ਲੜੀ ਬਚਾਉਣ ਤੇ ਕਬਜ਼ਾਉਣ ਲਈ ਹੋਵੇਗਾ ਫੈਸਲਾਕੁੰਨ ਮੁਕਾਬਲਾ 

ਪੰਜ ਮੈਚਾਂ ਦੀ ਲੜੀ ‘ਚ 2-1 ਨਾਲ ਅੱਗੇ ਭਾਰਤ

ਜਿੱਤ ਦੀ ਸੂਰਤ ‘ਚ ਹੋਵੇਗਾ 3-1 ਨਾਲ ਲੜੀ ‘ਤੇ ਕਬਜਾ, ਹਾਰ ‘ਤੇ ਲੜੀ ਛੁੱਟੇਗੀ ਬਰਾਬਰ

 
ਤਿਰੁਵੰਥਪੁਰਮ, 31 ਅਕਤੂਬਰ

ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਪੰਜ ਮੈਚਾਂ ਦੀ ਲੜੀ ਫ਼ਸਵੇਂ ਮੁਕਾਬਲਿਆਂ ਤੋਂ ਬਾਅਦ ਰੋਮਾਂਚਕ ਫ਼ੈਸਲਾਕੁੰਨ ਮੋੜ ‘ਤੇ ਆ ਗਈ ਹੈ ਜਿੱਥੇ ਇੱਕ ਜਿੱਤ ਭਾਰਤ ਨੂੰ ਲੜੀ ਜਿਤਾ ਦੇਵੇਗੀ ਅਤੇ ਹਾਰਨ ‘ਤੇ ਡਰਾਅ ਦੇ ਸਬਰ ਦਾ ਘੁੱਟ ਭਰਨ ਲਈ ਮਜ਼ਬੂਰ ਕਰ ਦੇਵੇਗੀ ਭਾਰਤ ਨੇ ਇਸ ਲੜੀ ‘ਚ ਹੋਏ ਚਾਰ ਮੈਚਾਂ ‘ਚ ਇੱਕ ਮੈਚ ਟਾਈ ਖੇਡਦਿਆਂ ਹੁਣ ਤੱਕ 2-1 ਦਾ ਵਾਧਾ ਬਣਾਇਆ ਹੈ ਅਤੇ ਹੁਣ ਅੱਜ ਪੰਜਵੇਂ ਅਤੇ ਆਖ਼ਰੀ ਮੈਚ ‘ਚ ਭਾਰਤ ਜਿੱਤ ਨਾਲ ਲੜੀ ਦੇ ਨਤੀਜੇ ਨੂੰ 3-1 ਨਾਲ ਆਪਣੇ ਹੱਕ ਕਰਨ ਦੀ ਜੀਅ ਤੋੜ ਕੋਸ਼ਿਸ਼ ਕਰੇਗਾ ਜਦੋਂਕਿ ਵੈਸਟਇੰਡੀਜ਼ ਜਿੱਤ ਦੇ ਨਾਲ ਲੜੀ ਨੂੰ 2-2 ਨਾਲ ਬਰਾਬਰ ਰੱਖਣ ਦੀ ਕੋਸ਼ਿਸ਼ ਕਰੇਗਾ

