ਖੁਦ ਤੋਂ ਹਾਰੇਗੀ ਦਿੱਲੀ ‘ਚ ਭਾਜਪਾ!

abundance of violent statements in elections

Delhi elections | ਖੁਦ ਤੋਂ ਹਾਰੇਗੀ ਦਿੱਲੀ ‘ਚ ਭਾਜਪਾ!

ਭਾਜਪਾ ਨੇ ਫ਼ਿਰ ਤੋਂ ਦੇਸ਼ ‘ਚ ਸਰਕਾਰ ਸਥਾਪਤ ਕਰਨ ਦੀ ਵੀਰਤਾ ਤਾਂ ਜ਼ਰੂਰ ਦਿਖਾਈ ਹੈ ਪਰ ਦਿੱਲੀ ‘ਚ ਭਾਜਪਾ ਦੀ ਫਿਰ ਤੋਂ ਸਰਕਾਰ ਆਉਣ ਦਾ ਸੁਫ਼ਨਾ ਕਦੋਂ ਪੂਰਾ ਹੋਵੇਗਾ, ਇਸ ਦਾ ਬਨਵਾਸ ਕਦੋਂ ਖ਼ਤਮ ਹੋਵੇਗਾ? ਇਹ ਕਹਿਣਾ ਮੁਸ਼ਕਲ ਹੈ ਬਨਵਾਸ ਕੋਈ ਪੰਜ-ਦਸ ਸਾਲ ਦਾ ਨਹੀਂ ਹੈ ਸਗੋਂ ਬਨਵਾਸ ਦੇ ਪੂਰੇ ਵੀਹ ਸਾਲ ਹੋ ਗਏ ਭਾਵ ਕਿ ਭਾਜਪਾ ਦਿੱਲੀ ‘ਚ ਵੀਹ ਸਾਲ ਤੋਂ ਸੱਤਾ ਤੋਂ ਬਾਹਰ ਹੈ ਦਿੱਲੀ ‘ਚ ਭਾਜਪਾ ਦੇ ਆਖ਼ਰੀ ਮੁੱਖ ਮੰਤਰੀ ਸੁਸ਼ਮਾ ਸਵਰਾਜ ਸਨ, ਜੋ ਹੁਣ ਇਸ ਦੁਨੀਆ ‘ਚ ਨਹੀਂ ਹਨ ਪਿਆਜ ਦੀਆਂ ਕੀਮਤਾਂ ‘ਚ ਵਾਧੇ ਕਾਰਨ ਭਾਜਪਾ ਦੀ ਸਰਕਾਰ ਫੇਲ੍ਹ ਹੋਈ ਸੀ

ਅਤੇ ਕਾਂਗਰਸ ਦੀ ਸਰਕਾਰ ਬਣੀ ਸੀ ਸ਼ੀਲਾ ਦੀਕਸ਼ਿਤ ਜਿਨ੍ਹਾਂ ਦੀ ਦਿੱਲੀ ਦੀ ਰਾਜਨੀਤੀ ‘ਚ ਕੋਈ ਭੂਮਿਕਾ ਨਹੀਂ ਸੀ ਫਿਰ ਵੀ ਉਹ ਮੁੱਖ ਮੰਤਰੀ ਬਣੇ ਅਤੇ ਪੂਰੇ ਪੰਦਰਾਂ ਸਾਲ ਤੱਕ ਸਰਕਾਰ ‘ਚ ਬਣੇ ਰਹੇ ਪੰਦਰਾਂ ਸਾਲਾਂ ਤੱਕ ਸ਼ੀਲਾ ਦੀਕਸ਼ਿਤ ਨੂੰ ਹਰਾਉਣ ‘ਚ ਭਾਜਪਾ ਨਾਕਾਮ ਰਹੀ ਸ਼ੀਲਾ ਦੀਕਸ਼ਿਤ ਦੀ ਸਰਕਾਰ ਦਾ ਪਤਨ ਹੋਇਆ ਤਾਂ ਅਰਵਿੰਦ ਕੇਜਰੀਵਾਲ ਦੀ ਸਰਕਾਰ ਆ ਗਈ ਅਤੇ ਪੂਰੇ ਪੰਜ ਸਾਲ ਤੱਕ ਕਾਇਮ ਰਹੀ ਹੈ

