ਪਾਰਟੀ ਹਾਈਕਮਾਨ ਦਾ ਹਰ ਫੈਸਲਾ ਸਿਰ ਮੱਥੇ
ਸੱਤਪਾਲ ਥਿੰਦ, ਗੁਰੂਹਰਸਹਾਏ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਤੋਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਲਿਸਟ ਹਰ ਰੋਜ਼ ਜਾਰੀ ਕੀਤੀ ਜਾ ਰਹੀ ਹੈ ਤੇ ਫ਼ਿਰੋਜ਼ਪੁਰ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਗਿਆਰਾਂ ਅਪਰੈਲ ਨੂੰ ਉਮੀਦਵਾਰਾਂ ਦੇ ਫੈਸਲੇ ਦਾ ਐਲਾਨ ਕੀਤਾ ਜਾਵੇਗਾ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਗੋਲੂ ਕਾ ਮੋੜ ਵਿਖੇ ਸੰਤ ਬਾਬਾ ਮੁਖਤਿਆਰ ਸਿੰਘ ਜੀ ਦੀ ਅੰਤਿਮ ਅਰਦਾਸ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨਾਂ ਕਿਹਾ ਕਿ ਪਾਰਟੀ ਹਾਈਕਮਾਨ ਉਨ੍ਹਾਂ ਨੂੰ ਜੇਕਰ ਮੈਦਾਨ ਚੋਂ ਉਤਾਰਦੀ ਹੈ ਤਾਂ ਉਹ ਸਿਰ ਮੱਥੇ ਪ੍ਰਵਾਨ ਕਰਨਗੇ ਪਾਰਟੀ ਜੋ ਫੈਸਲਾ ਕਰੇਗੀ ਉਸ ਤੇ ਫੁੱਲ ਚੜ੍ਹਾਵਾਂਗੇ। ਇਸ ਮੌਕੇ ਉਨ੍ਹਾਂ ਨਾਲ ਵਰਦੇਵ ਸਿੰਘ ਨੋਨੀ ਮਾਨ ਨਰਦੇਵ ਸਿੰਘ ਮਾਨ ਸ਼ਿਵ ਤਿਰਪਾਲ ਕੇ,ਦਰਸ਼ਨ ਸਿੰਘ ਬਰਾੜ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੀਤਮ ਸਿੰਘ ਮਲਸੀਆਂ , ਮਾਂਟੂ ਵੋਹਰਾ ਮਿੰਟੂ ਬਾਜੇ ਕੇ ,ਤਿਲਕ ਰਾਜ ਸਰਪੰਚ ,ਬਲਦੇਵ ਰਾਜ ਸਾਬਕਾ ਚੇਅਰਮੈਨ ਕੇਵਲ ਕੰਬੋਜ ਸਵਾਹ ਵਾਲਾ ਆਦਿ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














