ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News ਟਰੈਕਟਰ ਟਰਾਲੀ ...

    ਟਰੈਕਟਰ ਟਰਾਲੀ ਨਾਲ ਟੱਕਰ ਹੋ ਜਾਣ ‘ਤੇ ਹੋਈ ਨੌਜਵਾਨ ਦੀ ਮੌਤ

    Death, Young, Collision, Tractor, Trolley

    ਰਾਜਾਸਾਂਸੀ। ਬੀਤੀ ਰਾਤ ਪਿੰਡ ਜਗਦੇਵ ਕਲਾਂ ਨੇੜੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਸਾਹਮਣੇ ਤੋਂ ਆ ਰਹੀ ਟਰੈਕਟਰ-ਟਰਾਲੀ ਨਾਲ ਟੱਕਰ ਹੋ ਜਾਣ ‘ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਪਿਤਾ ਦਵਿੰਦਰ ਸਿੰਘ ਵਾਸੀ ਪਿੰਡ ਜਗਦੇਵ ਕਲਾਂ ਨੇ ਦੱਸਿਆ ਕਿ ਮੇਰਾ ਲੜਕਾ ਧਰਮਬੀਰ ਸਿੰਘ (28) ਕਿਸੇ ਕੰਮ ਲਈ ਮੋਟਰਸਾਈਕਲ ਨੰ. ਪੀ ਬੀ 02 ਡੀ ਸੀ 6872 ‘ਤੇ ਪਿੰਡ ਸੰਤੂਨੰਗਲ ਵੱਲ ਨੂੰ ਜਾ ਰਿਹਾ ਸੀ, ਦੀ ਦੂਜੀ ਸਾਈਡ ਤੋਂ ਤੇਜ਼ ਰਫਤਾਰ ਆ ਰਹੀ ਟਰੈਕਟਰ-ਟਰਾਲੀ, ਜਿਸ ਨੂੰ ਸਤਨਾਮ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਅਦਲੀਵਾਲ ਚਲਾ ਰਿਹਾ ਸੀ, ਨਾਲ ਟੱਕਰ ਹੋ ਗਈ। ਨੌਜਵਾਨ ਦਾ ਸਿਰ ਸੜਕ ‘ਤੇ ਵੱਜਣ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਚਾਲਕ ਮੌਕੇ ਤੋਂ ਟਰੈਕਟਰ-ਟਰਾਲੀ ਭਜਾਉਣ ‘ਚ ਕਾਮਯਾਬ ਹੋ ਗਿਆ। ਮੌਕੇ ‘ਤੇ ਪੁੱਜੀ ਥਾਣਾ ਰਾਜਾਸਾਂਸੀ ਦੀ ਪੁਲਸ ਨੇ ਦਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਟਰੈਕਟਰ-ਟਰਾਲੀ ਚਾਲਕ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here