GT vs KKR: ਮੀਂਹ ਕਾਰਨ ਪਲੇਆਫ ਦੀ ਦੌੜ ’ਚੋਂ ਬਾਹਰ ਗੁਜਰਾਤ, ਲਖਨਊ ਕੋਲ ਟਾਪ-4 ’ਚ ਆਉਣ ਦਾ ਮੌਕਾ

GT vs KKR

ਮੀਂਹ ਕਾਰਨ ਇੱਕ-ਇੱਕ ਅੰਕ ਹੀ ਮਿਲਿਆ ਦੋਵਾਂ ਟੀਮਾਂ ਨੂੰ | GT vs KKR

  • ਕੇਕੇਆਰ ਪਹਿਲਾਂ ਹੀ ਕਰ ਚੁੱਕੀ ਹੈ ਪਲੇਆਫ ’ਚ ਦਾਖਲ | GT vs KKR
  • ਜੇਕਰ ਦਿੱਲੀ ਅੱਜ ਹਾਰੀ ਤਾਂ ਉਹ ਵੀ ਪਲੇਆਫ ਤੋਂ ਹੋਵੇਗੀ ਬਾਹਰ

ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (IPL) ’ਚ ਗਰੁੱਪ ਪੜਾਅ ਦੇ 63 ਮੈਚ ਖੇਡੇ ਜਾ ਚੁੱਕੇ ਹਨ। ਸੋਮਵਾਰ ਨੂੰ ਗੁਜਰਾਤ ਟਾਈਟਨਸ ਤੇ ਕੋਲਕਾਤਾ ਨਾਈਟ ਰਾਈਡਰਜ ਵਿਚਕਾਰ ਮੈਚ ਖੇਡਿਆ ਜਾਣਾ ਸੀ, ਪਰ ਮੈਚ ਮੀਂਹ ਜ਼ਿਆਦਾ ਹੋਣ ਕਾਰਨ ਰੱਦ ਕਰਨਾ ਪੈ ਗਿਆ। ਮੀਂਹ ਜ਼ਿਆਦਾ ਹੋਣ ਕਰਕੇ ਮੈਚ ’ਚ ਟਾਸ ਵੀ ਨਹੀਂ ਹੋ ਸਕਿਆ। ਮੈਚ ਦਾ ਇਹ ਨਤੀਜਾ ਹੋਣ ਕਰਕੇ ਗੁਜਰਾਤ ਟਾਈਟੰਸ ਪਲੇਆਫ ਤੋਂ ਬਾਹਰ ਹੋ ਗਿਆ। ਗੁਜਰਾਤ ਪਲੇਆਫ ’ਚੋਂ ਬਾਹਰ ਹੋਣ ਵਾਲੀ ਤੀਜੀ ਟੀਮ ਬਣ ਗਈ ਹੈ। ਕੇਕੇਆਰ ਦਾ ਕੁਆਲੀਫਾਇਰ-1 ਖੇਡਣ ਦੀ ਪੁਸ਼ਟੀ ਹੋ ਗਈ ਹੈ। (GT vs KKR)

ਇਹ ਵੀ ਪੜ੍ਹੋ : ‘ਮੇਰੀ ਵੋਟ ਮੇਰਾ ਅਧਿਕਾਰ’ ਦੇ ਨਾਅਰਿਆਂ ਨਾਲ ਗੂੰਜੀ ਮਹਿਲਾ ਪੰਚਾਇਤ

ਗੁਜਰਾਤ ਪਲੇਆਫ ਦੀ ਦੌੜ ’ਚੋਂ ਬਾਹਰ | GT vs KKR

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਸੋਮਵਾਰ ਨੂੰ ਭਾਰੀ ਮੀਂਹ ਕਾਰਨ ਮੈਚ ਦਾ ਟਾਸ ਵੀ ਨਹੀਂ ਹੋ ਸਕਿਆ। ਜਿਸ ਕਰਕੇ ਮੈਚ ਨੂੰ ਰੱਦ ਕਰਨਾ ਪਿਆ ਤੇ ਦੋਵਾਂ ਟੀਮਾਂ ਨੂੰ 1-1 ਅੰਕ ਮਿਲਿਆ, ਪਰ ਗੁਜਰਾਤ ਨੂੰ ਜ਼ਿਆਦਾ ਅੰਕਾਂ ਦੀ ਜ਼ਰੂਰਤ ਸੀ ਜਿਸ ਕਰਕੇ ਟੀਮ ਪਲੇਆਫ ਤੋਂ ਬਾਹਰ ਹੋ ਗਈ। (GT vs KKR)