ਹੁਣ ਦਿੱਲੀ ‘ਚ ਵਿਧਾਨ ਸਭਾ ਚੋਣਾਂ ਹਨ, ਭਾਜਪਾ ਅਰਵਿੰਰ ਕੇਜਰੀਵਾਲ ਦੀ ਸਰਕਾਰ ਖਿਲਾਫ਼ ਗੁੱਸੇ ਵੀ ਹੈ ਤੇ ਹਮਲਾਵਰ ਵੀ ਪਰ ਕੀ ਅਰਵਿੰਦ ਕੇਜਰੀਵਾਲ ਨੂੰ ਹਰਾਉਣ ‘ਚ ਭਾਜਪਾ ਸਫ਼ਲ ਹੋਵੇਗੀ ਅਤੇ ਆਪਣਾ ਵੀਹ ਸਾਲਾਂ ਦਾ ਬਨਵਾਸ ਖ਼ਤਮ ਕਰ ਸਕੇਗੀ? ਜੇਕਰ ਭਾਜਪਾ ਚੁਣਾਵੀ ਵੀਰਤਾ ਦਿਖਾਉਂਦੀ ਤਾਂ ਫ਼ਿਰ ਇਹ ਹੈਰਾਨ ਕਰਨ ਵਾਲੀ ਰਾਜਨੀਤਿਕ ਘਟਨਾ ਹੋਵੇਗੀ ਤੇ ਸੂਬਾ ਇਕਾਈਆਂ ਦੇ ਖੁਰਨ ਦੀ ਪ੍ਰਕਿਰਿਆ ਬੰਦ ਹੋ ਜਾਵੇਗੀ ਸੂਬਾ ਇਕਾਈਆਂ ਨਾਲ ਭਾਜਪਾ ਨੂੰ ਲਗਾਤਾਰ ਖੋਰਾ ਲੱਗਾ ਹੈ ਸੂਬਾ ਇਕਾਈਆਂ ਦੇ ਖੋਰੇ ਨੂੰ ਭਾਜਪਾ ਦੀ ਡਿੱਗਦੀ ਸਾਖ਼ ਅਤੇ ਨਰਿੰਦਰ ਮੋਦੀ ਦੇ ਚਮਤਕਾਰ ਦੇ ਕਥਿਤ ਖੋਰੇ ਦਾ ਨਤੀਜਾ ਮੰਨਿਆ ਜਾ ਰਿਹਾ ਹੈ

ਦਿੱਲੀ ਭਾਜਪਾ ‘ਚ ਕਦੇ ਇੱਕ ਤੋਂ ਵਧ ਕੇ ਆਗੂ ਸਨ ਜੋ ਪੂਰੀ ਦਿੱਲੀ ਦੀ ਜਨਤਾ ਦੀਆਂ ਇੱਛਾਵਾਂ ਨੂੰ ਸਮਝਦੇ ਸਨ ਤੇ ਦਿੱਲੀ ਦੀ ਜਨਤਾ ਨਾਲ ਜਿਨ੍ਹਾਂ ਦੇ ਚੰਗੇ ਸੰਬਧ ਸਨ,

