ਦਿੱਲੀ, ਮੁੰਬਈ ਨੂੰ ਦੁਨੀਆਂ ਦੇ ਸਭ ਤੋਂ ਵਧੀਆ ਹਵਾਈ ਅੱਡੇ ਦਾ ਖਿਤਾਬ

Delhi, Mumbai, World, Best Airport

ਹੇਲਿਫੈਕਸ, ਕੇਨੈਡਾ, ਏਜੰਸੀ।

ਅੰਤਰਰਾਸ਼ਟਰੀ ਹਵਾਈ ਅੱਡੇ ਪ੍ਰੀਸ਼ਦ (ਏਸੀਆਈ) ਨੇ ਦਿੱਲੀ ਦੇ ਇਦਰਾਂ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਸੇਵਾ ਗੁਣਵੱਤਾ ਦੇ ਮਾਮਲੇ ‘ਚ ਸੰਯੁਕਤ ਰੂਪ ‘ਤੇ ਦੁਨੀਆਂ ਦਾ ਸਭ ਤੋਂ ਵਧੀਆ ਹਵਾਈ ਅੱਡਾ ਐਲਾਨ ਕੀਤਾ ਹੈ।

ਪ੍ਰੀਸ਼ਦ ਨੇ ਬੁੱਧਵਾਰ ਨੂੰ ਹੋਏ ਇਸ ਸਮਾਰੋਹ ‘ਚ ਸਾਲ 2017 ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਵੱਖ-ਵੱਖ ਸ਼੍ਰੇਣੀਆਂ ‘ਚ ਹਵਾਈ ਅੱਡਿਆਂ ਨੂੰ ਰਿਵਾਰਡ ਕੀਤਾ ਜਿਸ ਵਿਚ ਭਾਰਤ ਦੇ 11 ਹਵਾਈ ਅੱਡੇ ਸ਼ਾਮਲ ਹਨ। ਦਿੱਲੀ ਅਤੇ ਮੁੰਬਈ ਹਵਾਈ ਅੱਡਿਆਂ ਨੂੰ ਸਾਲਾਨਾ ਚਾਰ ਕਰੋੜ ਤੋਂ ਜ਼ਿਆਦਾ ਯਾਤਰੀ ਦੀ ਆਵਜਾਈ ਵਾਲੇ ਹਵਾਈ ਅੱਡਿਆਂ ‘ਚ ਦੁਨੀਆਂ ‘ਚ ਸਭ ਤੋਂ ਉੱਤਮ ਚੁਣਿਆ ਗਿਆ ਹੈ। ਇਸ ਸ੍ਰੇਣੀ ‘ਚ ਦੁਨੀਆਂ ਦੇ ਸਾਰੇ ਹਵਾਈ ਅੱਡੇ ਆਉਂਦੇ ਹਨ। ਇਨ੍ਹਾਂ ਦੋਵਾਂ ਨੂੰ ਏਸ਼ੀਆ-ਪ੍ਰਸ਼ਾਂਤ ਖੇਤਰ ‘ਚ ਕਿਸੇ ਵੀ ਸ੍ਰੇਣੀ ਦਾ ਸਭ ਤੋਂ ਵਧੀਆ ਹਵਾਈ ਅੱਡਾ ਵੀ ਘੋਸ਼ਿਤ ਕੀਤਾ ਗਿਆ ਹੈ।

