ਸਾਡੇ ਨਾਲ ਸ਼ਾਮਲ

Follow us

15.4 C
Chandigarh
Wednesday, February 11, 2026
More
    Home Breaking News Snake News: ਵ...

    Snake News: ਵਿਅਕਤੀ ਦੀ ਸੱਪ ਦੇ ਡੰਗਣ ਨਾਲ ਮੌਤ

    Snake News
    ਮ੍ਰਿਤਕ ਅਮਨ ਦੀ ਫਾਇਲ ਫੋਟੋ 

    (ਮੇਵਾ ਸਿੰਘ) ਖੂਈਆਂ ਸਰਵਰ। ਤਹਿਸੀਲ ਅਬੋਹਰ ਦੇ ਪਿੰਡ ਗਿੱਦੜਾਂਵਾਲੀ ਵਿੱਚ ਆਪਣੀ ਮਾਤਾ ਦੇ ਨਾਲ ਕਿਸੇ ਰਿਸ਼ਤੇਦਾਰ ਦੇ ਘਰ ਸੋਗ ਸਮਾਗਮ ’ਤੇ ਗਏ ਇੱਕ ਵਿਅਕਤੀ ਦੀ ਕਿਸੇ ਜ਼ਹਿਰੀਲੇ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਅਮਨ ਪੁੱਤਰ ਕਾਲੂਰਾਮ ਦੇ ਭਰਾ ਸੋਮਦੱਤ ਨੇ ਦੱਸਿਆ ਕਿ ਉਸ ਦਾ ਭਰਾ ਦਿਹਾੜੀ ਮਜ਼ਦੂਰੀ ਕਰਦਾ ਸੀ ਅਤੇ ਉਸ ਦਾ ਪਿਤਾ ਲਕਵਾਗ੍ਰਸਤ ਅਤੇ ਮਾਨਸਿਕ ਰੋਗੀ ਹੋਣ ਕਾਰਨ ਉਹ ਆਪਣੇ ਪਿਤਾ ਦੀ ਸੇਵਾ ਹੀ ਕਰਦਾ ਸੀ। Snake News

    ਇਹ ਵੀ ਪੜ੍ਹੋ: ਫ਼ਿਰੋਜ਼ਪੁਰ ਤੀਹਰੇ ਕਤਲ ਕਾਂਡ ’ਚ ਖੁਲਾਸਾ, ਛੇ ਸ਼ੂਟਰਾਂ ਦਾ ਇਕੱਲਾ ਟਾਰਗੇਟ ਸੀ ਦਿਲਦੀਪ

    ਬੀਤੇ ਦਿਨੀਂ ਜਦੋਂ ਉਹ ਹਰਿਆਣਾ ਦੇ ਇੱਕ ਪਿੰਡ ਵਿੱਚ ਹੋਈ ਰਿਸ਼ਤੇਦਾਰ ਦੀ ਮੌਤ ਸਮੇਂ ਦੁੱਖ ਵਿੱਚ ਸਰੀਕ ਹੋਣ ਆਪਣੀ ਮਾਤਾ ਦੇ ਨਾਲ ਗਿਆ ਹੋਇਆ ਸੀ, ਤਾਂ ਰਾਤ ਨੂੰ ਜਦੋਂ ਉਹ ਥੱਲੇ ਵਿਛਾਈਆਂ ਚਾਦਰਾਂ ’ਤੇ ਸੁੱਤਾ ਪਿਆ ਸੀ ਤਾਂ ਉਸ ਨੂੰ ਕਿਸੇ ਜਹਿਰੀਲੇ ਸੱਪ ਨੇ ਡੰਗ ਮਾਰ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ।

    LEAVE A REPLY

    Please enter your comment!
    Please enter your name here