
(ਸੁਸ਼ੀਲ ਕੁਮਾਰ) ਭਾਦਸੋਂ । ਸਰਕਾਰੀ ਪ੍ਰਾਇਮਰੀ ਸਕੂਲ ਕਨਸੂਹਾ ਕਲਾਂ ਬਲਾਕ ਭਾਦਸੋਂ-2 ਵਿਖੇ ਡੈਡੀਕੇਟਿਡ ਬ੍ਰਾਦਰਜ਼ ਗਰੁੱਪ (ਰਜਿ ) ਪਟਿਆਲਾ ਵੱਲੋਂ ਸਕੂਲ ਦੇ ਸਲਾਨਾ ਨਤੀਜਿਆਂ ਵਿੱਚੋਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਪਾਣੀ ਦੀਆਂ ਬੋਤਲਾਂ ਤੇ ਸਟੇਸ਼ਨਰੀ ਨਾਲ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ: Government Scheme: ਸਰਕਾਰ ਪਹਿਲੀ ਵਾਰ ਨੌਕਰੀ ਕਰਨ ਵਾਲਿਆਂ ਨੂੰ 1 ਅਗਸਤ ਤੋਂ ਦੇਵੇਗੀ 15,000 ਰੁਪਏ

ਗਰੁੱਪ ਟੀਮ ਮੈਂਬਰ ਵੱਲੋਂ ਬੱਚਿਆਂ ਨੂੰ ਹੋਰ ਮਿਹਨਤ ਕਰਕੇ ਹਰੇਕ ਖੇਤਰ ਵਿੱਚ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਤੁਸੀਂ ਆਪਣੇ ਮਾਪਿਆਂ ਤੇ ਸਕੂਲ ਦਾ ਨਾਂਅ ਰੁਸ਼ਨਾਉਣ ’ਚ ਭਾਗੀਦਾਰੀ ਬਣੋ। ਇਸ ਉਪਰਾਲੇ ਲਈ ਸਕੂਲ ਸਟਾਫ਼ ਵੱਲੋਂ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਸਮੇਂ ਗਰੁੱਪ ਪ੍ਰੋਜੈਕਟ ਇੰਚਾਰਜ ਮਨਜੀਤ ਸਿੰਘ ਪੂਰਬਾ ਤੇ ਟੀਮ ਮੈਂਬਰ, ਮੁੱਖ ਅਧਿਆਪਕ ਗੁਰਮੀਤ ਸਿੰਘ ‘ਨਿਰਮਾਣ’ ਰਾਜ ਪੁਰਸਕਾਰੀ, ਮੈਡਮ ਰਸਵਿੰਦਰ ਕੌਰ, ਮੈਡਮ ਬੀਰਪਾਲ ਕੌਰ ਤੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚੇ ਹਾਜ਼ਰ ਸਨ। Patiala News