ਕਰੰਟ ਲੱਗਣ ਕਾਰਨ ਵਿਅਕਤੀ ਦੀ ਮੌਤ

Death Person, Due Current

ਪਰਿਵਾਰਕ ਮੈਂਬਰਾਂ ਨੇ ਰਿਸ਼ਤੇਦਾਰ ‘ਤੇ ਲਾਇਆ ਦੋਸ਼, ਠੀਕਰੀਵਾਲ ਚੌਂਕ ‘ਚ ਦਿੱਤਾ ਧਰਨਾ

ਪਟਿਆਲਾ (ਨਰਿੰਦਰ ਸਿੰਘ ਚੌਹਾਨ)। ਇੱਥੋਂ ਦੇ ਸਫਾਬਾਦੀ ਗੇਟ ਦੇ ਵਾਸੀ ਇੱਕ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਉਕਤ ਮ੍ਰਿਤਕ ਵਿਅਕਤੀ ਆਪਣੇ ਗੁਆਢ ‘ਚ ਕਿਸੇ ਰਿਸ਼ਤੇਦਾਰੀ ‘ਚ ਗਿਆ ਹੋਇਆ ਸੀ। ਜਾਣਕਾਰੀ ਅਨੁਸਾਰ ਸਰਜੂ ਨਾਮੀ ਵਿਅਕਤੀ ਆਪਣੇ ਕਿਸੇ ਰਿਸ਼ਤੇਦਾਰ (ਰੋਕੀ) ਕੋਲ ਮਿਲਣ ਲਈ ਗਿਆ ਹੋਇਆ ਸੀ, ਜਿਸ ਦੌਰਾਨ ਉਸ ਨੂੰ ਕਰੰਟ ਲੱਗ ਗਿਆ ਤੇ ਉਸਦੀ ਮੌਤ ਹੋ ਗਈ। ਇੱਧਰ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਰਾਜਿੰਦਰਾ ਹਸਪਤਾਲ ਦੇ ਨੇੜੇ ਠੀਕਰੀਵਾਲਾ ਚੌਂਕ ਨੇੜੇ ਧਰਨਾ ਲਾ ਦਿੱਤਾ।

ਪਰਿਵਾਰਕ ਮੈਂਬਰਾਂ ਦਾ ਦੋਸ਼ ਸੀ ਕਿ ਸਾਨੂੰ ਮ੍ਰਿਤਕ ਦੀ ਮੌਤ ਦੀ ਜਾਣਕਾਰੀ ਕਾਫ਼ੀ ਦੇਰ ਬਾਅਦ ਦਿੱਤੀ ਗਈ ਤੇ ਸਾਨੂੰ ਸ਼ੱਕ ਹੈ ਕਿ ਦਾਲ ‘ਚ ਕੁਝ ਕਾਲਾ ਹੈ। ਇਸ ਮੌਕੇ ‘ਤੇ ਪਹੁੰਚੀ ਪੁਲਿਸ ਪਾਰਟੀ ਨੇ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਹੋਈ ਮੌਤ ਦੀ ਜਾਂਚ ਪੜਤਾਲ ਕਰਕੇ ਕਾਰਨਾਂ ਦਾ ਪਤਾ ਲਾਇਆ ਜਾਵੇਗਾ। ਪੁਲਿਸ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਲਾਇਆ ਧਰਨਾ ਚੁੱਕ ਲਿਆ। ਇੱਧਰ ਰਾਜਿੰਦਰਾ ਹਸਪਤਾਲ ਦੀ ਡਾਕਟਰਾਂ ਦੀ ਟੀਮ ਨੇ ਮ੍ਰਿਤਕ ਦਾ ਪੋਸਟ ਮਾਰਟਮ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।

LEAVE A REPLY

Please enter your comment!
Please enter your name here