ਕਾਂਗਰਸ ‘ਤੇ ਗੁਆਂਢੀ ਦੇਸ਼ ਦੀ ਭਾਸ਼ਾ ਬੋਲਣ ਦਾ ਵੀ ਲਾਇਆ ਦੋਸ਼
ਏਜੰਸੀ/ਮੁੰਬਈ। ਮਹਾਂਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਠੀਕ ਇੱਕ ਹਫ਼ਤੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲਗਾਂਵ ਤੋਂ ਆਪਣੇ ਧਮਾਕੇਦਾਰ ਚੋਣ ਪ੍ਰਚਾਰ ਦਾ ਅਗਾਜ਼ ਕਰਦਿਆਂ ਕਾਂਗਰਸ ‘ਤੇ ਹਮਲਾ ਕੀਤਾ। ਧਾਰਾ 370, 35 ਏ, ਤਿੰਨ ਤਲਾਕ ਵਰਗੇ ਮੁੱਦਿਆਂ ‘ਤੇ ਵਿਰੋਧੀ ਪਾਰਟੀਆਂ ਨੂੰ ਘੇਰਦਿਆਂ ਪ੍ਰਧਾਨ ਮੰਤਰੀ ਨੇ ਚੁਣੌਤੀ ਦਿੱਤੀ ਕਿ ਜੇਕਰ ਕਾਂਗਰਸ ਸਮੇਤ ਵਿਰੋਧੀਆਂ ਪਾਰਟੀਆਂ ‘ਚ ਹਿੰਮਤ ਹੈ ਤਾਂ ਉਹ ਆਪਣੇ ਚੁਣਾਵੀ ਵਾਅਦਿਆਂ ‘ਚ ਇਹ ਲਿਖ ਕੇ ਦਿਖਾਉਣ ਕਿ ਉਹ ਇਸ ਇਤਿਹਾਸਕ ਫੈਸਲੇ ਨੂੰ ਪਲਟ ਦੇਣਗੇ ਮੋਦੀ ਨੇ ਕਿਹਾ ਕਿ ਇਹ ਵਿਰੋਧੀਆਂ ਦੇ ਮਗਰਮੱਛ ਦੇ ਹੰਝੂ ਹਨ।
ਪਾਕਿਸਤਾਨ ਦਾ ਨਾਂਅ ਲਏ ਬਗੈਰ ਉਨ੍ਹਾਂ ਕਾਂਗਰਸ ‘ਤੇ ਗੁਆਂਢੀ ਦੇਸ਼ ਦੀ ਭਾਸ਼ਾ ਬੋਲਣ ਦਾ ਵੀ ਦੋਸ਼ ਲਾਇਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਮੈਂ ਵਿਰੋਧੀਆਂ ਨੂੰ ਚੁਣੌਤੀ ਦਿੰਦਾ ਹਾਂ ਕਿ ਜੇਕਰ ਤੁਹਾਡੇ ‘ਚ ਹਿੰਮਤ ਹੈ ਤਾਂ ਇਨ੍ਹਾਂ ਚੋਣਾਂ ‘ਚ ਸਪੱਸ਼ਟ ਸਟੈਂਡ ਲੈ ਕੇ ਸਾਹਮਣੇ ਆਓ ਪ੍ਰਧਾਨ ਮੰਤਰੀ ਨੇ ਕਿਹਾ ਕਿ 5 ਅਗਸਤ ਨੂੰ ਤੁਹਾਡੀ ਭਾਵਨਾ ਅਨੁਸਾਰ। ਭਾਜਪਾ-ਐਨਡੀਏ ਸਰਕਾਰ ਨੇ ਬੁਨਿਆਦੀ ਫੈਸਲਾ ਲਿਆ, ਜਿਸ ਸਬੰਧੀ ਸੋਚਣਾ ਤੱਕ ਪਹਿਲਾਂ ਅਸੰਭਵ ਲੱਗਦਾ ਸੀ ਇੱਕ ਅਜਿਹੀ ਸਥਿਤੀ ਜਿਸ ‘ਚ ਜੰਮੂ ਕਸ਼ਮੀਰ ਤੇ ਲੱਦਾਖ ਦੇ ਗਰੀਬ, ਭੈਣਾਂ-ਧੀਆਂ, ਦਲਿਤਾਂ, ਸੋਸ਼ਿਤਾਂ ਦੇ ਵਿਕਾਸ ਦੀਆਂ ਸੰਭਾਵਨਾਵਾਂ ਨਾ ਦੇ ਬਰਾਬਰ ਸਨ ਅੱਜ ਜਦੋਂ ਅਸੀਂ ਵਾਲਮੀਕੀ ਜੈਅੰਤੀ ਮਨਾ ਰਹੇ ਹਾਂ 70 ਸਾਲਾਂ ‘ਚ ਜੰਮੂ ਕਸ਼ਮੀਰ, ਲੱਦਾਖ ‘ਚ ਰਹਿਣ ਵਾਲੇ ਵਾਲਮੀਕੀ ਭਾਈਚਾਰੇ ਦੇ ਲੋਕਾਂ ਨੂੰ ਮਨੁੱਖੀ ਅਧਿਕਾਰਾਂ ਤੋਂ ਵੀ ਵਾਂਝਾ ਰੱਖਿਆ ਗਿਆ ਸੀ।