 
ਭਾਰਤੀ ਟੀਮ ਲਈ ਪਿਛਲੇ ਮੈਚ ‘ਚ ਰੋਹਿਤ ਸ਼ਰਮਾ ਤੋਂ ਬਾਅਦ ਅੰਬਾਤੀ ਰਾਇਡੂ ਦੇ ਸੈਂਕੜੇ ਅਤੇ ਕੇਦਾਰ ਜਾਧਵ ਦੀ ਵਾਪਸੀ ਨਾਲ ਮੱਧਕ੍ਰਮ ‘ਚ ਮਜ਼ਬੂਤੀ ਦੀ ਚਿੰਤਾ ਦਾ ਹੱਲ ਨਿਕਲਦਾ ਜਾਪਿਆ ਹੈ ਹਾਲਾਂਕਿ ਸ਼ਿਖਰ ਧਵਨ ਦਾ ਪ੍ਰਦਰਸ਼ਨ ਖ਼ਾਸ ਨਹੀਂ ਰਿਹਾ ਹੈ ਪਰ ਉਮੀਦ ਹੈ ਕਿ ਭਾਰਤ ਪਿਛਲੇ ਮੈਚ ਦੀ ਜੇਤੂ ਟੀਮ ਦੀ ਬੱਲੇਬਾਜ਼ੀ ‘ਚ ਕੋਈ ਬਦਲਾਅ ਨਹੀਂ ਕਰੇਗਾ
ਗੇਂਦਬਾਜ਼ਾਂ ‘ਚ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਹਾਲਾਂਕਿ ਆਸ ਮੁਤਾਬਕ ਖੇਡ ਨਹੀਂ ਦਿਖਾਈ ਹੈ ਪਰ ਜਸਪ੍ਰੀਤ ਬੁਮਰਾਹ ਨੇ ਪੂਨੇ ਅਤੇ ਮੁੰਬਈ ‘ਚ ਚੰਗਾ ਪ੍ਰਦਰਸ਼ਨ ਕੀਤਾ ਹੈ ਇਸ ਤਰ੍ਹਾਂ ਗੇਂਦਬਾਜ਼ੀ ‘ਚ ਵੀ ਲੱਗਦਾ ਹੈ ਕਿ ਭਾਰਤੀ ਟੀਮ ਫਾਈਨਲ ਮੈਚ ‘ਚ ਵੀ ਤਿੰਨ ਤੇਜ਼ ਗੇਂਦਬਾਜ਼ਾਂ ਨਾਲ ਉੱਤਰ ਸਕਦੀ ਹੈ ਅਜਿਹੇ ‘ਚ ਇੱਕ ਵਾਰ ਫਿਰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਨੂੰ ਮੌਕਾ ਮਿਲ ਸਕਦਾ ਹੈ ਟੀਮ ਨੂੰ ਹੇਠਲੇ ਕ੍ਰਮ ‘ਤੇ ਰਵਿੰਦਰ ਜਡੇਜਾ ਦਾ ਹੋਣਾ ਵੀ ਫਾਇਦੇਮੰਦ ਸਾਬਤ ਹੋ ਰਿਹਾ ਹੈ
ਦੂਸਰੇ ਪਾਸੇ ਵਿੰਡੀਜ਼ ਟੀਮ ਨੇ ਇੱਕ ਮੈਚ ਨੂੰ ਟਾਈ ਕਰਾਇਆ ਹੈ ਅਤੇ ਇੱਕ ਜਿੱਤਿਆ ਹੈ ਜਿਸ ਨਾਲ ਉਸਨੂੰ ਘੱਟ ਨਹੀਂ ਸਮਝਿਆ ਜਾ ਸਕਦਾ ਅਤੇ ਜੇਸਨ ਹੋਲਡਰ ਦੀ ਟੀਮ ਲੜੀ ‘ਚ ਵਾਪਸੀ ਦੀ ਕੋਸ਼ਿਸ਼ ਕਰ ਸਕਦੀ ਹੈ ਜਿਸ ਲਈ ਕਪਤਾਨ ਹੋਲਡਰ, ਸ਼ਿਮਰੋਨ ਹਿਮਾਇਰ, ਸ਼ਾਈ ਹੋਪ, ਕੇਮਰ ਰੋਚ ਚੰਗੀ ਲੈਅ ‘ਚ ਹਨ ਅਤੇ ਮੈਚ ਪਲਟ ਸਕਦੇ ਹਨ

 

ਵਿਰਾਟ?ਤੋੜ ਸਕਦੈ ਆਪਣਾ ਹੀ ਵਿਸ਼ਵ ਰਿਕਾਰਡ

ਪੰਜ ਮੈਚਾਂ ਦੀ ਲੜੀ ਦੇ ਪੰਜਵੇਂ ਮੈਚ ‘ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਕੋਲ ਆਪਣੇ ਹੀ ਇੱਕ ਰਿਕਾਰਡ ਨੂੰ ਪਿੱਛੇ ਛੱਡਣ ਦਾ ਮੌਕਾ ਹੋਵੇਗਾ ਵੈਸਟਇੰਡੀਜ਼ ਵਿਰੁੱਧ ਲੜੀ ਦੇ ਚਾਰ ਮੈਚਾਂ ‘ਚ ਵਿਰਾਟ ਕੋਹਲੀ 420 ਦੌੜਾਂ ਬਣਾ ਚੁੱਕੇ ਹਨ ਅਤੇ ਉਹ ਪੰਜਵੇਂ ਮੈਚ ‘ਚ ਇੱਕ ਲੜੀ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਆਪਣੇ ਹੀ ਰਿਕਾਰਡ ਨੂੰ ਪਿੱਛੇ ਛੱਡ ਸਕਦੇ ਹਨ ਵਿਰਾਟ ਨੇ ਇਸ ਸਾਲ ਦੱਖਣੀ ਅਫ਼ਰੀਕਾ ਵਿਰੁੱਧ 6 ਇੱਕ ਰੋਜ਼ਾ ਮੈਚਾਂ ਦੀ ਲੜੀ ‘ਚ 558 ਦੌੜਾਂ ਬਣਾਈਆਂ ਸਨ ਜੋ ਕਿਸੇ ਵੀ ਬੱਲੇਬਾਜ਼ ਵੱਲੋਂ ਇੱਕ ਲੜੀ ‘ਚ ਸਭ ਤੋਂ ਵੱਡੀ ਗਿਣਤੀ ਹੈ ਵਿਰਾਟ ਜੇਕਰ ਪੰਜਵੇਂ ਮੈਚ ‘ਚ 139 ਦੌੜਾਂ ਬਣਾ ਦਿੰਦੇ ਹਨ ਤਾਂ ਉਹ ਆਪਣੇ ਹੀ ਇਸ ਰਿਕਾਰਡ ਨੂੰ ਪਿੱਛੇ ਛੱਡ ਸਕਦੇ ਹਨ ਇਸ ਮਾਮਲੇ ‘ਚ ਪਾਕਿਸਤਾਲ ਦੇ ਫ਼ਖਰ ਜ਼ਮਾਨ ਜ਼ਿੰਬਾਬਵੇ ਵਿਰੁੱਧ 5 ਮੈਚਾਂ ‘ ਚ 515 ਦੌੜਾਂ ਨਾਲ ਦੂਸਰੇ ਸਥਾਨ ‘ਤੇ ਜਦੋਂਕਿ ਰੋਹਿਤ ਸ਼ਰਮਾ 2013 ‘ਚ ਆਸਟਰੇਲੀਆ ਵਿਰੁੱਧ 6 ਮੈਚਾਂ ‘ਚ 491 ਦੌੜਾਂ ਨਾਲ ਤੀਸਰੇ ਸਥਾਨ ‘ਤੇ ਹਨ

