ਸਾਡੇ ਨਾਲ ਸ਼ਾਮਲ

Follow us

17.1 C
Chandigarh
Friday, February 13, 2026
More
    Home Breaking News ਧੀ ਨੂੰ ਪਡ਼੍ਹਾ...

    ਧੀ ਨੂੰ ਪਡ਼੍ਹਾਈ ਲਈ ਭੇਜਿਆ ਸੀ ਕੈਨੇਡਾ, ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਦਾ ਰੋ-ਰੋ ਬੁਰਾ ਹਾਲ

    Canada News
    ਧੀ ਨੂੰ ਪਡ਼੍ਹਾਈ ਲਈ ਭੇਜਿਆ ਸੀ ਕੈਨੇਡਾ, ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਦਾ ਰੋ-ਰੋ ਬੁਰਾ ਹਾਲ

    ਪਿੰਡ ਲੋਹਟਬੱਦੀ ਦੀ ਇੱਕ ਨੌਜਵਾਨ ਲੜਕੀ ਦੀ ਕੈਨੇਡਾ ’ਚ ਮੌਤ (Canada News)

    (ਆਰ. ਜੀ. ਰਾਏਕੋਟੀ) ਰਾਏਕੋਟ। ਨੇੜਲੇ ਪਿੰਡ ਲੋਹਟਬੱਦੀ ਦੀ ਇੱਕ ਨੌਜਵਾਨ ਲੜਕੀ ਦੀ ਕੈਨੇਡਾ ਦੇ ਬਰੈਂਪਟਨ ਵਿੱਚ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮ੍ਰਿਤਕ ਦੀ ਪਛਾਣ ਤਨਵੀਰ ਕੌਰ (25) ਵਜੋਂ ਹੋਈ ਹੈ। Canada News

    ਇਹ ਵੀ ਪੜ੍ਹੋ: ਕੈਨੇਡਾ ’ਚ ਭਿਆਨਕ ਸਡ਼ਕ ਹਾਦਸੇ ’ਚ ਚਾਰ ਪੰਜਾਬੀਆਂ ਦੀ ਮੌਤ

    ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਕਰੀਬ 11 ਮਹੀਨੇ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਖੇ ਗਈ ਸੀ, ਜੋ ਰੋਜ਼ਾਨਾ ਹੀ ਉਨ੍ਹਾਂ ਨਾਲ ਗੱਲਬਾਤ ਕਰਦੀ ਰਹਿੰਦੀ ਸੀ, ਬੀਤੀ ਰਾਤ ਜਦੋਂ ਉਨ੍ਹਾਂ ਨੇ ਆਪਣੀ ਬੇਟੀ ਤਨਵੀਰ ਕੌਰ ਦਾ ਹਾਲ-ਚਾਲ ਜਾਣਨ ਲਈ ਫੋਨ ਕੀਤਾ ਤਾਂ ਫੋਨ ਉਸਦੀ ਇੱਕ ਦੋਸਤ ਨੇ ਚੁੱਕਿਆ। ਜਿਸ ਨੇ ਦੱਸਿਆ ਕਿ ਤਨਵੀਰ ਕੌਰ ਬਾਥਰੂਮ ਵਿੱਚ ਗਈ ਹੈ ਤੇ ਉਸਨੇ ਉੱਚੀ ਅਵਾਜ਼ ਵਿੱਚ ਚੀਖਦੇ ਹੋਏ ਆਪਣੀ ਦੋਸਤ ਨੂੰ ਬੁਲਾਇਆ, ਜਦੋਂ ਉਸਦੀ ਦੋਸਤ ਨੇ ਬਾਥਰੂਮ ਵਿੱਚ ਜਾ ਕੇ ਦੇਖਿਆ ਤਾਂ ਤਨਵੀਰ ਕੌਰ ਬੇਹੋਸ਼ੀ ਦੀ ਹਾਲਤ ਵਿੱਚ ਸੀ। Canada News

    11 ਮਹੀਨੇ ਪਹਿਲਾਂ ਹੀ ਪੜ੍ਹਾਈ ਲਈ ਗਈ ਸੀ ਕੈਨੇਡਾ 

    ਰਣਜੀਤ ਸਿੰਘ ਨੇ ਦੱਸਿਆ ਕਿ ਉਸਦੀ ਧੀ ਦੀ ਦੋਸਤ ਨੇ ਐਬੂਲੈਂਸ ਨੂੰ ਫੋਨ ਕੀਤਾ ਤੇ ਇਲਾਜ ਲਈ ਤਨਵੀਰ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਤਾਂ ਉਸਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਮ੍ਰਿਤਕਾ ਦੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਉਸਨੇ ਆਪਣੀ ਧੀ ਨੂੰ ਕੈਨੇਡਾ ਪੜ੍ਹਨ ਭੇਜਣ ਲਈ 26 ਲੱਖ ਰੁਪਏ ਖਰਚ ਕੀਤੇ ਸਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਧੀ ਤਨਵੀਰ ਕੌਰ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਵਿੱਚ ਮੱਦਦ ਕੀਤੀ ਜਾਵੇ ਤਾਂ ਜੋ ਉਸਦੀਆਂ ਅੰਤਿਮ ਰਸ਼ਮਾਂ ਪੂਰੀਆਂ ਕੀਤੀਆ ਜਾ ਸਕਣ।

    LEAVE A REPLY

    Please enter your comment!
    Please enter your name here