  • ਗੁਜਰਾਤ ਟਾਈਟਨਜ ਦੀਆਂ ਹੁਣ 13 ਮੈਚਾਂ ’ਚ 5 ਜਿੱਤਾਂ, 7 ਹਾਰਾਂ ਤੇ ਇੱਕ ਨਿਰਣਾਇਕ ਮੈਚ ’ਚ 11 ਅੰਕ ਹਨ। ਹੁਣ ਟੀਮ ਆਖਰੀ ਮੈਚ ਜਿੱਤ ਕੇ ਵੀ ਸਿਰਫ 13 ਅੰਕਾਂ ਤੱਕ ਹੀ ਪਹੁੰਚ ਸਕੇਗੀ, ਜੋ ਪਲੇਆਫ ’ਚ ਪਹੁੰਚਣ ਲਈ ਕਾਫੀ ਨਹੀਂ ਹੈ। (GT vs KKR)
  • ਕੋਲਕਾਤਾ ਦੇ ਹੁਣ 13 ਮੈਚਾਂ ਵਿੱਚ 9 ਜਿੱਤਾਂ, 3 ਹਾਰਾਂ ਤੇ ਇੱਕ ਨਿਰਣਾਇਕ ਮੈਚ ਵਿੱਚ 19 ਅੰਕ ਹਨ। ਟੀਮ ਸਿਖਰ ’ਤੇ ਹੈ ਅਤੇ ਉਨ੍ਹਾਂ ਦਾ ਟਾਪ-2 ਵਿੱਚ ਰਹਿਣਾ ਪੱਕਾ ਹੈ। ਕਿਉਂਕਿ ਰਾਜਸਥਾਨ ਤੋਂ ਇਲਾਵਾ ਕੋਈ ਵੀ ਟੀਮ 18 ਤੋਂ ਜ਼ਿਆਦਾ ਅੰਕ ਹਾਸਲ ਕਰਕੇ ਪਲੇਆਫ ਵਿੱਚ ਥਾਂ ਨਹੀਂ ਬਣਾ ਸਕੇਗੀ। ਇਸ ਲਈ ਕੇਕੇਆਰ ਹੁਣ 21 ਮਈ ਨੂੰ ਅਹਿਮਦਾਬਾਦ ਵਿੱਚ ਕੁਆਲੀਫਾਇਰ-1 ਖੇਡੇਗੀ।

ਸਪੋਰਟਸ ਨਾਲ ਜੁੜੀਆਂ ਹੋਰ ਖਬਰਾਂ….. | GT vs KKR

ਜੇਕਰ ਅੱਜ ਦਿੱਲੀ ਹਾਰੀ ਤਾਂ ਪਲੇਆਫ ਤੋਂ ਹੋਵੇਗੀ ਬਾਹਰ | GT vs KKR

17ਵੇਂ ਸੀਜਨ ’ਚ ਦਿੱਲੀ ਕੈਪੀਟਲਸ ਤੇ ਲਖਨਊ ਸੁਪਰਜਾਇੰਟਸ ਵਿਚਕਾਰ ਮੈਚ ਸ਼ਾਮ 7:30 ਵਜੇ ਤੋਂ ਦਿੱਲੀ ’ਚ ਖੇਡਿਆ ਜਾਵੇਗਾ। ਦਿੱਲੀ ਦੇ 13 ਮੈਚਾਂ ’ਚ 6 ਜਿੱਤਾਂ ਅਤੇ 7 ਹਾਰਾਂ ਨਾਲ 12 ਅੰਕ ਹਨ। ਲਖਨਊ ਨੂੰ ਹਰਾ ਕੇ ਟੀਮ 14 ਅੰਕ ਹਾਸਲ ਕਰਕੇ ਪਲੇਆਫ ਲਈ ਕੁਆਲੀਫਾਈ ਕਰਨ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖੇਗੀ। ਟੀਮ ਵੀ ਛੇਵੇਂ ਤੋਂ ਪੰਜਵੇਂ ਸਥਾਨ ’ਤੇ ਪਹੁੰਚ ਜਾਵੇਗੀ। ਜੇਕਰ ਦਿੱਲੀ ਹਾਰਦੀ ਹੈ ਤਾਂ ਉਹ ਪਲੇਆਫ ਦੀ ਦੌੜ ਤੋਂ ਬਾਹਰ ਹੋ ਜਾਵੇਗੀ। (GT vs KKR)

ਲਖਨਊ ਕੋਲ ਟਾਪ-4 ’ਚ ਆਉਣ ਦਾ ਮੌਕਾ | GT vs KKR

ਲਖਨਊ ਸੁਪਰਜਾਇੰਟਸ ਦੇ 12 ਮੈਚਾਂ ’ਚ 6 ਜਿੱਤਾਂ ਤੇ 6 ਹਾਰਾਂ ਨਾਲ 12 ਅੰਕ ਹਨ। ਦਿੱਲੀ ਨੂੰ ਹਰਾ ਕੇ ਟੀਮ 14 ਅੰਕਾਂ ਨਾਲ 7ਵੇਂ ਤੋਂ 5ਵੇਂ ਸਥਾਨ ’ਤੇ ਪਹੁੰਚ ਜਾਵੇਗੀ। ਟੀਮ ਨੂੰ ਚੌਥੇ ਸਥਾਨ ’ਤੇ ਪਹੁੰਚਣ ਲਈ 100 ਤੋਂ ਜ਼ਿਆਦਾ ਦੌੜਾਂ ਦੇ ਫਰਕ ਨਾਲ ਜਿੱਤਣਾ ਜ਼ਰੂਰੀ ਹੈ। ਜੇਕਰ ਟੀਮ ਹਾਰ ਜਾਂਦੀ ਹੈ ਤਾਂ ਉਸ ਦੇ ਪਲੇਆਫ ’ਚ ਪਹੁੰਚਣ ਦੀ ਸੰਭਾਵਨਾ ਘੱਟ ਜਾਵੇਗੀ। (GT vs KKR)