ਅਜਿਹੇ ਆਗੂਆਂ ‘ਚ ਸਾਹਿਬ ਸਿੰਘ ਵਰਮਾ, ਮਦਨ ਲਾਲ ਖੁਰਾਨਾ, ਮਾਂਗੇ ਲਾਲ ਗਰਗ ਆਦਿ ਸ਼ਾਮਲ ਸਨ ਇਨ੍ਹਾਂ ‘ਚ ਓਮ ਪ੍ਰਕਾਸ਼ ਕੋਹਲੀ ਨੂੰ ਛੱਡ ਕੇ ਸਾਰੇ ਆਗੂ ਗੁਜ਼ਰ ਚੁੱਕੇ ਹਨ ਓਮ ਪ੍ਰਕਾਸ਼ ਕੋਹਲੀ ਵੀ ਰਾਜਪਾਲ ਦਾ ਕਾਰਜਕਾਲ ਪੂਰਾ ਕਰਕੇ ਘਰ ‘ਚ ਬੈਠ ਗਏ ਇਹ ਸਾਰੇ ਆਗੂ ਜਨਸੰਘ ਕਾਰਜਕਾਲ ‘ਚ ਮਹਾਂਰਥੀ ਸਨ ਉਸ ਕਾਲ ‘ਚ ਇਨ੍ਹਾਂ ਸਭ ਨੇ ਕਾਂਗਰਸ ਖਿਲਾਫ਼ ਅਦੁੱਤੀ ਬਹਾਦਰੀ ਦਾ ਸਬੂਤ ਦਿੰਦੇ ਹੋਏ ਦਿੱਲੀ ‘ਚ ਭਾਜਪਾ ਨੂੰ ਸਥਾਪਤ ਕੀਤਾ ਸੀ ਇੱਕ ਸਮੇਂ ਕਿਹਾ ਜਾਂਦਾ ਸੀ ਕਿ ਦਿੱਲੀ ‘ਚ ਭਾਜਪਾ ਦੇ ਸਾਹਮਣੇ ਕਾਂਗਰਸ ਵੀ ਪਸਤ ਰਹਿੰਦੀ ਹੈ ਇਹ ਸਹੀ ਵੀ ਸੀ ਕਿ ਦਿੱਲੀ ‘ਚ ਜਨਸੰਘ ਦੀ ਕੋਈ ਇੱਕ ਵਾਰ ਨਹੀਂ ਵਾਰ-ਵਾਰ ਸਰਕਾਰ ਬਣਦੀ ਸੀ

ਪਰ ਬਦਲ ਭਾਜਪਾ ਲੱਭ ਨਹੀਂ ਸਕੀ ਸਮੁੱਚਾ ਬਦਲ ਤਾਂ ਮਿਲਦਾ ਨਹੀਂ ਪਰ ਬਲਦ ਖੜ੍ਹਾ ਕਰਨ ਦੀ ਜੋ ਦ੍ਰਿਸ਼ਟੀ ਹੁੰਦੀ ਹੈ, ਉਹ ਦ੍ਰਿਸ਼ਟੀ ਹੀ ਦੋਸ਼ਪੂਰਨ ਤੇ ਅਦੂਰਦਰਸ਼ੀ ਹੋਣ ਕਾਰਨ ਬਲਦ ਬਣਦਾ ਹੀ ਨਹੀਂ ਹੈ ਇਹ ਸੰਕਟ ਭਾਜਪਾ ਦਾ ਹੈ ਅੱਜ ਸਾਹਿਬ ਸਿੰਘ ਵਰਮਾ, ਮਦਨ ਲਾਲ ਖੁਰਾਣਾ, ਸੁਸ਼ਮਾ ਸਵਰਾਜ, ਕੇਦਾਰਨਾਥ ਸਾਹਨੀ, ਮਾਂਗੇ ਲਾਲ ਗਰਗ, ਵਿਜੈ ਕੁਮਾਰ ਮਲਹੋਤਰਾ ਆਦਿ ਦਾ ਜੋ ਬਦਲ ਭਾਜਪਾ ‘ਚ ਸਾਹਮਣੇ ਹੈ ਉਹ ਮਨੋਜ ਤਿਵਾੜੀ, ਵਿਜੈ ਗੋਇਲ, ਵਿਜੇਂਦਰ ਗੁਪਤਾ, ਮਿਨਾਕਸ਼ੀ ਲੇਖੀ, ਹਰਸ਼ਵਰਧਨ ਆਦਿ ਹਨ ਇਹ ਸਾਰੇ ਆਗੂ ਨਰਿੰਦਰ ਮੋਦੀ ਦੇ ਚਮਤਕਾਰ ਤੋਂ ਪੈਦਾ ਰਾਜਨੀਤੀ ‘ਚ ਸਹਿਚਰ ਤਾਂ ਹਨ ਪਰ ਇਨ੍ਹਾਂ ਸਾਰਿਆਂ ਦੀ ਅਜਿਹੀ ਕੋਈ ਚਮਤਕਾਰੀ ਛਵੀ ਨਹੀਂ ਬਣਦੀ ਹੈ ਜੋ ਆਪਣੇ ਮੋਢਿਆਂ ‘ਤੇ ਦਿੱਲੀ ਭਾਜਪਾ ਦਾ ਭਾਰ ਚੁੱਕ ਕੇ ਅਰਵਿੰਦ ਕੇਜਰੀਵਾਲ ਦੀ ਸੱਤਾ ਨੂੰ ਹਰਾ ਸਕਣ

