ਨੌਜਵਾਨ ਦੀ ਰਜਵਾਹੇ ’ਚ ਡੁੱਬਣ ਕਾਰਨ ਮੌਤ

Sad News
ਨੌਜਵਾਨ ਦੀ ਰਜਵਾਹੇ ’ਚ ਡੁੱਬਣ ਕਾਰਨ ਮੌਤ

(ਗੁਰਪ੍ਰੀਤ ਸਿੰਘ) ਬਰਨਾਲਾ। ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਭੋਤਨਾ ਦੇ ਇਕ ਮਜਦੂਰ ਵਰਗ ਨਾਲ ਸਬੰਧਤ ਨੌਜਵਾਨ ਦੀ ਟੱਲੇਵਾਲ ਨਹਿਰ ਵਿਚੋਂ ਨਿੱਕਲਦੇ ਰਜਵਾਹੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਗਰਮੀ ਦੇ ਕਾਰਨ ਉਹ ਆਪਣੇ ਦੋਸਤਾਂ ਨਾਲ ਰਜਵਾਹੇ ਵਿਚ ਨਹਾਉਣ ਲਈ ਗਿਆ। ਇਸ ਦੌਰਾਨ ਮਾਣਕ ਸਿੰਘ ਨੇ ਨਹਾਉਣ ਲਈ ਜਿਵੇਂ ਹੀ ਰਜਬਾਹਾ ’ਚ ਛਾਲ ਮਾਰੀ ਤਾਂ ਉਹ ਮੁੜ ਕੇ ਉਪਰ ਨਹੀਂ ਆਇਆ ਤਾਂ ਉਸ ਦੇ ਦੋਸਤਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। Sad News

ਇਹ ਵੀ ਪੜ੍ਹੋ: ਬਠਿੰਡਾ ਤੋਂ ਦਿੱਲੀ ਜਾਣ ਵਾਲੀ ਫਲਾਈਟ ਕੈਂਸਲ ਹੋਣ ਕਾਰਨ ਯਾਤਰੀ ਪਰੇਸ਼ਾਨ

ਜਿਸ ਉਪਰੰਤ ਟੱਲੇਵਾਲ ਪੁਲਿਸ ਅਤੇ ਪਿੰਡਾਂ ਦੇ ਲੋਕ ਪਹੁੰਚ ਗਏ ਅਤੇ ਰਜਵਾਹੇ ਵਿਚ ਪਾਣੀ ਦਾ ਪੱਧਰ ਘਟਵਾ ਦਿੱਤਾ। ਜਿਸ ਉਪਰੰਤ ਉਕਤ ਲੜਕੇ ਮਾਣਕ ਸਿੰਘ ਦੀ ਲਾਸ ਦੀਪਗੜ੍ਹ ਕੋਲ ਮਿਲੀ। ਮ੍ਰਿਤਕ ਦੀ ਪਛਾਣ ਮਾਣਕ ਸਿੰਘ ਪੁੱਤਰ ਰੇਸਮ ਸਿੰਘ 17 ਸਾਲ ਵਾਸ਼ੀ ਭੋਤਨਾ ਵਜੋਂ ਹੋਈ। ਹੈ। Sad News

LEAVE A REPLY

Please enter your comment!
Please enter your name here