ਇਹ ਪੁਰਸਕਾਰ ਹਵਾਈ ਅੱਡਿਆਂ ਦੀ ਸੇਵਾ ਗੁਣਵੱਤਾ ਦੇ ਆਧਾਰ ‘ਤੇ ਦਿੱਤਾ ਜਾਂਦਾ ਹੈ। ਪ੍ਰੀਸ਼ਦ ਨੇ ਦੱਸਿਆ ਕਿ ਇਸ ਵਾਰ ਦੀ ਸੂਚੀ ‘ਚ 15 ਨਵੇਂ ਹਵਾਈ ਅੱਡੇ ਸ਼ਾਮਲ ਹਨ। 20 ਲੱਖ ਤੋਂ ਘੱਟ ਯਾਤਰੀਆਂ ਦੀ ਆਵਾਜਾਈ ਵਾਲੇ ਹਵਾਈ ਅੱਡਿਆਂ ਨੂੰ ਇੰਦੌਰ ਨੂੰ ਰਿਵਾਰਡ ਕੀਤਾ ਗਿਆ ਹੈ। 20 ਤੋਂ 50 ਲੱਖ ਯਾਤਰੀਆਂ ਦੀ ਸ੍ਰੇਣੀ ‘ਚ ਲਖਨਾਊ ਨੂੰ ਪਹਿਲਾਂ ਸਥਾਨ ਦਿੱਤਾ ਗਿਆ ਹੈ। ਹੈਦਰਾਬਾਦ ਹਵਾਈ ਅੱਡੇ ਨੂੰ 50 ਲੱਖ ਤੋਂ ਇਕ ਕਰੋੜ 50 ਲੱਖ ਯਾਤਰੀਆਂ ਦੀ ਸ੍ਰੇਣੀ ‘ਚ ਸਭ ਤੋਂ ਵਧੀਆ ਘੋਸ਼ਿਤ ਕੀਤਾ ਗਿਆ ਹੈ ਜਦੋਂ ਕਿ ਇਸੇ ਸ੍ਰੇਣੀ ‘ਚ ਕੋਚੀਨ, ਕੋਲਕਾਤਾ ਅਤੇ ਪੁਣੇ ਹਵਾਈ ਅੱਡਿਆਂ ਨੂੰ ਸੰਯੁਕਤ ਰੂਪ ਨਾਲ ਤੀਜੇ ਸਥਾਨ ‘ਤੇ ਰੱਖਿਆ ਗਿਆ ਹੈ।

ਡੇਢ ਕਰੋੜ ਤੋਂ ਢਾਈ ਕਰੋੜ ਯਾਤਰੀਆਂ ਦੀ ਆਵਾਜਾਈ ਵਾਲੀ ਸ੍ਰਣੀ ‘ਚ ਬੇਂਗਲੁਰੂ ਦੁਨੀਆਂ ਦੇ ਦੂਜੇ ਤੇ ਚੇਨੱਈ ਹਵਾਈ ਅੱਡਾ ਤੀਜੇ ਸਥਾਨ ‘ਤੇ ਰਿਹਾ। ਉੱਥੇ ਹੀ, ਅਹਮਦਾਬਾਦ ਨੂੰ ਏਸ਼ੀਆ ਪ੍ਰਸ਼ਾਂਤ ਖੇਤਰ ‘ਚ ਸੇਵਾ ‘ਚ ਸਭ ਤੋਂ ਜ਼ਿਆਦਾ ਸੁਧਾਰ ਲਈ ਰਿਵਾਰਡ ਕੀਤਾ ਗਿਆ ਹੈ। ਚਾਰ ਕਰੋੜ ਤੋਂ ਜ਼ਿਆਦਾ ਯਾਤਰੀਆਂ ਦੀ ਆਵਾਜਾਈ ਦੀ ਸ੍ਰੇਣੀ ‘ਚ ਬੀਜਿੰਗ ਅਤੇ ਸ਼ੰਘਾਈ ਪਡੋਂਗ ਹਵਾਈ ਅੱਡਿਆਂ ਨੂੰ ਸੰਯੁਕਤ ਰੂਪ ਨਾਲ ਦੂਜਾ ਤੇ ਤਾਈਪੋਈ ਤਾਓਯੁਆਨ ਹਵਾਈ ਅੱਡੇ ਨੂੰ ਤੀਜਾ ਸਥਾਨ ਸਥਾਨ ਦਿੱਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।