Yamuna River: ਹਰਿਆਣਾ ਸਰਕਾਰ ਨੇ ਯਮਨਾ ਨਦੀ ਦਾ ਵਾਧੂ ਪਾਣੀ ਰਾਜਸਥਾਨ ਨੂੰ ਦੇਣ ਲਈ ਟਾਸਕ ਫੋਰਸ ਥਾਪਣ ਦਾ ਐਲਾਨ ਕਰ ਦਿੱਤਾ ਹੈ ਪਿਛਲੇ ਸਾਲ ਦੀ ਸ਼ੁਰੂਆਤ ’ਚ ਹਰਿਆਣਾ ਸਰਕਾਰ ਨੇ ਪਾਣੀ ਦੇਣ ਦਾ ਫੈਸਲਾ ਕਰ ਲਿਆ ਸੀ ਸੂਬਾ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਵਰਖਾ ਦਾ ਜਿਹੜਾ ਪਾਣੀ ਅਜ਼ਾਈਂ ਚਲਾ ਜਾਂਦਾ ਹੈ ਉਹ ਰਾਜਸਥਾਨ ਨੂੰ ਦੇ ਦੇਣਾ ਚਾਹੀਦਾ ਹੈ ਭਾਵੇਂ ਦੋਵਾਂ ਸੂਬਿਆਂ ’ਚ ਭਾਜਪਾ ਦੀ ਸਰਕਾਰ ਹੈ ਫਿਰ ਵੀ ਅਜਿਹਾ ਘੱਟ ਹੀ ਹੁੰਦਾ ਹੈ ਜਦੋਂ ਇੱਕ ਸੂਬਾ ਦੂਜੇ ਸੂਬੇ ਨੂੰ ਦਰਿਆ ਦਾ ਪਾਣੀ ਦੇਣ ਲਈ ਦਰਿਆਦਿਲੀ ਵਿਖਾਉਂਦਾ ਹੈ ਬਹੁਤੀ ਵਾਰ ਸਿਆਸੀ ਨਫੇ-ਨੁਕਸਾਨ ਕਾਰਨ ਦੋ ਸੂਬਿਆਂ ’ਚ ਇੱਕੋ ਪਾਰਟੀ ਦੀ ਸਰਕਾਰ ਹੋਣ ਦੇ ਬਾਵਜ਼ੂਦ ਅਜਿਹੀ ਸਹਿਮਤੀ ਘੱਟ ਹੀ ਹੁੰਦੀ ਹੈ। Yamuna River
ਕਈ ਮਾਮਲਿਆਂ ’ਚ ਕੇਂਦਰ ਤੇ ਸੂਬਿਆਂ ’ਚ ਇੱਕੋ ਪਾਰਟੀ ਦੀਆਂ ਸਰਕਾਰਾਂ ਹੋਣ ਦੇ ਬਾਵਜ਼ੂਦ ਵਿਵਾਦਿਤ ਮਾਮਲਾ ਸਿਰੇ ਨਹੀਂ ਲੱਗਦਾ ਅਸਲ ’ਚ ਵੋਟ-ਬੈਂਕ ਦੀ ਰਾਜਨੀਤੀ ਹਾਵੀ ਹੋਣ ਕਾਰਨ ਵਿਗਿਆਨਕ ਤੇ ਸੰਤੁਲਿਤ ਫੈਸਲੇ ਲੈਣ ਦਾ ਰੁਝਾਨ ਬਹੁਤ ਘੱਟ ਹੈ ਜੇਕਰ ਸਿਆਸੀ ਪਾਰਟੀਆਂ ਸਬੰਧਿਤ ਮਾਮਲੇ ਨੂੰ ਵਿਗਿਆਨਕ ਨਜ਼ਰੀਏ ਨਾਲ ਨਿਪਟਾਉਣ ਦੀ ਪਹਿਲ ਕਰਨ ਤਾਂ ਬਹੁਤ ਸਾਰੇ ਮਾਮਲੇ ਸਦਭਾਵਨਾ ਨਾਲ ਨਜਿੱਠੇ ਜਾ ਸਕਦੇ ਹਨ ਅਸਲ ’ਚ ਕਈ ਮਾਮਲਿਆਂ ’ਚ ਕਾਨੂੰਨੀ ਤੇ ਤਕਨੀਕੀ ਅੜਚਣਾਂ ਹੁੰਦੀਆਂ ਹਨ ਜਿੱਥੇ ਮਾਮਲੇ ਸਰਕਾਰਾਂ ਦੀ ਆਪਸੀ ਸਮਝ ਤੇ ਸਦਭਾਵਨਾ ਨਾਲ ਸੁਲਝ ਸਕਦੇ ਹਨ। Yamuna River