ਉੱਤਰ ਮੰਡਲ ਨਾਲ ਸਬੰਧਤ 21 ਰੇਲਾਂ ਨੂੰ ਜਲਦ ਕੀਤਾ ਜਾ ਰਿਹੈ ਬਹਾਲ
-
ਫਿਰੋਜ਼ਪੁਰ-ਮੁਹਾਲੀ ਐਕਸਪ੍ਰੈਸ 21 ਜੂਨ ਤੋਂ ਹੋਵੇਗੀ ਬਹਾਲ
ਫਿਰੋਜ਼ਪੁਰ, ਸਤਪਾਲ ਥਿੰਦ। ਕੋਵਿਡ-19 ਕਰਕੇ ਕਈ ਅਹਿਮ ਰੂਟਾਂ ’ਤੇ ਚੱਲਣ ਵਾਲੀਆਂ ਰੇਲਾਂ ਨੂੰ ਰੇਲਵੇ ਵੱਲੋਂ ਰੋਕ ਦਿੱਤਾ ਗਿਆ ਸੀ, ਜਿਹਨਾਂ ਨੂੰ ਮੁੜ ਬਹਾਲ ਕਰਨ ਦਾ ਫੈਸਲਾ ਰੇਲਵੇ ਵੱਲੋਂ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਡਲ ਰੇਲਵੇ ਮੈਨੇਜਰ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਯਾਤਰੀਆਂ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਮੰਗਾਂ ਨੂੰ ਵੇਖਦੇ ਹੋਏ ਰੇਲਵੇ ਮੰਤਰਾਲੇ ਨੇ ਯਾਤਰੀਆਂ ਦੀ ਸਹੂਲਤ ਲਈ ਉੱਤਰੀ ਰੇਲਵੇ ਦੇ ਵੱਖ-ਵੱਖ ਮੰਡਲਾਂ ਨਾਲ ਸਬੰਧਤ 21 ਜੋੜੀ ਵਿਸ਼ੇਸ ਰੇਲ ਗੱਡੀਆਂ ਬਹਾਲ ਕਰਨ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਫਿਰੋਜ਼ਪੁਰ ਡਵੀਜਨ ਤੋਂ ਚੱਲਣ ਵਾਲੀਆਂ 6 ਟ੍ਰੇਨਾਂ ਨੂੰ ਮੁੜ ਬਹਾਲ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਇਹਨਾਂ ਰੇਲ ਗੱਡੀਆਂ ਵਿੱਚ 02462-02461 ਸ਼੍ਰੀਮਾਤਾ ਵੈਸ਼ਨੋ ਦੇਵੀ ਕੱਟੜਾ-ਨਵੀਂ ਦਿੱਲੀ ਸ਼੍ਰੀ ਸ਼ਕਤੀ ਐਕਸਪ੍ਰੈਸ ਸਪੈਸ਼ਲ ਨੂੰ 1 ਜੁਲਾਈ ਤੋਂ , 02013-02014 ਨਵੀਂ ਦਿੱਲੀ 1-ਅੰਮਿ੍ਰਤਸਰ ਸ਼ਤਾਬਦੀ ਐਕਸਪ੍ਰੈਸ ਸਪੈਸ਼ਲ 1 ਜੁਲਾਈ ਤੋਂ, 04640- 04639 ਫਿਰੋਜ਼ਪੁਰ ਕੈਂਟ-ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਐਕਸਪ੍ਰੈਸ ਸਪੈਸ਼ਲ 21 ਜੂਨ ਤੋਂ , 02029- 02030 ਨਵੀਂ ਦਿੱਲੀ 1-ਅੰਮਿ੍ਰਤਸਰ ਸ਼ਤਾਬਦੀ ਐਕਸਪ੍ਰੈਸ ਸਪੈਸ਼ਲ 2 ਜੁਲਾਈ ਤੋਂ , 02265- 02266 ਦਿੱਲੀ 2 ਸਰਾਏ ਰੋਹਿਲਾ – ਜੰਮੂ ਦੁਰੰਤੋ ਸਪੈਸ਼ਲ 2 ਜੁਲਾਈ ਤੋਂ , 04606- 04605 ਜੰਮੂ ਤਵੀ-ਯੋਗਨਾਗਰੀ ਰਿਸ਼ੀਕੇਸ਼ ਐਕਸਪ੍ਰੈਸ ਸਪੈਸ਼ਲ 4 ਜੁਲਾਈ ਤੋਂ ਬਹਾਲ ਕਰਨ ਦਾ ਫੈਸਲਾ ਲਿਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।