Delhi Assembly Elections: (ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਪਾਰਟੀ ਵੱਲੋਂ ਜਾਰੀ ਕੀਤੀ ਗਈ ਇਸ ਸੂਚੀ ਵਿੱਚ 11 ਉਮੀਦਵਾਰਾਂ ਦੇ ਨਾਂਅ ਹਨ। ਇਨ੍ਹਾਂ ਵਿੱਚੋਂ ਛੇ ਅਜਿਹੇ ਆਗੂ ਹਨ ਜੋ ਭਾਜਪਾ ਜਾਂ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਹਨ। ਇਸ ਸੂਚੀ ’ਚ ਕੁੱਝ ਦਿਨ ਬ੍ਰਹਮ ਸਿੰਘ ਤੰਵਰ, ਬੀਬੀ ਤਿਆਗੀ ਅਤੇ ਅਨਿਲ ਝਾਅ ਨੇ ਹਾਲ ਹੀ ਵਿੱਚ ਭਾਜਪਾ ਛੱਡ ਦਿੱਤੀ ਸੀ। ਜਦਕਿ ਜ਼ੁਬੈਰ ਚੌਧਰੀ, ਵੀਰ ਸਿੰਘ ਧੀਂਗਾਨ ਅਤੇ ਸੁਮੇਸ਼ ਸ਼ੌਕੀਨ ਕਾਂਗਰਸ ਤੋਂ ‘ਆਪ’ ‘ਚ ਸ਼ਾਮਲ ਹੋ ਗਏ ਸਨ। ਆਮ ਆਦਮੀ ਪਾਰਟੀ ਨੇ ਸੋਮੇਸ਼ ਸ਼ੌਕੀਨ ਨੂੰ ਮਟਿਆਲਾ ਵਿਧਾਨ ਸਭਾ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।
ਇਹ ਵੀ ਪੜ੍ਹੋ: Punjab TET: ਇੱਕੋ ਦਿਨ ਦੋ ਪੇਪਰ ਹੋਣ ‘ਤੇ ਬੇਰੋਜ਼ਗਾਰ ਉਮੀਦਵਾਰਾਂ ‘ਚ ਭਾਰੀ ਨਿਰਾਸ਼ਾ
ਦੱਸ ਦੇਈਏ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਫਰਵਰੀ 2020 ਵਿੱਚ ਹੋਈਆਂ ਸਨ, ਜਿਸ ਵਿੱਚ ਆਮ ਆਦਮੀ ਪਾਰਟੀ ਨੇ ਪੂਰਨ ਬਹੁਮਤ ਹਾਸਲ ਕੀਤਾ ਸੀ। ਆਮ ਆਦਮੀ ਪਾਰਟੀ ਨੇ 70 ਵਿੱਚੋਂ 62 ਸੀਟਾਂ ਜਿੱਤੀਆਂ ਸਨ ਜੋ ਸਭ ਤੋਂ ਵੱਡੀ ਪਾਰਟੀ ਬਣੀ ਸੀ। ਭਾਰਤੀ ਜਨਤਾ ਪਾਰਟੀ ਸਿਰਫ਼ 8 ਸੀਟਾਂ ਜਿੱਤਣ ‘ਚ ਕਾਮਯਾਬ ਰਹੀ, ਜਦੋਂਕਿ ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲ੍ਹਿਆ।
ਪੂਰੇ ਵੇਰਵੇ ਲਈ ਸੂਚੀ ਵੋਖੋ….