ਦੋ ਸਾਲ ਦੇ ਬੱਚੇ ਦੀ ਛੱਪੜ ‘ਚ ਡੁੱਬਣ ਨਾਲ ਮੌਤ
ਸੁਧੀਰ ਅਰੋੜਾ, ਅਬੋਹਰ
ਪਿੰਡ ਭਗਵਾਨਪੁਰਾ ਵਿੱਚ ਬੋਰਵੈੱਲ ਵਿੱਚ ਡਿੱਗਣ ਨਾਲ ਹੋਈ ਫਤਹਿਵੀਰ ਦੀ ਮੌਤ ਨੂੰ ਅਜੇ ਲੋਕ ਭੁੱਲੇ ਵੀ ਨਹੀਂ ਸਨ ਕਿ ਪਿੰਡ ਧਰਮਪੁਰਾ ਵਿੱਚ ਮੰਗਲਵਾਰ ਨੂੰ ਇੱਕ ਹੋਰ ਮਾਸੂਮ ਆਪਣੇ ਵਾਰਸਾਂ ਦੀ ਲਾਪਰਵਾਹੀ ਦੀ ਭੇਂਟ ਚੜ੍ਹ ਗਿਆ ਜਾਣਕਾਰੀ ਅਨੁਸਾਰ ਪਿੰਡ ਧਰਮਪੁਰਾ ਨਿਵਾਸੀ 2 ਸਾਲ ਦਾ ਹਰਮਨ ਪੁੱਤਰ ਗੁਰਪ੍ਰੀਤ ਸਿੰਘ ਮੰਗਲਵਾਰ ਦੁਪਹਿਰ ਚਾਰ ਵਜੇ ਘਰ ਦੇ ਬਾਹਰ ਆਪਣੇ ਵੱਡੇ ਭਰਾ ਅਨਮੋਲ ਨਾਲ ਖੇਡ ਰਿਹਾ ਸੀ ਇਸ ਦੌਰਾਨ ਜਦੋਂ ਬੱਚੇ ਦੇ ਮਾਤਾ-ਪਿਤਾ ਨੇ ਬੱਚੇ ਦੀ ਭਾਲ ਕੀਤੀ ਤਾਂ ਬੱਚਾ ਨਾ ਮਿਲਿਆ
ਪੂਰਾ ਪਰਿਵਾਰ ਪਿੰਡ ਤੇ ਸੋਸ਼ਲ ਮੀਡੀਆ ਰਾਹੀਂ ਬੱਚੇ ਦੀ ਭਾਲ ਕਰਦਾ ਰਿਹਾ ਪਰ ਛੱਪੜ ਵੱਲ ਕਿਸੇ ਦਾ ਧਿਆਨ ਨਾ ਗਿਆ ਇਸ ਮੌਕੇ ਆਸ-ਪਾਸ ਦੇ ਲੋਕਾਂ ਦਾ ਸ਼ੱਕ ਸਾਹਮਣੇ ਬਣੇ ਛੱਪੜ ਵੱਲ ਗਿਆ ਤੇ ਵੱਡੀ ਗਿਣਤੀ ‘ਚ ਪਿੰਡ ਵਾਸੀ ਛੱਪੜ ‘ਤੇ ਇਕੱਠੇ ਹੋ ਗਏ ਤੇ ਟਰੈਕਟਰ ਦੀ ਮੱਦਦ ਨਾਲ ਛੱਪੜ ‘ਚੋਂ ਪਾਣੀ ਕੱਢਿਆ ਇਸ ਤੋਂ ਬਾਅਦ ਪਾਣੀ ਘੱਟ ਹੁੰਦੇ ਹੀ 3-4 ਵਿਅਕਤੀ ਛੱਪੜ ‘ਚ ਗਏ ਜਿਨ੍ਹਾਂ ਨੇ ਬੱਚੇ ਨੂੰ ਬਾਹਰ ਕੱਢਿਆ ਪਰ ਬੱਚਾ ਸਾਹ ਛੱਡ ਚੁੱਕਿਆ ਸੀ ਇਸ ਘਟਨਾ ਨਾਲ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ ਮ੍ਰਿਤਕ ਬੱਚੇ ਦੇ ਵਾਰਿਸਾਂ ਨੇ ਪਿੰਡ ਦੀ ਪੰਚਾਇਤ ਤੋਂ ਮੰਗ ਕੀਤੀ ਹੈ ਕਿ ਛੱਪੜ ਦੀ ਚਾਰਦੀਵਾਰੀ ਕਰਵਾਈ ਜਾਵੇ ਤਾਂ ਕਿਸੇ ਹੋਰ ਬੱਚੇ ਦਾ ਨੁਕਸਾਨ ਨਾ ਹੋਵੇ
ਪੰਚਾਇਤ ਛੇਤੀ ਕਰਵਾਏਗੀ ਛੱਪੜ ਦੀ ਚਾਰਦੀਵਾਰੀ
ਇਸ ਮੌਕੇ ਪਿੰਡ ਦੀ ਸਰਪੰਚ ਸੁਮਿਤਰਾ ਦੇਵੀ ਦੇ ਪਤੀ ਕ੍ਰਿਸ਼ਣ ਨੇ ਕਿਹਾ ਕਿ ਪੰਚਾਇਤ ਬਣੇ ਨੂੰ ਅਜੇ ਕੁੱਝ ਹੀ ਸਮਾਂ ਹੋਇਆ ਹੈ ਉਨ੍ਹਾਂ ਕਿਹਾ ਕਿ ਪਹਿਲਾਂ ਚੋਣ ਜਾਬਤਾ ਲੱਗਣ ਕਾਰਨ ਉਹ ਪਿੰਡ ਦੇ ਵਿਕਾਸ ਕਾਰਜ ਅਜੇ ਤੱਕ ਸ਼ੁਰੂ ਨਹੀਂ ਕਰ ਸਕੇ ਪਰ ਹੁਣ ਪਹਿਲ ਦੇ ਆਧਾਰ ‘ਤੇ ਮਤਾ ਬਣਾਕੇ ਪਿੰਡ ਦੇ ਛੱਪੜ ਦੀ ਚਾਰਦੀਵਾਰੀ ਕਰਵਾਈ ਜਾਵੇਗੀ ਉਨ੍ਹਾਂ ਕਿਹਾ ਕਿ ਪਹਿਲਾਂ ਹੀ ਛੱਪੜ ਦੇ ਚਾਰੇ ਪਾਸੇ ਪੋਲ ਲਗਾਕੇ ਤਾਰਬੰਦੀ ਕਰਵਾ ਦਿੱਤੀ ਜਾਵੇਗੀ ਤਾਂ ਜੋ ਕੋਈ ਹੋਰ ਹਾਦਸਾ ਨਾ ਵਾਪਰੇ
ਬੀਡੀਪੀਓ ਦੀ ਰਿਪੋਰਟ ਤੋਂ ਬਾਅਦ ਕਾਰਵਾਈ
ਜਦੋਂ ਇਸ ਘਟਨਾ ਬਾਰੇ ਐੱਸਡੀਐੱਮ ਪੂਨਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਬੱਚੇ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਮਾਮਲੇ ‘ਚ ਉਨ੍ਹਾਂ ਨੇ ਬੀਡੀਪੀਓ ਨੂੰ ਜਾਂਚ ਪੜਤਾਲ ਲਈ ਨਿਰਦੇਸ਼ ਦੇ ਦਿੱਤੇ ਹਨ ਬੀਡੀਪੀਓ ਦੀ ਰਿਪੋਰਟ ਦੇ ਬਾਅਦ ਅਗਲੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।