ਅਮਰਿੰਦਰ ਸਿੰਘ ਨੇ ਕਿਹਾ, ਚੰਡੀਗੜ੍ਹ ‘ਚ ਕਰਾਂਗਾ ਵਿਚਾਰ, ਕੱਲ੍ਹ ਤੱਕ ਕਰੋ ਇੰਤਜ਼ਾਰ
ਅਸ਼ਵਨੀ ਚਾਵਲਾ, ਚੰਡੀਗੜ੍ਹ
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਬਾਰੇ ਫੈਸਲਾ ਅੱਜ ਚੰਡੀਗੜ੍ਹ ਵਿਖੇ ਹੋ ਸਕਦਾ ਹੈ, ਕਿਉਂਕਿ ਭਲਕੇ 18 ਜੁਲਾਈ ਨੂੰ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਚੰਡੀਗੜ ਵਿਖੇ ਹੋਣ ਵਾਲੀ ਹੈ। ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਇਸ ਸਬੰਧੀ ਕੋਈ ਨਾ ਕੋਈ ਫੈਸਲਾ ਲੈਣਾ ਚਾਹੁੰਦੇ ਹਨ, ਜਿਸ ਸਬੰਧੀ ਉਨ੍ਹਾਂ ਨੇ ਖ਼ੁਦ ਇਸ਼ਾਰਾ ਕਰ ਦਿੱਤਾ ਹੈ। ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਦਿੱਲੀ ਆਏ ਹਨ, ਇਸ ਲਈ ਅਸਤੀਫ਼ਾ ਦੇਖਿਆ ਤੱਕ ਨਹੀਂ ਹੈ। ਬੁੱਧਵਾਰ ਨੂੰ ਉਹ ਚੰਡੀਗੜ੍ਹ ਵਿਖੇ ਵਾਪਸ ਪੁੱਜਣਗੇ, ਜਿਥੇ ਉਹ ਸਭ ਤੋਂ ਪਹਿਲਾਂ ਨਵਜੋਤ ਸਿੱਧੂ ਦੇ ਅਸਤੀਫ਼ੇ ਨੂੰ ਹੀ ਦੇਖਣਗੇ। ਉਨ੍ਹਾਂ ਸਿੰਘ ਨੇ ਇਥੇ ਤੱਕ ਕਿਹਾ ”ਤੁਸੀਂ ਸਿਰਫ਼ ਇੱਕ ਦਿਨ ਰੁਕੋ, ਚੰਡੀਗੜ੍ਹ ਜਾ ਕੇ ਇਸ ਸਬੰਧੀ ਫੈਸਲਾ ਕਰ ਲਿਆ ਜਾਏਗਾ।”
ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਨੇ ਵਿਭਾਗਾਂ ਵਿੱਚ ਫੇਰ ਬਦਲ ਤੋਂ ਬਾਅਦ ਬਿਜਲੀ ਵਿਭਾਗ ਦਾ ਕਾਰਜ਼ਭਾਰ ਨਹੀਂ ਸੰਭਾਲਿਆ ਸੀ, ਜਿਸ ਤੋਂ ਬਾਅਦ ਉਹ ਲਗਾਤਾਰ ਸਰਕਾਰੀ ਹਾਲਾਂਕਿ ਉਨ੍ਹਾਂ ਆਪਣਾ ਬਤੌਰ ਕੈਬਨਿਟ ਮੰਤਰੀ ਅਸਤੀਫ਼ਾ ਰਾਹੁਲ ਗਾਂਧੀ ਨੂੰ 10 ਜੂਨ ਨੂੰ ਹੀ ਭੇਜ ਦਿੱਤਾ ਸੀ ਪਰ ਇਸ ਸਬੰਧੀ ਕਿਸੇ ਨੂੰ ਵੀ ਜਾਣਕਾਰੀ ਨਹੀਂ ਦਿੱਤੀ ਸੀ। ਬੀਤੇ ਦਿਨੀਂ 14 ਜੁਲਾਈ ਨੂੰ ਟਵੀਟ ਰਾਹੀਂ ਖ਼ੁਦ ਨਵਜੋਤ ਸਿੱਧੂ ਨੇ ਆਪਣੇ ਅਸਤੀਫ਼ੇ ਬਾਰੇ ਜਾਣਕਾਰੀ ਦਿੱਤੀ ਅਤੇ ਸੋਮਵਾਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵੀ ਆਪਣਾ ਅਸਤੀਫ਼ਾ ਭੇਜ ਦਿੱਤਾ, ਕਿਉਂਕਿ ਇੱਕ ਮੰਤਰੀ ਦਾ ਅਸਤੀਫ਼ਾ ਤਾਂ ਸਿਰਫ਼ ਮੁੱਖ ਮੰਤਰੀ ਹੀ ਪ੍ਰਵਾਨ ਕਰਦੇ ਹੋਏ ਰਾਜਪਾਲ ਨੂੰ ਭੇਜ ਸਕਦੇ ਹਨ ਨਾ ਕਿ ਕਿਸੇ ਰਾਜਨੀਤਕ ਪਾਰਟੀ ਦਾ ਪ੍ਰਧਾਨ ਇਸ ਤਰਾਂ ਦੇ ਅਸਤੀਫ਼ੇ ਨੂੰ ਪ੍ਰਵਾਨ ਕਰ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।