 

 

ਭਾਰਤ ਲਈ ਖ਼ਾਸ ਹੈ ਅੱਜ ਦਾ ਮੈਚ

ਪੰਜਵੇਂ ਇੱਕ ਰੋਜ਼ਾ ਮੈਚ ‘ਚ ਜੇਕਰ ਭਾਰਤੀ ਟੀਮ ਜਿੱਤ ਹਾਸਲ ਕਰ ਲਵੇਗੀ ਤਾਂ ਇਹ ਭਾਰਤੀ ਟੀਮ ਦੀ ਆਪਣੇ ਘਰ ‘ਚ ਲਗਾਤਾਰ ਛੇਵੀ ਇੱਕ ਰੋਜ਼ਾ ਜਿੱਤ ਹੋਵੇਗੀ ਭਾਰਤ ਨੂੰ ਆਪਣੇ ਘਰ ‘ਚ ਪਿਛਲੀ ਇੱਕ ਰੋਜ਼ਾ ਲੜੀ ਹਾਰ ਦੱਖਣੀ ਅਫ਼ਰੀਕਾ ਹੱਥੋਂ 2015-16 ‘ਚ ਝੱਲਣੀ ਪਈ ਸੀ ਜਦੋਂ ਮਹਿਮਾਨ ਟੀਮ ਨੇ ਪੰਜ ਮੈਚਾਂ ਦੀ ਲੜੀ 3-2 ਨਾਲ ਆਪਣੇ ਨਾਂਅ ਕੀਤੀ ਸੀ ਇਸ ਤੋਂ ਬਾਅਦ ਹੁਣ ਤੱਕ ਭਾਰਤੀ ਟੀਮ ਆਪਣੇ ਘਰ ‘ਚ ਅਜੇਤੂ ਹੈ ਇਸ ਦੌਰਾਨ ਉਸਨੇ ਨਿਊਜ਼ੀਲੈਂਡ ਨੂੰ ਦੋ ਵਾਰ, ਇੰਗਲੈਂਡ, ਆਸਟਰੇਲੀਆ ਅਤੇ ਸ਼੍ਰੀਲੰਕਾ ਨੂੰ ਇੱਕ ਵਾਰ ਹਰਾਇਆ
ਵਿਰਾਟ ਕੋਹਲੀ ਦੀ ਕਪਤਾਨੀ ‘ਚ ਭਾਰਤੀ ਟੀਮ ਪਿਛਲੇ ਸਾਲ ਵੈਸਟਇੰਡੀਜ਼ ਨੂੰ ਉਸਦੇ ਘਰ ‘ਚ ਪੰਜ ਮੈਚਾਂ ਦੀ ਲੜੀ 3-1 ਨਾਲ ਹਰਾ ਕੇ ਆਈ ਸੀ ਅਤੇ ਮੰਨਿਆ ਜਾ ਰਿਹਾ ਸੀ ਕਿ ਭਾਰਤ ਆਪਣੀ ਧਰਤੀ  ‘ਤੇ ਕੈਰੇਬਿਆਈ ਟੀਮ ਨੂੰ?ਆਸਾਨੀ ਨਾਲ ਹਰਾ ਦੇਵੇਗੀ ਪਰ ਮਹਿਮਾਨ ਟੀਮ ਨੇ ਜਬਰਦਸਤ ਸੰਘਰਸ਼ ਕਰਕੇ ਲੜੀ ਰੋਮਾਂਚਕ ਬਣਾ ਦਿੱਤੀ

 

ਭਾਰਤ’ਚ ਭਾਰਤ ਦੀਆਂ ਪਿਛਲੀਆਂ 5 ਜਿੱਤਾਂ

ਵਿਰੁੱੱਧ     ਲੜੀ ਜਿੱਤੇ     ਸਾਲ
ਨਿਊਜ਼ੀਲੈਂਡ 5 ਮੈਚ  3-2   2016-17
ਇੰਗਲੈਂਡ     3ਮੈਚ     2-1   2016-17
ਆਸਟਰੇਲੀਆ  5ਮੈਚ    4-1   2017-18
ਨਿਊਜ਼ੀਲੈਂਡ   3 ਮੈਚ    2-1   2017-18
ਸ਼੍ਰੀਲੰਕਾ    3 ਮੈਚ   2-1   2017-18

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।