿਰਾਵਟ ਆਈ ਅਤੇ ਮੌਸਮ ਹੋਰ ਵੀ ਠੰਢਾ ਹੋ ਗਿਆ। ਇਸ ਮੀਂਹ ਨੇ ਠੰਢ ਦੀ ਭਾਵਨਾ ਨੂੰ ਤੇਜ਼ ਕਰ ਦਿੱਤਾ ਹੈ। Delhi NCR Weather

ਇਹ ਖਬਰ ਵੀ ਪੜ੍ਹੋ : Iran Protests: ਈਰਾਨ ਦੇ 100 ਸ਼ਹਿਰਾਂ ’ਚ ਮਹਿੰਗਾਈ ਖਿਲਾਫ਼ ਪ੍ਰਰਦਸ਼ਨ, 45 ਮੌਤਾਂ, ਇੰਟਰਨੈੱਟ ਤੇ ਫੋਨ ਸੇਵਾਵਾਂ ਬੰਦ

ਮੌਸਮ ਵਿਭਾਗ (ਆਈਐਮਡੀ) ਨੇ ਸ਼ੁੱਕਰਵਾਰ ਨੂੰ ਯੌਲੋ ਅਲਰਟ ਜਾਰੀ ਕੀਤਾ ਹੈ। ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਲਗਭਗ 17 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਸ਼ਾਮ ਤੇ ਰਾਤ ਨੂੰ ਹਲਕੀ ਧੁੰਦ ਪੈ ਸਕਦੀ ਹੈ। ਆਈਐਮਡੀ ਅਨੁਸਾਰ, 10 ਤੋਂ 12 ਜਨਵਰੀ ਦੇ ਵਿਚਕਾਰ ਦਿੱਲੀ ’ਚ ਅਸਮਾਨ ਜ਼ਿਆਦਾਤਰ ਸਾਫ਼ ਰਹੇਗਾ। ਸਵੇਰ ਦੇ ਸਮੇਂ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਹੈ। Delhi NCR Weather

ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 15 ਤੋਂ 18 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 5 ਤੋਂ 8 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ। 13 ਤੇ 14 ਜਨਵਰੀ ਨੂੰ ਅਸਮਾਨ ਅੰਸ਼ਕ ਤੌਰ ’ਤੇ ਬੱਦਲਵਾਈ ਰਹੇਗੀ। ਸਵੇਰੇ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਹੈ। ਤਾਪਮਾਨ ’ਚ ਥੋੜ੍ਹਾ ਉਤਰਾਅ-ਚੜ੍ਹਾਅ ਆਵੇਗਾ। ਮੌਸਮ ਵਿਭਾਗ ਨੇ ਲੋਕਾਂ ਨੂੰ ਸਵੇਰੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ, ਖਾਸ ਕਰਕੇ ਡਰਾਈਵਰਾਂ ਨੂੰ, ਕਿਉਂਕਿ ਧੁੰਦ ਕਾਰਨ ਦ੍ਰਿਸ਼ਟੀ ਘੱਟ ਸਕਦੀ ਹੈ।

ਬਾਰਿਸ਼ ਦੇ ਇਸ ਦੌਰ ਦਾ ਇੱਕ ਮਹੱਤਵਪੂਰਨ ਸਕਾਰਾਤਮਕ ਪ੍ਰਭਾਵ ਦਿੱਲੀ ਦੇ ਹਵਾ ਪ੍ਰਦੂਸ਼ਣ ’ਚ ਕਮੀ ਹੋ ਸਕਦੀ ਹੈ। ਹਾਲਾਂਕਿ, ਦਿੱਲੀ ਦੀ ਹਵਾ ਦੀ ਗੁਣਵੱਤਾ ਇਸ ਸਮੇਂ ‘ਬਹੁਤ ਮਾੜੀ’ ਸ਼੍ਰੇਣੀ ’ਚ ਹੈ। ਦਿੱਲੀ ਲਈ ਏਅਰ ਕੁਆਲਿਟੀ ਅਰਲੀ ਵਾਰਨਿੰਗ ਸਿਸਟਮ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਸ਼ੁੱਕਰਵਾਰ ਸਵੇਰੇ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ 318 ਦਰਜ ਕੀਤਾ ਗਿਆ, ਜੋ ‘ਬਹੁਤ ਮਾੜੀ’ ਸ਼੍ਰੇਣੀ ’ਚ ਆਉਂਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਬਾਰਿਸ਼ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰੇਗੀ ਤੇ ਰਾਜਧਾਨੀ ਦੇ ਨਿਵਾਸੀਆਂ ਨੂੰ ਪ੍ਰਦੂਸ਼ਣ ਤੋਂ ਕੁਝ ਰਾਹਤ ਦੇਵੇਗੀ। ਜਿੱਥੇ ਇਹ ਮੌਸਮੀ ਤਬਦੀਲੀ ਇੱਕ ਪਾਸੇ ਠੰਢਕ ਲਿਆ ਰਹੀ ਹੈ, ਉੱਥੇ ਹੀ ਇਹ ਹਵਾ ਦੀ ਗੁਣਵੱਤਾ ਦੇ ਮੋਰਚੇ ’ਤੇ ਰਾਹਤ ਦੀਆਂ ਉਮੀਦਾਂ ਵੀ ਜਗਾ ਰਹੀ ਹੈ। Delhi NCR Weather

ਜੇਕਰ ਅਸੀਂ ਰਾਜਧਾਨੀ ਦੇ ਵੱਖ-ਵੱਖ ਖੇਤਰਾਂ ਵਿੱਚ ਏਕਿਊਆਈ ਸਥਿਤੀ ’ਤੇ ਨਜ਼ਰ ਮਾਰੀਏ, ਤਾਂ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ, ਅਲੀਪੁਰ ’ਚ 280, ਆਨੰਦ ਵਿਹਾਰ ’ਚ 385, ਅਸ਼ੋਕ ਵਿਹਾਰ ਵਿੱਚ 328, ਆਯਾ ਨਗਰ ’ਚ 299, ਬਵਾਨਾ ’ਚ 276, ਬੁਰਾੜੀ ਵਿੱਚ 278 ਤੇ ਚਾਂਦਨੀ ਚੌਕ ਖੇਤਰ ਵਿੱਚ 335 ਦਾ ਏਕਿਊਆਈ ਦਰਜ ਕੀਤਾ ਗਿਆ ਹੈ।