ਦਿੱਲੀ : ਐਤਵਾਰ ਪਿਛਲੇ 12 ਸਾਲਾਂ ‘ਚ ਦਸੰਬਰ ਦਾ ਸਭ ਤੋਂ ਠੰਢਾ ਦਿਨ

Delhi, coldest day,December, last, 12 years

ਨਵੀਂ ਦਿੱਲੀ, ਕੌਮੀ ਰਾਜਧਾਨੀ ‘ਚ ਪਿਛਲੇ 12 ਸਾਲਾਂ ‘ਚ ਅੱਜ ਦਸੰਬਰ ਦਾ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ ਤੇ ਪਾਰਾ ਡਿੱਗ ਕੇ 3.7 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸ਼ਹਿਰ ‘ਚ ਹਲਕੀ ਧੁੰਦ ਛਾਏ ਰਹਿਣ ਨਾਲ ਦ੍ਰਿਸ਼ਟਤਾ ਥੋੜ੍ਹੀ ਘੱਟ ਹੋ ਗਈ ਸੀ ਮੌਸਮ ਵਿਭਾਗ ਦੇ ਅੰਕੜੇ ਅਨੁਸਾਰ ਪਿਛਲੇ 12 ਸਾਲਾਂ ‘ਚ ਦਸੰਬਰ ਮਹੀਨੇ ‘ਚ ਦੂਜਾ ਘੱਟੋ-ਘੱਟ ਤਾਪਮਾਨ 29 ਦਸੰਬਰ 2007 ਨੂੰ ਦਰਜ ਕੀਤਾ ਗਿਆ ਸੀ, ਜਿਸ ਦਿਨ ਤਾਮਪਾਨ 3.9 ਡਿਗਰੀ ਸੈਲਸੀਅਸ ਰਿਹਾ ਸੀ
ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਘੱਟੋ-ਘੱਟ ਤਾਪਮਾਨ ਮੌਸਮ ਦੇ ਔਸਤ ਤੋਂ ਚਾਰ ਡਿਗਰੀ ਘੱਟ ਰਹਿਣ ਦੀ ਸੰਭਾਵਨਾ ਹੈ ਵਿਭਾਗ ਦੇ ਡੇਟਾ ਅਨੁਸਾਰ, ਕੌਮੀ ਰਾਜਧਾਨੀ ‘ਚ ਦਸੰਬਰ ਮਹੀਨੇ ‘ਚ ਹੁਣ ਤੱਕ ਦਾ ਘੱਟੋ-ਘੱਟ ਤਾਪਮਾਨ ਦਾ ਰਿਕਾਰਡ 2 ਲ ਕਈ ਥਾਵਾਂ ‘ਤੇ ਦ੍ਰਿਸ਼ਟਤਾ ਥੋੜ੍ਹੀ ਘੱਟ ਗਈ ਪਾਲਮ ‘ਚ ਦ੍ਰਿਸ਼ਟਤਾ 300 ਮੀਟਰ ਤੱਕ ਦਰਜ ਕੀਤੀ ਗਈ ਜਦੋਂਕਿ ਸਫਦਰਜੰਗ ‘ਚ ਦ੍ਰਿਸ਼ਟਤਾ 400 ਮੀਟਰ ਰਹੀ ਉਨ੍ਹਾਂ ਦੱਸਿਆ ਕਿ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਉਮੀਦ ਹੈ ਅਧਿਕਾਰੀ ਨੇ ਦੱਸਿਆ ਕਿ ਦਿਨ ਵਧਣ ਨਾਲ ਆਸਮਾਨ ‘ਚ ਆਸ਼ਿੰਕ ਰੂਪ ਨਾਲ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ ਸ਼ਾਮ ‘ਚ ਧੁੰਦ ਵੀ ਛਾਈ ਰਗੀ ਵਿਭਾਗ ਅਨੁਸਾਰ, ਸਵੇਰ ਦੇ ਸਾਢੇ ਅੱਠ ਵਜੇ ਸਾਪ੍ਰੇਸ਼ਿਕ ਆਦ੍ਰਰਤਾ 99 ਫੀਸਦੀ ਦਰਜ ਕੀਤੀ ਗਈ ਠੰਢੀਆਂ ਹਵਾਵਾਂ ਚੱਲਣ ਨਾਲ ਹੀ ਸ਼ਨਿੱਚਰਵਾਰ ਨੂੰ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

LEAVE A REPLY

Please enter your comment!
Please enter your name here