ਚੰਨ ‘ਤੇ ਰਾਕੇਟ ਭੇਜਣ ਨਾਲ ਨਹੀਂ ਭਰੇਗਾ ਦੇਸ਼ ਦੇ ਨੌਜਵਾਨਾਂ ਦਾ ਪੇਟ : ਰਾਹੁਲ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਮਹਾਂਰਾਸ਼ਟਰ ਦੇ ਲਾਤੂਰ ‘ਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਇਸ ਦੌਰਾਨ ਉਨ੍ਹਾਂ ਨੋਟਬੰਦੀ, ਜੀਐਸਟੀ, ਬੇਰੁਜ਼ਗਾਰੀ, ਕਮਜ਼ੋਰ ਅਰਥਵਿਵਸਥਾ ਸਬੰਧੀ ਮੋਦੀ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ ਰਾਹੁਲ ਨੇ ਕਿਹਾ, ਮੋਦੀ ਜੀ ਚੀਨ ਦੇ ਰਾਸ਼ਟਰਪਤੀ ਨਾਲ ਕੱਲ੍ਹ ਬੈਠੇ ਸਨ ਟੇਬਲ ‘ਤੇ ਬੈਠ ਕੇ ਚਾਹ ਪੀ ਰਹੇ ਸਨ ਉਨ੍ਹਾਂ ਨੇ ਉਨ੍ਹਾਂ ਤੋਂ ਪੁੱਛਿਆ ਡੋਕਲਾਮ ‘ਚ ਕੀ ਹੋਇਆ ਸੀ ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਦੇ ਜਿਮ ਕਾਰਬੇਟ ਨੈਸ਼ਨਲ ਪਾਰਕ ‘ਚ ਦਿਖਾਈ ਦੇਣਗੇ ਕਦੇ ਚੰਨ ਦੀ ਗੱਲ ਕਰਨਗੇ ਪਰ ਜੋ ਜਨਤਾ ਦੇ ਮੁੱਦੇ ਹਨ, ਉਨ੍ਹਾਂ ਸਬੰਧੀ ਕਦੇ ਗੱਲ ਨਹੀਂ ਕਰਨਗੇ ਲੱਖਾਂ ਨੌਜਵਾਨ ਬੇਰੁਜ਼ਗਾਰ ਹਨ ਮੋਦੀ ਸਰਕਾਰ ‘ਤੇ ਵਿਅੰਗ ਕੱਸਦਿਆਂ ਰਾਹੁਲ ਨੇ ਕਿਹਾ ਕਿ ਚੰਨ ‘ਤੇ ਰਾਕੇਟ ਭੇਜਣ ਨਾਲ ਮਹਾਂਰਾਸ਼ਟਰ ਤੇ ਦੇਸ਼ ਦੇ ਨੌਜਵਾਨਾਂ ਦਾ ਪੇਟ ‘ਚ ਖਾਣਾ ਨਹੀਂ ਜਾਵੇਗਾ।
ਅਸੀਂ ਇੱਥੇ ਆਏ ਹਾਂ, ਤਾਂ ਚੰਨ ਬਾਰੇ ਵਾਅਦਾ ਨਹੀਂ ਕਰਾਂਗੇ, ਅਸੀਂ ਉਹੀ ਵਾਅਦਾ ਕਰਾਂਗੇ, ਜੋ ਅਸੀਂ ਪੂਰਾ ਕਰ ਸਕਦੇ ਹਾਂ ਇਸ ਦੌਰਾਨ ਰਾਹੁਲ ਗਾਂਧੀ ਨੇ ਮੀਡੀਆ ਨੂੰ ਕਰੜੀ ਹੱਥੀਂ ਲਿਆ ਉਨ੍ਹਾਂ ਕਿਹਾ ਕਿ ਮੀਡੀਆ ਸਭ ਤੋਂ ਵੱਡੇ ਉਦਯੋਗਪਤੀਆਂ ਦਾ ਹੈ, ਹਾਲੇ ਤਾਂ ਨੁਕਸਾਨ ਸ਼ੁਰੂ ਹੋਇਆ ਤੇ ਆਉਣ ਵਾਲੇ 6-7 ਦਿਨਾਂ ‘ਚ ਇਸ ਬਹੁਤ ਗਲਤ ਅਸਰ ਪਵੇਗਾ ਰਾਹੁਲ ਨੇ ਸਵਾਲ ਕੀਤਾ ਕਿ ਨੋਟਬੰਦੀ ਤੇ ਜੀਐਸਟੀ ਨਾਲ ਕਿਸ ਦਾ ਭਲਾ ਹੋਇਆ? ਉਨ੍ਹਾਂ ਕਿਹਾ ਕਿ ਨੋਟਬੰਦੀ ਨਾਲ ਨੀਰਵ ਮੋਦੀ ਵਰਗੇ ਲੋਕਾਂ ਦਾ ਭਲਾ ਹੋਇਆ, ਕਿਸਾਨ ਡਰਦਾ ਹੈ ਤੇ ਨੀਰਵ ਮੋਦੀ ਵਰਗੇ ਲੋਕ ਚੈਨ ਨਾਲ ਸੌਂਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।