Delhi Mumbai Expressway Accident: ਦਿੱਲੀ-ਮੁੰਬਈ ਐਕਸਪ੍ਰੈੱਸ ਵੇਅ ’ਤੇ ਸੁਰੰਗ ਡਿੱਗੀ, 1 ਦੀ ਮੌਤ, ਬਚਾਅ ਕਾਰਜ਼ ਜਾਰੀ

Delhi Mumbai Expressway Accident

3 ਦੀ ਹਾਲਤ ਅਜੇ ਵੀ ਗੰਭੀਰ | Delhi Mumbai Expressway Accident

Delhi Mumbai Expressway Tunnel Accident: ਕੋਟਾ (ਸੱਚ ਕਹੂੰ ਨਿਊਜ਼)। ਕੋਟਾ ’ਚ ਦਿੱਲੀ-ਮੁੰਬਈ ਐਕਸਪ੍ਰੈੱਸ ਵੇਅ ’ਤੇ ਨਿਰਮਾਣ ਅਧੀਨ ਸੁਰੰਗ ਸ਼ਨਿੱਚਰਵਾਰ ਰਾਤ 12 ਵਜੇ ਡਿੱਗ ਗਈ। ਇਸ ਹਾਦਸੇ ਵਿੱਚ ਮਲਬੇ ਹੇਠ ਦੱਬ ਕੇ ਇੱਕ ਮਜ਼ਦੂਰ ਦੀ ਮੌਤ ਹੋ ਗਈ ਤੇ ਹੋਰ 3 ਮਜ਼ਦੂਰ ਗੰਭੀਰ ਰੂਪ ਨਾਲ ਜਖਮੀ ਹੋਏ ਹਨ। ਇਹ ਹਾਦਸਾ ਰਾਮਗੰਜਮੰਡੀ ਦੇ ਮੋਦਕ ਇਲਾਕੇ ’ਚ ਬਣ ਰਹੀ ਸੁਰੰਗ ’ਚ ਵਾਪਰਿਆ। ਜਾਣਕਾਰੀ ਮੁਤਾਬਕ ਹਾਦਸੇ ਦੇ ਸਮੇਂ ਮਜ਼ਦੂਰ ਸੁਰੰਗ ’ਚ ਬ੍ਰੀਫਿੰਗ ਦੇ ਰਹੇ ਸਨ। ਇਸ ਦੌਰਾਨ ਸੁਰੰਗ ਢਹਿ ਗਈ। ਹਾਦਸੇ ਤੋਂ ਬਾਅਦ ਹਫੜਾ-ਦਫੜੀ ਮਚ ਗਈ। Rajasthan News

ਇਹ ਖਬਰ ਵੀ ਪੜ੍ਹੋ : Haryana: ਹਰਿਆਣਾ ਦੀਆਂ ਧੀਆਂ ਦੀ ਹੋ ਗਈ ਬੱਲੇ-ਬੱਲੇ, ਸੈਣੀ ਸਰਕਾਰ ਦੇਵੇਗੀ ਇਹ ਨਵੀਂ ਸਹੂਲਤ, ਜਾਣੋ ਕਿਵੇਂ ਮਿਲੇਗਾ ਯੋਜ…

ਸਾਥੀ ਵਰਕਰਾਂ ਨੇ ਦੱਬੇ ਹੋਏ ਵਰਕਰਾਂ ਨੂੰ ਬਾਹਰ ਕੱਢਿਆ। ਸੂਚਨਾ ਮਿਲਣ ’ਤੇ ਪੁਲਿਸ ਤੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਲਈ ਮੋਡਕ ਸੀਐਚਸੀ (ਕਮਿਊਨਿਟੀ ਹੈਲਥ ਸੈਂਟਰ) ਲਿਜਾਇਆ ਗਿਆ। ਜਿੱਥੇ ਸ਼ਮਸ਼ੇਰ ਸਿੰਘ ਰਾਵਤ (33) ਪੁੱਤਰ ਲਛਮ ਸਿੰਘ ਵਾਸੀ ਕੋਠੀ ਦੇਹਰਾਦੂਨ (ਉਤਰਾਖੰਡ) ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਮਜ਼ਦੂਰ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ। ਹਾਦਸੇ ’ਚ ਸੁਰੰਗ ਦੇ ਠੇਕੇਦਾਰ ਦੀ ਲਾਪਰਵਾਹੀ ਸਾਹਮਣੇ ਆਈ ਹੈ। ਮਜ਼ਦੂਰਾਂ ਨੂੰ ਸੁਰੱਖਿਆ ਉਪਕਰਨਾਂ ਤੋਂ ਬਿਨਾਂ ਕੰਮ ਕਰਵਾਇਆ ਜਾ ਰਿਹਾ ਸੀ।

LEAVE A REPLY

Please enter your comment!
Please enter your name here