ਚੀਨ ‘ਚ ਕਿਸ਼ਤੀ ਹਾਦਸੇ ‘ਚ ਮ੍ਰਿਤਕਾਂ ਦੀ ਗਿਣਤੀ 13 ਹੋਈ
ਗੂਈਯਾਂਗ, ਏਜੰਸੀ। ਚੀਨ ਦੇ ਗੂਈਝੋਊ ਸੂਬੇ ‘ਚ ਹੋਏ ਕਿਸ਼ਤੀ ਹਾਦਸੇ ‘ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 13 ਹੋ ਗਈ ਹੈ। ਸਥਾਨਕ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜੇਨਫੇਂਗ ਕਾਊਂਟੀ ਸਰਕਾਰ ਨੇ ਕਿਹਾ ਕਿ ਦੱਖਣ ਚੀਨ ਦੇ ਗੂਈਝਾਊ ਸੂਬੇ ‘ਚ ਵੀਰਵਾਰ ਨੂੰ ਬੀਪਨ ਨਦੀ ‘ਚ ਇੱਕ ਕਿਸ਼ਤੀ ਡੁੱਬ ਗਈ ਸੀ ਜਿਸ ‘ਚ 29 ਲੋਕ ਸਵਾਰ ਸਨ, ਜਿਸ ‘ਚੋਂ 16 ਵਿਅਕਤੀਆਂ ਨੂੰ ਬਚਾ ਲਿਆ ਗਿਆ ਸੀ। ਨਦੀ ‘ਚੋਂ ਲਾਸ਼ਾਂ ਨੂੰ ਕੱਢ ਲਿਆ ਗਿਆ ਹੈ। ਕਿਸ਼ਤੀ ਦੇ ਮਾਲਕ ਨੂੰ ਪੁਲਿਸ ਨੇ ਫੜ ਲਿਆ ਹੈ ਜੋ ਕਿਸ਼ਤੀ ਹਾਦਸੇ ‘ਚ ਜੀਵਤ ਬਚੇ ਹੋਏ ਲੋਕਾਂ ‘ਚੋਂ ਇੱਕ ਹੈ। ਮਾਮਲੇ ਦੀ ਅਜੇ ਵੀ ਜਾਂਚ ਚੱਲ ਰਹੀ ਹੈ। ਕਿਸ਼ਤੀ ਨੂੰ ਖੇਤੀਬਾੜੀ ਲਈ ਇਸਤੇਮਾਲ ਕੀਤਾ ਜਾਂਦਾ ਹੈ। ਸੂਬਾਈ ਸਰਕਾਰ ਨੇ ਸ਼ੁੱਕਰਵਾਰ ਨੂੰ ਜਲ ਆਵਾਜਾਈ ਸੁਰੱਖਿਆ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਨਿਰੀਖਣ ਲਈ ਯਾਤਰੀ ਜਲ ਮਾਰਗ, ਘਾਟ, ਬੰਦਰਗਾਹ, ਗੋਦੀ ਅਤੇ ਜਲ ਨਾਲ ਸਬੰਧਿਤ ਸੈਲਾਨੀ ਆਕਰਸ਼ਣ ਕੇਂਦਰਾਂ ‘ਤੇ ਧਿਆਨ ਕੇਂਦਰਿਤ ਕੀਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।