ਅਗਲੇ 24 ਘੰਟਿਆਂ ਲਈ ਅਲਰਟ ਜਾਰੀ
- ਲੋਕਾਂ ਨੂੰ ਬਚਾਉਣ ਲਈ ਅੱਧੀ ਰਾਤ ਸੜਕਾਂ ’ਤੇ ਉਤਰੀ ਐਨਡੀਆਰਐਫ
ਦੇਹਰਾਦੂਨ (ਏਜੰਸੀ)। ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ’ਚ ਇੱਕ ਵਾਰ ਫਿਰ ਭਾਰੀ ਮੀਂਹ ਪੈਣ ਨਾਲ ਤੇ ਬੱਦਲ ਫੱਟਣ ਨਾਲ 7 ਘੰਟਿਆਂ ਤੱਕ ਮੋਹਲੇਧਾਰ ਮੀਂਹ ਪਿਆ ਇਸ ਦੌਰਾਨ ਪੂਰਾ ਸ਼ਹਿਰ ਪਾਣੀ-ਪਾਣੀ ਹੋ ਗਿਆ। ਹਾਲਾਤ ਇਸ ਕਦਰ ਨਜ਼ਰ ਆਏ ਕਿ ਸੜਕਾਂ ਨੇ ਨਦੀਆਂ ਵਰਗਾ ਰੂਪ ਲੈ ਲਿਆ।
ਸੂਬੇ ਦੀ ਰਾਜਧਾਨੀ ਦੇ ਕਈ ਹਿੱਸਿਆਂ ’ਚ ਮੋਹਲੇਧਾਰ ਮੀਂਹ ਨਾਲ ਲੋਕਾਂ ਦੀ ਜਾਨ ਆਫ਼ਤ ’ਚ ਆ ਗਈ ਹੈ। ਤੇਜ਼ ਮੀਂਹ ਦੇ ਚੱਲਦਿਆਂ ਨਦੀ ਪੁਲ ਦੇ ਉੱਪਰੋਂ ਵੱਗ ਰਹੀਆਂ ਹਨ, ਜਿਸ ਕਾਰਨ ਕਈ ਗੱਡੀਆਂ ਫਸ ਗਈਆਂ ਮੁਸ਼ਕਲ ’ਚ ਫਸੇ ਲੋਕਾਂ ਦਾ ਜੀਵਨ ਬਚਾਵੁਣ ਲਈ ਐਡੀਆਰਐਫ ਦੇ ਜਵਾਨ ਅੱਧੀ ਰਾਤ ਤੋਂ ਸੜਕਾਂ ’ਤੇ ਲੋਕਾਂ ਨੂੰ ਸੁਰੱਖਿਅਤ ਬਚਾਉਣ ’ਚ ਜੁਟੇ ਹੋਏ ਹਨ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ’ਚ ਭਾਰੀ ਮੀਂਹ ਦਾ ਅਲਟਰ ਜਾਰੀ ਕੀਤਾ ਹੈ ਜ਼ਿਕਰਯੋਗ ਹੈ ਕਿ ਦੇਹਰਾਦੂਨ ’ਚ ਪਹਿਲਾਂ ਵੀ ਬੱਦਲ ਫੱਟਣ ਨਾਲ ਸੂਬੇ ’ਚ ਕਈ ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਦੋਂਕਿ ਕਈ ਮਕਾਨ ਜਮੀਨ ’ਚ ਧਸ ਗਏ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