ਦਿੱਲੀ ਵਿਧਾਨ ਸਭਾ ਚੋਣਾਂ: ‘ਆਪ’ ਨੇ ਮੈਨੀਫੈਸਟੋ ਜਾਰੀ ਕੀਤਾ

Kejriwal

ਦੇਸ਼ ਭਗਤਾਂ ਦੇ ਪਾਠ ਸਕੂਲਾਂ ‘ਚ ਪੜ੍ਹਾਏ ਜਾਣਗੇ: ਕੇਜਰੀਵਾਲ

ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ‘ਚ ਪ੍ਰਦੂਸ਼ਣ ਨੂੰ ਕੰਟਰੋਲ ਕਰਨ, ਪੀਣ ਵਾਲੇ ਸਾਫ ਪਾਣੀ, ਸਕੂਲਾਂ ਵਿੱਚ ਦੇਸ਼ ਭਗਤੀ ਦੇ ਪ੍ਰੋਗਰਾਮ ਸ਼ੁਰੂ ਕਰਨ, ਅਤੇ ਰਾਜਧਾਨੀ ਨੂੰ ਵਿਸ਼ਵ ਪੱਧਰੀ ਸ਼ਹਿਰ ਬਣਾਉਣ ਦਾ ਵਾਅਦਾ ਕੀਤਾ ਹੈ। ਇਸਦੇ ਨਾਲ ਹੀ, ਭਾਰਤੀ ਜਨਤਾ ਪਾਰਟੀ (ਬੀਜੇਪੀ) ਨੂੰ ਵੀ ਚੁਣੌਤੀ ਦਿੱਤੀ ਹੈ ਕਿ ਉਹ ਦਿੱਲੀ ਵਿੱਚ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਘੋਸ਼ਿਤ ਕਰੇ ਅਤੇ ਉਸ ਨਾਲ ਸਿੱਧੀ ਬਹਿਸ ਕਰੇ। ਕੇਜਰੀਵਾਲ ਨੇ ਮੰਗਲਵਾਰ ਨੂੰ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਕਿਹਾ ਕਿ ਲੋਕਤੰਤਰ ਵਿੱਚ ਬਹਿਸ ਜ਼ਰੂਰੀ ਹੈ। ਜਨਤਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੀ ਪਾਰਟੀ ਵਾਅਦਾ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਨੂੰ ਮੁੱਖ ਮੰਤਰੀ ਲਈ ਆਪਣੇ ਉਮੀਦਵਾਰ ਦਾ ਫੈਸਲਾ ਕਰਨਾ ਚਾਹੀਦਾ ਹੈ ਤਾਂ ਜੋ ਉਹ ਉਨ੍ਹਾਂ ਨਾਲ ਸਹੀ ਢੰਗ ਨਾਲ ਬਹਿਸ ਕਰ ਸਕਣ। ਬਹਿਸ ‘ਚ ਦੋ ਐਂਕਰ ਹੋਣੇ ਚਾਹੀਦੇ ਹਨ। ਇਹ ਲੋਕਾਂ ਦੇ ਸਾਹਮਣੇ ਹੋਣਾ ਚਾਹੀਦਾ ਹੈ। ਜੇ ਜਨਤਾ ਨਹੀਂ ਜਾਣਦੀ ਕਿ ਉਨ੍ਹਾਂ ਦੇ ਮੁੱਖ ਮੰਤਰੀ ਦਾ ਚਿਹਰਾ ਕੌਣ ਹੈ, ਤਾਂ ਉਹ ਕਿਸ ਨੂੰ ਵੋਟ ਪਾਉਣਗੇ। ਮੁੱਖ ਮੰਤਰੀ ਲੋਕਤੰਤਰ ਵਿੱਚ ਫੈਸਲਾ ਲੈਂਦੇ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਦਾ ਫੈਸਲਾ ਨਹੀਂ ਕਰਨਗੇ। ਕੇਜਰੀਵਾਲ ਨੇ ਕਿਹਾ ਕਿ ਉਹ ਭਾਜਪਾ ਨੂੰ ਕੱਲ ਦੁਪਹਿਰ 1 ਵਜੇ ਤੱਕ ਦਾ ਸਮਾਂ ਦਿੰਦੇ ਹਨ। ਜੇ ਭਾਜਪਾ ਦੁਪਹਿਰ 1 ਵਜੇ ਤੱਕ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਘੋਸ਼ਿਤ ਕਰਦੀ ਹੈ, ਤਾਂ ਉਹ ਬਹਿਸ ਲਈ ਤਿਆਰ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।