(ਅਸ਼ੋਕ ਗਰਗ) ਬਠਿੰਡਾ। ਜ਼ਿਲ੍ਹੇ ਦੇ ਪਿੰਡ ਗਹਿਰੀ ਭਾਗੀ ਵਿਖੇ ਇੱਕ ਕਿਸਾਨ ਵੱਲੋਂ ਖੁਦਕੁਸ਼ੀ ਕਰਨ ਦਾ ਪਤਾ ਲੱਗਿਆ ਹੈ । ਖੁਦਕਸ਼ੀ ਦਾ ਕਾਰਨ ਕਿਸਾਨ ਸਿਰ ਚੜ੍ਹੇ ਕਰਜੇ ਦਾ ਦੱਸਿਆ ਜਾ ਰਿਹਾ ਹੈ। ਹਾਸਲ ਕੀਤੀ ਜਾਣਕਾਰੀ ਅਨੁਸਾਰ ਪਿੰਡ ਗਹਿਰੀ ਭਾਗੀ ਦੇ ਕਿਸਾਨ ਜਗਸੀਰ ਸਿੰਘ ਪੁੱਤਰ ਗੁਰਦਿਆਲ ਸਿੰਘ ਜੋ ਇੱਕ ਛੋਟਾ ਕਿਸਾਨ ਸੀ। ਇਸ ਕਿਸਾਨ ਸਿਰ ਬੈਂਕ ਦਾ ਕਾਫੀ ਕਰਜ਼ਾ ਸੀ। ਆਮਦਨ ਘੱਟ ਹੋਣ ਕਾਰਨ ਅਤੇ ਕੁਦਰਤੀ ਮਾਰ ਕਾਰਨ ਫਸਲਾਂ ਘੱਟ ਹੋਣ ਕਰਕੇ ਉਹ ਸਮੇਂ ਸਿਰ ਕਰਜ਼ਾ ਨਹੀਂ ਉਤਾਰ ਸਕਿਆ ਤੇ ਕਰਜ਼ਾ ਵਧਦਾ ਚਲਾ ਗਿਆ।
ਇਹ ਵੀ ਪੜ੍ਹੋ: Punjab Road Safety News: ਸੜਕਾਂ ’ਤੇ ਘੁੰਮ ਰਹੀਆਂ ਓਵਰ ਲੋਡ ਤੂੜੀ ਦੀਆਂ ਟਰਾਲੀਆਂ ਲਵਾਉਂਦੀਆਂ ਨੇ ਵਾਹਨ ਚਾਲਕਾਂ ਦੀਆ…
ਇਸ ਕਰਜ਼ੇ ਕਾਰਨ ਕਿਸਾਨ ਜਗਸੀਰ ਸਿੰਘ ਪ੍ਰੇਸ਼ਾਨ ਰਹਿੰਦਾ ਸੀ। ਕਰਜ਼ੇ ਦੀ ਇਸ ਪ੍ਰੇਸ਼ਾਨੀ ਕਾਰਨ ਉਸ ਨੇ ਬੀਤੇ ਦਿਨੀ ਸਪਰੇਅ ਪੀ ਲਈ। ਪਤਾ ਲੱਗਣ ’ਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਆਪਣੇ ਪਿਛੇ ਪਤਨੀ ਤੇ ਤਿੰਨ ਧੀਆਂ ਛੱਡ ਗਿਆ ਹੈ। ਇਸ ਦੁੱਖ ਦੀ ਘੜੀ ’ਚ ਪਿੰਡ ਦੇ ਸਰਪੰਚ ਬਲਜੀਤ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਜਸਵੀਰ ਸਿੰਘ ਅਤੇ ਹੋਰ ਆਗੂਆਂ ਵੱਲੋਂ ਪਰਿਵਾਰ ਨਾਲ ਦੁਖ ਸਾਂਝਾ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਇਸ ਪਰਿਵਾਰ ਦਾ ਕਰਜ਼ਾ ਮੁਆਫ਼ ਕੀਤਾ ਜਾਵੇ ਤੇ ਪਰਿਵਾਰ ਦੀ ਬਣਦੀ ਹੋਰ ਵੀ ਮੱਦਦ ਕੀਤੀ ਜਾਵੇ। Sad News