(ਸੱਚ ਕਹੂੰ ਨਿਊਜ਼) ਸੋਨੀਪਤ। ਜੇਕਰ ਤੁਸੀ ਵੀ ਖਾਂਦੇ ਹੋ ਨੂਡਲਜ਼ ਤਾਂ ਸਾਵਧਾਨ ਹੋ ਜਾਓ। ਸੋਨੀਪਤ ਜ਼ਿਲ੍ਹੇ ’ਚ ਇੱਕ ਬੇਹੱਦ ਦੁਖਦਾਈ ਖਬਰ ਸਾਹਮਣੇ ਆਈ ਹੈ। ਨੂਡਲਜ਼ ਖਾਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੋਨੀਪਤ ਦੀ ਮਾਇਆਪੁਰੀ ਕਲੋਨੀ ਵਿੱਚ ਦੇ ਰਹਿਣ ਵਾਲੇ ਤਿੰਨ ਬੱਚੇ ਰਾਤ ਨੂੰ ਨੂਡਲਜ਼ ਖਾ ਕੇ ਸੌਂ ਗਏ ਸਨ (Sonipat News) ਕਿ ਅਚਾਨਕ ਤਿੰਨੇ ਬੱਚਿਆਂ ਦੀ ਸਿਹਤ ਵਿਗੜੀ ਗਈ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿਨ੍ਹਾਂ ‘ਚੋਂ ਦੋ ਬੱਚਿਆਂ ਦੀ ਮੌਤ ਹੋ ਗਈ। ਇਨਾਂ ਬੱਚਿਆਂ ਦੀ ਪਛਾਣ ਬੱਚੀ ਹੇਮਾ ਦੀ ਉਮਰ 7 ਸਾਲ ਅਤੇ ਤਰੁਣ ਦੀ ਉਮਰ 5 ਸਾਲ ਵਜੋਂ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।
ਇਹ ਵੀ ਪੜ੍ਹੋ : ਵਰ੍ਹਦੇ ਮੀਂਹ ‘ਚ ਸਰਹਿੰਦ ਨਹਿਰ ‘ਚ ਡਿੱਗੀ ਕਾਰ, ਸਵਾਰਾਂ ਦੀਆਂ ਲਾਸ਼ਾਂ ਬਰਾਮਦ
ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਬੱਚਿਆਂ ਨੇ ਰਾਤ ਨੂੰ ਨੂਡਲਜ਼ ਅਤੇ ਚੌਮੀਨ ਦੇ ਨਾਲ ਪਰਾਠਾ ਖਾਧਾ ਸੀ, ਉਸ ਤੋਂ ਬਾਅਦ ਹੀ ਉਹ ਬਿਮਾਰ ਹੋ ਗਏ। ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿਸ ਤੋਂ ਬਾਅਦ ਸਿਵਲ ਹਸਪਤਾਲ ‘ਚ ਦੋ ਬੱਚਿਆਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।