ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਦੀ ਮੌਤ, ਖੇਡ ਪ੍ਰੇਮੀਆਂ ’ਚ ਸੋਗ ਦੀ ਲਹਿਰ

Kabaddi Player
ਨਿਰਭੈ ਹਠੂਰ ਵਾਲੇ ਦੀ ਫਾਇਲ ਫੋਟੋ।

ਕਬੱਡੀ ਖਿਡਾਰੀ ਨਿਰਭੈ ਹਠੂਰ ਵਾਲੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਹਠੂਰ ਦੇ ਵਸਨੀਕ ਇੱਕ ਕਬੱਡੀ ਖਿਡਾਰੀ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਖੇਡ ਪ੍ਰੇਮੀਆਂ ’ਚ ਸੋਗ ਦੀ ਲਹਿਰ ਦੌੜ ਗਈ। ਮੌਤ ਦਾ ਕਾਰਨ ਸਾਈਲੈਂਟ ਅਟੈਕ ਦੱਸਿਆ ਜਾ ਰਿਹਾ ਹੈ। Kabaddi Player

ਪ੍ਰਾਪਤ ਜਾਣਕਾਰੀ ਮੁਤਾਬਕ ਨਿਰਭੈ ਹਠੂਰ ਵਾਲਾ ਦੇ ਨਾਂਅ ਨਾਲ ਮਸ਼ਹੂਰ ਕਬੱਡੀ ਖਿਡਾਰੀ ਨੂੰ ਰਾਤ ਨੂੰ ਸੁੱਤੇ ਪਏ ਨੂੰ ਦਿਲ ਦਾ ਦੌਰਾ ਪਿਆ। ਜਿਸ ਕਾਰਨ ਉਸਦੀ ਮੌਤ ਹੋ ਗਈ। ਇਸ ਘਟਨਾਂ ਦਾ ਪਤਾ ਸਵੇਰ ਸਮੇਂ ਪਰਿਵਾਰਕ ਮੈਂਬਰਾਂ ਵੱਲੋਂ ਨਿਰਭੈ ਨੂੰ ਜਗਾਉਣ ’ਤੇ ਲੱਗਾ। ਜਦੋਂ ਉਹ ਨਾ ਉੱਠਿਆ ਤਾਂ ਡਾਕਟਰਾਂ ਨੇ ਚੈੱਕਅਪ ਉਪਰੰਤ ਨਿਰਭੈ ਹਠੂਰ ਵਾਲੇ ਨੂੰ ਮ੍ਰਿਤਕ ਐਲਾਨ ਦਿੱਤਾ। Kabaddi Player

ਇਹ ਵੀ ਪੜ੍ਹੋ: ਤਿਹਾਡ਼ ਜੇਲ੍ਹ ’ਚ ਅਰਵਿੰਦ ਕੇਜਰੀਵਾਲ ਨੇ ਕੀਤਾ ਸਰੰਡਰ

ਜਿਕਰਯੋਗ ਹੈ ਕਿ ਪਿਤਾ ਦੀ ਮੌਤ ਤੋਂ ਬਾਅਦ ਘਰ ਦੀ ਸਮੁੱਚੀ ਜਿੰਮੇਵਾਰੀ ਨਿਰਭੈ ਦੇ ਸਿਰ ’ਤੇ ਸੀ। ਮ੍ਰਿਤਕ ਦੇ ਭਰਾ ਨਾਨਕ ਤੇ ਏਕਮ ਵੀ ਕਬੱਡੀ ਖਿਡਾਰੀ ਹਨ। ਜਿੰਨ੍ਹਾਂ ਵਿੱਚੋਂ ਨਿਰਭੈ ਸਭ ਤੋਂ ਵੱਡਾ ਤੇ ਅਣਵਿਆਹਿਆ ਸੀ। ਨਿਰਭੈ ਘਰ ਦੇ ਖਰਚੇ ਤੋਰਨ ਲਈ ਕਬੱਡੀ ਖੇਡਣ ਦੇ ਨਾਲ ਨਾਲ ਪ੍ਰਾਈਵੇਟ ਨੌਕਰੀ ਵੀ ਕਰਦਾ ਸੀ।