ਨੌਕਰੀ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਨੂੰ ਹੋਵੇਗਾ ਫਾਇਦਾ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਰਾਜਧਾਨੀ ਦਿੱਲੀ ’ਚ ਕੇਜਰੀਵਾਲ ਸਰਕਾਰ 11 ਜ਼ਿਲ੍ਹਿਆਂ ’ਚ ਨੌਕਰੀ ਦੇ ਚਾਹਵਾਨ ਉਮੀਦਵਾਰਾਂ ਲਈ ਕੈਰੀਅਰ ਕਾਉਂਸਲਿੰਗ ਸੈਂਟਰ (Career Counseling Centers) ਖੋਲ੍ਹੇਗੀ। ਦਿੱਲੀ ਸਰਕਾਰ ਵੱਲੋਂ ਖੋਲ੍ਹੇ ਜਾਣ ਵਾਲੇ ਕੈਰੀਅਰ ਕਾਉਂਸਲਿੰਗ ਸੈਂਟਰਸ ਸੂਬਾ ਸਰਕਾਰ ਦੇ ਜਾਬ ਪੋਰਟਲ ਦੇ ਨਵੇਂ ਅਪਗ੍ਰੇਡ ਵਰਜਨ ਰੁਜ਼ਗਾਰ ਬਾਜ਼ਾਰ 2.0 ਨਾਲ ਜੋੜੇ ਜਾਣਗੇ। ਦਿੱਲੀ ਸਰਕਾਰ ਦੇ ਅਧਿਕਾਰੀਆਂ ਅਨੁਸਾਰ ਜੇਕਰ ਕੋਈ ਵੀ ਉਮੀਦਵਾਰ ਜਾੱਬ ਪੋਰਟਲ ਦੇ ਅਧਿਕਾਰੀਆਂ ਅਨੁਸਾਰ ਜੇਕਰ ਕੋਈ ਵੀ ਉਮੀਦਵਾਰ ਜਾਬ ਪੋਰਟਲ ’ਤੇ ਰਜਿਸਟਰੇਸ਼ਨ ਕਰੇਗਾ ਤਾਂ ਉਹ ਸਰਕਾਰ ਤੋਂ ਮੁ਼ਫ਼ਤ ’ਚ ਕੈਰੀਅਰ ਕਾਉਂਸਲਿੰਗ ਲੈਣ ਲਈ ਯੋਗ ਹੋਵੇਗਾ।
ਕੈਰੀਅਰ ਕਾਉਂਸਲਿੰਗ ਸੈਂਟਰ ਖੋਲ੍ਹਣ ਲਈ ਦਿੱਲੀ ਸਰਕਾਰ ਮਾਰਗਦਰਸ਼ਨ ਪ੍ਰਦਾਨ ਕਰਨ ਵਾਲੀ ਏਜੰਸੀਆਂ ਦੇ ਨਾਲ ਸਮਝੌਤਾ ਕਰੇਗੀ। ਦਿੱਲੀ ਸਰਕਾਰ ਦੇ ਅਧਿਕਾਰੀਆਂ ਨੇ ਕਿਹਾ ਕਿ ਅਕਸਰ ਵੇਖਿਆ ਜਾਂਦਾ ਹੈ ਕਿ ਨੌਕਰੀ ਦੀ ਚਾਹ ਰੱਖਣ ਵਾਲੇ ਦੀਆਂ ਇੱਛਾਵਾਂ ਤੇ ਉਸ ਦੀ ਯੋਗਤਾ ਤੇ ਹੁਨਰ ਵਿਚਾਲੇ ਕਾਫੀ ਫਾਸਲਾ ਹੁੰਦੀ ਹੈ। ਇਸ ਲਈ ਕਾਉਂਸਲਿੰਗ ਸੈਂਟਰ ’ਤੇ ਜਾ ਕੇ ਉਹ ਆਪਣੇ ਇਸ ਫਾਸਲੇ ਨੂੰ ਆਸਾਨੀ ਨਾਲ ਜਾਣ ਸਕਦੇ ਹਨ। ਇੱਥੇ ਬੈਠੇ ਕਾਉਂਸਲਰ ਇਹੀ ਵੀ ਸੁਝਾਅ ਦੇਣਗੇ ਕਿ ਬਿਹਤਰ ਮੌਕਿਆਂ ਲਈ ਉਮੀਦਵਾਰ ਖੁਦ ਨੂੰ ਕਿਵੇਂ ਅੱਗੇ ਵਧਾ ਸਕਦੇ ਹਨ ।ਇਸ ’ਤੇ ਇੱਕ ਅਧਿਕਾਰੀ ਨੇ ਕਿਹਾ ਕਿ ਸਰਕਾਰ ਨੇ ਹੁਣ ਸਭ ਕੁਝ ਰਸਮੀ ਕਰਨ ਲਈ ਯੋਜਨਾ ਬਣਾਈ ਹੈ ਤੇ ਕਾਉਂਸਲਿੰਗ ਸੈਂਟਰਸ ਜਾੱਬ ਪੋਰਟਲ ਦੇ ਨਵੇਂ ਵਰਜਨ ਦੇ ਲਾਂਚ ਨਾਲ ਕੰਮ ਕਰਨਾ ਸ਼ੁਰੂ ਕਰ ਦੇਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