ਘਟ ਰਹੀ ਸਿਹਤ ਜਾਗਰੂਕਤਾ

Health Awareness

ਅੱਜ-ਕੱਲ੍ਹ ਸ਼ਹਿਰਾਂ ਦੀਆਂ ਵੱਡੀਆਂ ਇਮਾਰਤਾਂ ’ਚ ਮੋਬਾਇਲ ਫੋਨ ਦੇ ਸ਼ੋਅ ਰੂਮ, ਮਾਲ ਤੇ ਹਸਪਤਾਲ ਨਜ਼ਰ ਆ ਰਹੇ ਹਨ ਸ਼ਹਿਰਾਂ ਦੀਆਂ ਮੁੱਖ ਸੜਕਾਂ ਅਤੇ ਬਜ਼ਾਰ ਬਹੁਕੌਮੀ ਕੰਪਨੀਆਂ ਦੇ ਉਤਪਾਦਾਂ ਦੀ ਮਸ਼ਹੂਰੀ ਵਾਲੇ ਬੋਰਡਾਂ ਨਾਲ ਭਰੇ ਪਏ ਹਨ। ਇੱਕ ਵੀ ਬੋਰਡ ਅਜਿਹਾ ਨਹੀਂ ਮਿਲੇਗਾ ਜੋ ਕਿਸੇ ਸਟੇਡੀਅਮ, ਪਾਰਕ ਜਾਂ ਜਿੰਮ ਦਾ ਹੋਵੇ, ਇਹ ਲੱਭਣੇ ਹੀ ਪੈਣਗੇ, ਲੱਭਣਗੇ ਵੀ ਤਾਂ ਬੜੀ ਮੁਸ਼ਕਲ ਨਾਲ ਇਹੀ ਹਾਲ ਪਿੰਡਾਂ ਦਾ ਹੈ। ਕਿਧਰੇ ਵਿਰਲਾ ਹੀ ਖੇਡ ਦਾ ਮੈਦਾਨ ਨਜ਼ਰ ਆਉਂਦਾ ਹੈ।

ਪੇਂਡੂ ਖੇਡ ਕਲੱਬਾਂ ਦੀਆਂ ਸਰਗਰਮੀਆਂ ਵੀ ਨਾਂਹ ਦੇ ਬਰਾਬਰ ਹੋ ਗਈਆਂ ਹਨ। ਅੱਜ ਤੋਂ 20 ਸਾਲ ਪਹਿਲਾਂ ਲਗਭਗ ਹਰ ਪਿੰਡ ’ਚ ਵਾਲੀਬਾਲ ਦੇ ਨੈੱਟ ਵਾਲੇ ਪੋਲ ਗੱਡੇ ਜਾਂ ਵਾਲੀਬਾਲ ਖੇਡਦੇ ਲੋਕ ਨਜ਼ਰ ਆਉਂਦੇ ਸਨ। ਟੂਰਨਾਮੈਂਟਾਂ ਦੀਆਂ ਤਿਆਰੀ ਕਰਦੇ ਖਿਡਾਰੀ ਤਾਂ ਜ਼ਰੂਰ ਨਜ਼ਰ ਆ ਜਾਂਦੇ ਸਨ। ਹਿਲਾਂ ਹਰ ਕਿਸੇ ਨੂੰ ਖੇਡਣ ਦਾ ਸ਼ੌਂਕ ਸੀ ਅਤੇ ਬਿਮਾਰੀਆਂ ਘੱਟ ਸਨ ਕੇਂਦਰ ਤੇ ਸੂਬਾ ਸਰਕਾਰਾਂ ਨੇ ਸਿਹਤ ਲਈ ਬਜਟ ’ਚ ਵੱਡੀ ਰਾਸ਼ੀ ਰੱਖੀ ਹੋਈ ਹੈ ਪਰ ਜੇਕਰ ਖੇਡਾਂ ਵੱਲ ਧਿਆਨ ਦਿੱਤਾ ਜਾਏ ਤਾਂ ਬਿਮਾਰੀਆਂ ਲੱਗਣੀਆਂ ਹੀ ਨਹੀਂ ਇਲਾਜ ਦੇ ਬਰਾਬਰ ਖੇਡਾਂ ਵੱਲ ਖਾਸ ਧਿਆਨ ਦਿੱਤੇ ਜਾਣ ਦੀ ਜ਼ਰੂਰਤ ਹੈ।

