ਸਾਡੇ ਨਾਲ ਸ਼ਾਮਲ

Follow us

12.5 C
Chandigarh
Sunday, February 8, 2026
More
    Home Breaking News ਦਿੱਲੀ: ਪੁਰਾਣੀ...

    ਦਿੱਲੀ: ਪੁਰਾਣੀ ਸੀਮਾਪੁਰੀ ਵਿੱਚ ਮਿਲੀਆਂ 5 ਲਾਸ਼ਾਂ

    Dead Bodies Found Sachkahoon

    ਦਿੱਲੀ: ਪੁਰਾਣੀ ਸੀਮਾਪੁਰੀ ਵਿੱਚ ਮਿਲੀਆਂ 5 ਲਾਸ਼ਾਂ

    ਨਵੀਂ ਦਿੱਲੀ। ਰਾਜਧਾਨੀ ਦਿੱਲੀ ਦੇ ਪੁਰਾਣੀ ਸੀਮਾਪੁਰੀ ਇਲਾਕੇ ਵਿੱਚ ਬੁੱਧਵਾਰ ਨੂੰ ਇੱਕ ਘਰ (Dead Bodies Found) ਵਿੱਚੋਂ 5 ਲਾਸ਼ਾਂ ਮਿਲੀਆ ਹਨ। ਪੁਲਿਸ ਨੇ ਸ਼ੱਕ ਜਤਾਇਆ ਹੈ ਕਿ ਕਮਰੇ ਵਿੱਚ ਹਵਾਦਾਰੀ ਨਾ ਹੋਣ ਕਾਰਨ ‘ਅੰਗੀਠੀ’ ਦੇ ਧੂੰਏ ਕਾਰਨ ਦਮ ਘੁੱਟਣ ਨਾਲ ਉਹਨਾਂ ਦੀ ਮੌਤ ਹੋਈ ਹੈ। ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਪੁਰਾਣੀ ਸੀਮਾਪੁਰੀ ਖੇਤਰ ਵਿੱਚ ਇੱਕ ਘਰ ਦੀ 5ਵੀਂ ਮੰਜ਼ਿਲ ’ਤੇ ਇੱਕ ਕਮਰੇ ਵਿੱਚ ਬੇਹੋਸ਼ ਪਏ ਚਾਰ ਤੋਂ ਪੰਜ ਵਿਅਕਤੀਆਂ ਬਾਰੇ ਇੱਕ ਪੀਸੀਆਰ ਕਾਲ ਮਿਲੀ। ਜਿਸ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਜਿੱਥੇ ਤਿੰਨ ਬੱਚੇ ਅਤੇ ਇੱਕ ਔਰਤ ਦੀ ਮੌਤ ਹੋ ਗਈ ਅਤੇ ਇੱਕ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਵੀ ਮ੍ਰਿਤਕ ਐਲਾਨ ਕਰ ਦਿੱਤਾ। ਜਾਣਕਾਰੀ ਅਨੁਸਾਰ ਕ੍ਰਾਈਮ ਟੀਮ ਅਤੇ ਐਫਐਸਐਲ ਟੀਮ ਅਗਲੇਰੀ ਜਾਂਚ ਲਈ ਜਾਣਕਾਰੀ ਇਕੱਠੀ ਕਰ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here