ਮਕਾਨ ਦੀ ਛੱਤ ਡਿੱਗਣ ਕਾਰਨ 8 ਸਾਲਾਂ ਬੱਚੀ ਦੀ ਦਰਦਨਾਕ ਮੌਤ

Malout News
ਮ੍ਰਿਤਕ ਬੱਚੀ ਸੁਖਮਨ ਕੌਰ ਦੀ ਫਾਇਲ ਫੋਟੋ

ਲੰਬੀ/ਮਲੋਟ (ਮੇਵਾ ਸਿੰਘ)। ਬੀਤੀ ਕੱਲ ਪਿੰਡ ਮਾਹੂਆਣਾ ਵਿਖੇ ਇਕ ਮਕਾਨ ਦੀ ਛੱਤ ਡਿੱਗਣ ਕਾਰਨ ਕਰੀਬ 8 ਸਾਲਾਂ ਬੱਚੀ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਪਿੰਡ ਦੇ ਸਾਬਕਾ ਪ੍ਰਤੀਨਿਧੀ ਸਰਪੰਚ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸੁੱਖੋ ਕੌਰ ਉਰਫ ਸੁਖਮਨ ਕੌਰ ਪੁੱਤਰੀ ਇੰਦਰਜੀਤ ਸਿੰਘ ਬੀਤੀ ਕੱਲ ਕੁਲਦੀਪ ਸਿੰਘ ਦੇ ਘਰ ਖੇਡ ਰਹੀ ਸੀ, ਕਿ ਅਚਾਨਕ ਮਕਾਨ ਦੀ ਛੱਡ ਡਿੱਗਣ ਕਰਕੇ ਉਹ ਛੱਤ ਦੇ ਮਲਬੇ ਹੇਠ ਆ ਗਈ, ਇਸ ਦੀ ਸੂਚਨਾ ਜਦੋਂ ਪਿੰਡ ਵਾਸੀਆਂ ਨੁੂੰ ਲੱਗੀ ਤਾਂ ਸਾਰਿਆਂ ਨੇ ਰਲਕੇ ਮਕਾਨ ਦੇ ਮਲਬੇ ਨੂੰ ਜਲਦੀ ਜਲਦੀ ਤਾਂ ਹਟਾਇਆ, ਪਰ ਉਕਤ ਬੱਚੀ ਸੁੱਖੋ ਕੌਰ ਉਰਫ ਸੁਖਮਨ ਕੌਰ ਨੂੰ ਬਚਾਇਆ ਨਹੀਂ ਜਾ ਸਕਿਆ, ਇਸ ਬੱਚੀ ਦੀ ਦਰਦਨਾਕ ਮੌਤ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਮਕਾਨ ਦੀ ਛੱਡ ਡਿੱਗਣ ਕਾਰਨ ਮਕਾਨ ਮਾਲਕ ਕੁਲਦੀਪ ਸਿੰਘ ਦੇ ਬੇਟੇ ਗਗਨਦੀਪ ਸਿੰਘ ਨੂੰ ਵੀ ਸੱਟਾਂ ਲੱਗੀਆਂ ਹਨ, ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। (Malout News)

Read This : Abohar News: ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਸ਼੍ਰੀ ਕਿੱਕਰਖੇੜਾ ਵਿਖੇ ਕੈਂਪ ਇਸ ਦਿਨ, ਪੜ੍ਹੋ…

LEAVE A REPLY

Please enter your comment!
Please enter your name here