ਭਾਜਪਾ ਨੇ ਦਿੱਲੀ ‘ਚ ਸੰਸਦ ਮੈਂਬਰ ਬਣਾਉਣ ਦੀ ਜੋ ਨੀਤੀ ਬਣਾਈ ਸੀ ਉਹ ਵੀ ਦੋਸ਼ਪੂਰਨ ਤਾਂ ਸੀ ਹੀ, ਇਸ ਤੋਂ ਇਲਾਵਾ ਉਹ ਨੀਤੀ ਦੂਰਦਰਸ਼ੀ ਵੀ ਨਹੀਂ ਸੀ,

ਅਰਵਿੰਦ ਕੇਜਰੀਵਾਲ ਨੂੰ ਹਰਾਉਣ ‘ਤੇ ਕੇਂਦਰਿਤ ਕਰਕੇ ਨਹੀਂ ਬਣਾਈ ਗਈ ਸੀ ਦੂਜੀ ਸੰਸਕ੍ਰਿਤੀ ਤੋਂ ਆਏ ਉਦਿਤ ਰਾਜ ਪੂਰੇ ਪੰਜ ਸਾਲ ਤੱਕ ਭਾਜਪਾ ਨੂੰ ਨਜ਼ਰਅੰਦਾਜ ਕਰਦੇ ਰਹੇ, ਆਪਣੀ ਭਾਜਪਾ ਵਿਰੋਧੀ ਹਵਾ ਬਣਾਉਂਦੇ ਰਹੇ, ਦੂਜੇ ਮਹੇਸ਼ ਗਿਰੀ ਰਾਜਨੀਤੀ ‘ਚ ਜਨਤਾ ਦੀ ਸੇਵਾ ਦੀ ਸੰਸਕ੍ਰਿਤੀ ਤੋਂ ਦੂਰ ਰਹਿਣ ਵਾਲੇ ਸਾਬਤ ਹੋਏ ਸਨ ਇਨ੍ਹਾਂ ਦੋਵਾਂ ਦੀ ਟਿਕਟ ਕੱਟੀ ਗਈ ਪਰ ਜਿਨ੍ਹਾਂ ਨੂੰ ਸੰਸਦ ਮੈਂਬਰ ਦੀ ਟਿਕਟ ਦਿੱਤੀ ਗਈ ਅਤੇ ਜਤਾਇਆ ਗਿਆ

ਉਨ੍ਹਾਂ ‘ਚ ਪ੍ਰੋਫੈਸ਼ਨਲ ਅਤੇ ਗੈਰ- ਰਾਜਨੀਤਿਕ ਨੂੰ ਤਰਜ਼ੀਹ ਮਿਲੀ ਮੌਸਮ ਗੰਭੀਰ, ਹੰਸ ਰਾਜ ਹੰਸ ਅਤੇ ਮਿਨਾਕਸ਼ੀ ਲੇਖੀ ਅਤੇ ਖੁਦ ਮਨੋਜ ਤਿਵਾੜੀ ਦੀ ਜਨ ਅਭੂਮਿਕਾ ਦੇਖਣ ਵਾਲੇ ਲੋਕ ਕਹਿ ਸਕਦੇ ਹਨ, ਕਿ ਇਹ ਫੈਸਲਾ ਭਾਜਪਾ ਲਈ ਆਤਮਘਾਤੀ ਹੀ ਹੈ ਗੌਤਮ ਗੰਭੀਰ ਕ੍ਰਿਕਟ ‘ਚ ਕੁਮੈਂਟਰੀ ਕਰਦੇ ਹਨ, ਦੇਸ਼ ਵਿਦੇਸ਼ ਘੁੰਮਦੇ ਹਨ, ਹੰਸਰਾਜ ਹੰਸ ਆਪਣੀ ਗਾਇਕੀ ਦੀ ਦੁਨੀਆ ਨੂੰ ਹੀ ਤਰਜੀਹ ਦਿੰਦੇ ਹਨ, ਜਨਤਾ ਦੀ ਸੇਵਾ ਉਨ੍ਹਾਂ ਦੀ ਪਹਿਲ ਨਹੀਂ ਹੈ ਮਿਨਾਕਸ਼ੀ ਲੇਖੀ ਵੱਡੀ ਵਕੀਲ ਹਨ, ਉਨ੍ਹਾਂ ਕੋਲ ਵੀ ਆਮ ਲੋਕਾਂ ਨੂੰ ਮਿਲਣ ਦਾ ਸਮਾਂ ਨਹੀਂ ਹੈ ਅਜਿਹੇ ‘ਚ ਕੋਈ ਵਰਕਰ ਆਪਣੀ ਸਮੱਸਿਆ ਕਿੱਥੇ ਦੱਸੇ

