(ਗੁਰਜੀਤ ਸ਼ੀਂਹ) ਸਰਦੂਲਗੜ੍ਹ। ਸਰਦੂਲਗੜ੍ਹ ਘੱਗਰ ’ਚ ਇੱਕ ਨੌਜਵਾਨ ਦੇ ਡੁੱਬ ਜਾਣ ਦੀ ਖਬਰ ਹੈ। ਵੇਰਵਿਆਂ ਅਨੁਸਾਰ ਬੀਤੇ ਕੱਲ੍ਹ ਦੁਪਹਿਰ ਗੁਰਪ੍ਰੀਤ ਸਿੰਘ ਵਾਸੀ ਸਰਦੂਲਗੜ੍ਹ ਗਰਮੀ ਕਾਰਨ ਘੱਗਰ ’ਚ ਨਹਾ ਰਿਹਾ ਸੀ, ਨਹਾਉਣ ਸਮੇਂ ਤੈਰਨਾ ਨਾ ਆਉਣ ਕਰਕੇ ਉਹ ਘੱਗਰ ਨਦੀ ’ਚ ਡੁੱਬ ਗਿਆ। ਪੁਲਿਸ ਪ੍ਰਸ਼ਾਸਨ ਦੀ ਮੱਦਦ ਨਾਲ ਅੱਜ ਸਵੇਰੇ ਉਸ ਦੀ ਲਾਸ਼ ਨੂੰ ਘੱਗਰ ’ਚੋਂ ਕੱਢ ਕੇ ਸਿਵਲ ਹਸਪਤਾਲ ਸਰਦੂਲਗੜ੍ਹ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ, ਉਸ ਦਾ ਪੋਸਟਮਾਰਟਮ ਕਰ ਲਾਸ਼ ਮ੍ਰਿਤਕ ਦੇ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਇਹ ਵੀ ਪੜ੍ਹੋ: IND Vs ZIM : ਭਾਰਤ ਨੇ ਕੀਤਾ ਲਡ਼ੀ ’ਤੇ ਕਬਜ਼ਾ, ਜ਼ਿੰਬਾਬਾਵੇ ਨੂੰ 10 ਵਿਕਟਾਂ ਨਾਲ ਹਰਾਇਆ
ਸਰਦੂਲਗੜ੍ਹ ਦੇ ਪੁਲਿਸ ਮੁਖੀ ਗੁਣੇਸ਼ਵਰ ਕੁਮਾਰ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਮਿੱਠੂ ਸਿੰਘ ਵਾਰਡ ਨੰਬਰ 6 ਸਰਦੂਲਗੜ੍ਹ ਗਰਮੀ ਕਾਰਨ ਘੱਗਰ ’ਚ ਨਹਾ ਰਿਹਾ ਸੀ। ਪਾਣੀ ਜਿਆਦਾ ਹੋਣ ਕਾਰਨ ਉਹ ਘੱਗਰ ਵਿੱਚ ਰੁੜ ਗਿਆ ਜਿਸ ਦੀ ਲਾਸ਼ ਨੂੰ ਘੱਗਰ ਦਰਿਆ ’ਚੋਂ ਕੱਢ ਕੇ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਲਿਜਾਇਆ ਗਿਆ। ਪੋਸਟਮਾਰਟਮ ਕਰਨ ਉਪਰੰਤ ਉਸ ਦੇ ਪਿਤਾ ਮਿੱਠੂ ਸਿੰਘ ਅਤੇ ਭਰਾ ਦੇ ਬਿਆਨਾਂ ਤੇ 174 ਦੀ ਕਾਰਵਾਈ ਅਮਲ ’ਚ ਲਿਆਂਦੀ ਹੈ। ਮ੍ਰਿਤਕ ਗੁਰਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਸਰਦੂਲਗੜ੍ਹ ਵਿਖੇ ਕਰ ਦਿੱਤਾ ਗਿਆ ਹੈ।