ਘਟ ਰਹੀ ਸਿਹਤ ਜਾਗਰੂਕਤਾ | Health Awareness

ਦੇਸ਼ ਦੀ ਅਬਾਦੀ ਦਾ ਵੱਡਾ ਹਿੱਸਾ ਖੇਡਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ। ਮੈਰਾਥਨ ਦੌੜਾਂ ਤੋਂ ਬਾਅਦ ਕਿਸੇ ਨੂੰ ਭੱਜਣਾ ਖੇਡਣਾ ਯਾਦ ਹੀ ਨਹੀਂ ਹੁੰਦਾ ‘ਦਿਲ ਦਿਵਸ’ ਮੌਕੇ ‘ਦਿਲ ਲਈ ਦੌੜੋ’ ਨਾਂਅ ’ਤੇ ਦੌੜ ਜ਼ਰੂਰ ਲਵਾਈ ਜਾਂਦੀ ਹੈ ਪਰ ਉਸ ਤੋਂ ਅਗਲੇ ਦਿਨ ਕੁਝ ਵੀ ਨਹੀਂ ਹੋਰ ਤਾਂ ਹੋਰ ਸ਼ਹਿਰਾਂ ਅੰਦਰ ਲੋਕਾਂ ਦੇ ਸੈਰ ਕਰਨ ਲਈ ਵੀ ਥਾਂ ਨਹੀਂ ਰਹੀ ਸੜਕਾਂ ’ਤੇ ਸੈਰ ਕਰਨਾ ਸੁਰੱਖਿਅਤ ਨਹੀਂ ਰਿਹਾ। ਸੈਂਕੜੇ ਵਿਅਕਤੀ ਸੈਰ ਕਰਦਿਆਂ ਕਿਸੇ ਨਾ ਕਿਸੇ ਵਾਹਨ ਦੀ ਫੇਟ ’ਚ ਆ ਕੇ ਮਾਰੇ ਜਾਂਦੇ ਹਨ ਸੈਰ, ਕਸਰਤ ਦਾ ਸਿੱਧਾ ਸਬੰਧ ਸਿਹਤ ਨਾਲ ਹੈ।

ਸਰਕਾਰਾਂ ਨੇ ਸਾਲ ’ਚ ਕੈਂਸਰ, ਦਿਲ, ਟੀਬੀ ਸਮੇਤ ਕਈ ਰੋਗਾਂ ਦੇ ਨਾਂਅ ’ਤੇ ਜਾਗਰੂਕਤਾ ਲਈ ਦਿਨ ਮਨਾਉਣੇ ਤੈਅ ਕੀਤੇ ਹੋਏ ਹਨ ਤੇ ਲਗਭਗ ਹਰ ਬਿਮਾਰੀ ’ਚ ਚੰਗੀ ਸਿਹਤ ਨੂੰ ਅਰੋਗਤਾ ਦਾ ਆਧਾਰ ਮੰਨਿਆ ਗਿਆ ਹੈ। ਇਹ ਦਿਨ ਮਨਾਉਣ ਲਈ ਅਰਬਾਂ ਰੁਪਏ ਵੀ ਖਰਚੇ ਜਾਂਦੇ ਹਨ, ਬੱਸ ਜ਼ਰੂਰਤ ਇਸ ਗੱਲ ਦੀ ਹੈ ਕਿ ਲੋਕਾਂ ਨੂੰ ਖੇਡਾਂ ਵੱਲ ਮੋੜਨ ’ਤੇ ਜ਼ੋਰ ਦਿੱਤਾ ਜਾਵੇ।

ਖੇਡਾਂ ਸਿਰਫ਼ ਖਿਡਾਰੀਆਂ ਤੱਕ ਸੀਮਿਤ ਨਾ ਹੋਣ ਸਗੋਂ ਆਮ ਲੋਕ ਵੀ ਇਨ੍ਹਾਂ ਖੇਡਾਂ ’ਚ ਦਿਲਚਸਪੀ ਵਿਖਾਉਣ ਤਾਂ ਰੋਗਾਂ ਤੋਂ ਵੀ ਬਚਿਆ ਜਾ ਸਕਦਾ ਹੈ। ਸਿਹਤਮੰਦ ਨਾਗਰਿਕ ਹੀ ਇੱਕ ਮਜ਼ਬੂਤ ਦੇਸ਼ ਦਾ ਨਿਰਮਾਣ ਕਰਨਗੇ। ਇਹ ਚੀਜ਼ ਸਾਡੇ ਸੱਭਿਆਚਾਰ ’ਚੋਂ ਝਲਕਣੀ ਚਾਹੀਦੀ ਹੈ ਕਿਉਂਕਿ ਇਸ ਤੋਂ ਬਿਨਾ ਜ਼ਿੰਦਗੀ ਸੰਭਵ ਨਹੀਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