ਰਾਜਨੀਤਿਕ ਪ੍ਰਕਿਰਿਆ ਜ਼ਰੂਰ ਭਾਜਪਾ ਦੇ ਪੱਖ ‘ਚ ਦਿਖਾਈ ਦੇ ਰਹੀ ਹੈ ਨਰਿੰਦਰ ਮੋਦੀ ਨੇ ਇਸ ਦੀ ਨੀਂਹ ਵੀ ਰੱਖ ਦਿੱਤੀ ਹੈ ਕੱਚੀਆਂ ਕਲੋਨੀਆਂ ਨੂੰ ਪੱਕਾ ਕਰਨਾ ਇੱਕ ਵੀਰਤਾਪੂਰਵਕ ਕੰਮ ਹੋਇਆ ਤੇ ਇਸ ਦਾ ਸਿਹਰਾ ਨਰਿੰਦਰ ਮੋਦੀ ਨੂੰ ਜਾਂਦਾ ਹੈ 2008 ਤੋਂ ਹੀ ਇਹ ਸਵਾਲ ਹੱਲ ਹੋਣ ਤੋਂ ਦੂਰ ਸੀ ਕੱਚੀਆਂ ਕਾਲੋਨੀਆਂ ‘ਚ ਕੋਈ ਇੱਕ-ਦੋ ਲੱਖ ਨਹੀਂ ਸਗੋਂ ਪੂਰੇ 40 ਲੱਖ ਲੋਕ ਰਹਿੰਦੇ ਹਨ ਜੇਕਰ ਇਨ੍ਹਾਂ 40 ਲੱਖ ਲੋਕਾਂ ਕੋਲ ਭਾਜਪਾ ਦੇ ਲੋਕ ਪਹੁੰਚ ਸਕੇ ਤਾਂ ਫਿਰ ਭਾਜਪਾ ਨੂੰ ਜਿੱਤਣ ਤੋਂ ਕੌਣ ਰੋਕ ਸਕਦਾ ਹੈ? ਸਭ ਤੋਂ ਵੱਡੀ ਗੱਲ ਇਹ ਹੈ ਕਿ ਦਿੱਲੀ ‘ਚ ਵੋਟਰਾਂ ਦੀ ਗਿਣਤੀ ਇੱਕ ਕਰੋੜ 46 ਲੱਖ ਹੈ, ਇਨ੍ਹਾਂ ‘ਚੋਂ 66 ਲੱਖ ਲੋਕ ਭਾਜਪਾ ਦੇ ਮੈਂਬਰ ਹਨ ਜੇਕਰ ਭਾਜਪਾ ਆਪਣੇ 66 ਲੱਖ ਮੈਂਬਰਾਂ ਤੱਕ ਪਹੁੰਚ ਸਕਦੀ ਹੈ ਤਾਂ ਫਿਰ ਭਾਜਪਾ ਨੂੰ ਸੱਤਾ ‘ਚ ਪਰਤਣ ਤੋਂ ਕੌਣ ਰੋਕ ਸਕਦਾ ਹੈ?

ਸੰਕਟ ਇਹ ਹੈ ਕਿ ਭਾਜਪਾ ਦੇ ਚੋਣ ਪ੍ਰਬੰਧਾਂ ‘ਚ ਜੋ ਲੋਕ ਲੱਗੇ ਹੋਏ ਹਨ,

ਜਿਨ੍ਹਾਂ ਉੱਪਰ ਅਰਵਿੰਦ ਕੇਜਰੀਵਾਲ ਨੂੰ ਹਰਾਉਣ ਦੀ ਜਿੰਮੇਵਾਰੀ ਹੈ ਉਹ ਲੋਕ ਦਿੱਲੀ ਨੂੰ ਜਾਣਦੇ ਹੀ ਨਹੀਂ ਹਨ, ਜਿਨ੍ਹਾਂ ਕੋਲ ਆਮ ਵਰਕਰਾਂ ਦੀ ਪਹੁੰਚ ਹੀ ਨਹੀਂ ਹੋ ਸਕਦੀ ਹੈ, ਦਿੱਲੀ ਦੀਆਂ ਝੁੱਗੀਆਂ-ਝੌਂਪੜੀਆਂ ਤੇ ਦਿੱਲੀ ਦੀਆਂ ਕੱਚੀਆਂ ਕਾਲੋਨੀਆਂ ‘ਚ ਰਹਿਣ ਵਾਲੀ ਆਬਾਦੀ ਸਬੰਧੀ ਇਨ੍ਹਾਂ ਨੂੰ ਜਾਣਕਾਰੀ ਹੀ ਨਹੀਂ ਹੈ, ਇਹ ਸਿਰਫ਼ ਮੀਡੀਆ ‘ਚ ਹੀ ਧਮਾਲ ਪਾਉਂਦੇ ਹਨ, ਇਨ੍ਹਾਂ ਦੀ ਪਹਿਲ ‘ਚ ਏਅਰ ਕੰਡੀਸ਼ਨ ਦੀ ਸੰਸਕ੍ਰਿਤੀ ਹੈ, ਪੇਜ ਥ੍ਰੀ ਦੀ ਸੰਸਕ੍ਰਿਤੀ ਹੈ

ਪ੍ਰੋਫੈਸ਼ਨਲ ਲੋਕ ਵੋਟ ਕਿੱਥੇ ਪਾਉਂਦੇ ਹਨ, ਪ੍ਰੋਫੈਸ਼ਨਲ ਲੋਕਾਂ ਕੋਲ ਵੋਟ ਪਾਉਣ ਦਾ ਸਮਾਂ ਕਿੱਥੇ ਹੁੰਦਾ ਹੈ, ਇਨ੍ਹਾਂ ਨੂੰ ਲਾਈਨ ‘ਚ ਲੱਗ ਕੇ ਵੋਟ ਪਾਉਣਾ ਸਵੀਕਾਰ ਕਿੱਥੇ ਹੁੰਦਾ ਹੈ, ਅਤੇ ਭਾਜਪਾ ਦੇ ਆਗੂ ਇਨ੍ਹਾਂ ਲੋਕਾਂ ‘ਤੇ ਦਾਅ ਲਾਉਂਦੇ ਹਨ ਵੋਟ ਤਾਂ ਝੁੱਗੀਆਂ-ਝੌਂਪੜੀਆਂ ‘ਚ ਰਹਿਣ ਵਾਲੇ ਅਤੇ ਕੱਚੀਆਂ ਕਲੋਨੀਆਂ ‘ਚ ਰਹਿਣ ਵਾਲੇ ਲੋਕ ਸਰਗਰਮ ਹੋ ਕੇ ਪਾਉਂਦੇ ਹਨ, ਇਨ੍ਹਾਂ ਵਿਚਕਾਰ ਭਾਜਪਾ ਦੇ ਆਗੂਆਂ ਦੀ ਪਹੁੰਚ ਹੀ ਨਹੀਂ ਹੈ ਸਿਰਫ਼ ਮੋਦੀ ਭਰੋਸੇ ਸੱਤਾ ਦੀ ਪ੍ਰਾਪਤੀ ਸੰਭਵ ਨਹੀਂ ਹੈ

ਵਿਸ਼ਣੂਗੁਪਤ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here