ਸਾਡੇ ਨਾਲ ਸ਼ਾਮਲ

Follow us

15.6 C
Chandigarh
Friday, February 27, 2026
More
    Home Breaking News  ਦਿੱਲੀ ਕਿਸਾਨ ...

     ਦਿੱਲੀ ਕਿਸਾਨ ਅੰਦੋਲਨ ’ਚ  ਸਰਗਰਮ ਰਹੇ ਮਜ਼ਦੂਰ ਦੀ ਮੌਤ

     ਦਿੱਲੀ ਕਿਸਾਨ ਅੰਦੋਲਨ ’ਚ  ਸਰਗਰਮ ਰਹੇ ਮਜ਼ਦੂਰ ਦੀ ਮੌਤ

    ਮਾਨਸਾ (ਸੱਚ ਕਹੂੰ ਨਿਊਜ਼)। ਕੇਂਦਰ ਦੇ ਕਾਲੇ ਖੇਤੀ ਕਾਨੂੰਨ ਖਿਲਾਫ਼ ਕਿਸਾਨਾਂ ਦਾ ਪਿਛਲੇ ਸੱਤ ਮਹੀਨਿਆਂ ਤੋਂ ਲਗਾਤਾਰ ਦਿੱਲੀ ਵਿਖੇ ਕਿਸਾਨ ਅੰਦੋਲਨ ਜਾਰੀ ਹੈ ਇਸ ਦੌਰਾਨ ਕਿਸਾਨ ਅੰਦੋਲਨ ’ਚ ਸ਼ਾਮਲ ਹੋਏ ਪਿੰਡ ਝੰਡੂਕੇ ਦੇ ਬਿੱਕਰ ਸਿੰਘ (45) ਦੀ ਦਿੱਲੀ ਤੋਂ ਪਰਤਦੇ ਸਮੇਂ ਮੌਤ ਹੋ ਗਈ ਹੈ।

    ਜਾਣਕਾਰੀ ਅਨੁਸਾਰ ਬਿੱਕਰ ਸਿੰਘ ਕਿਸਾਨ ਮਜ਼ਦੂਰ ਅੰਦੋਲਨ ’ਚ ਵਧ ਚੜ੍ਹ ਕੇ ਹਿੱਸਾ ਲੈਂਦਾ ਰਿਹਾ ਹੈ ਉਹ ਪਿਛਲੇ ਹਫ਼ਤੇ ਦਿੱਲੀ ਕਿਸਾਨ ਅੰਦੋਲਨ ’ਚ ਗਿਆ ਸੀ ਤੇ ਉੱਥੇ ਬਿਮਾਰ ਹੋਣ ਕਾਰਨ 8 ਜੁਲਾਈ ਨੂੰ ਵਾਪਸ ਪਿੰਡ ਆ ਗਿਆ ਸੀ ਬਿਮਾਰ ਹੋਣ ਕਾਰਨ ਅੱਜ ਉਸ ਦੀ ਮੌਤ ਹੋ ਗਈ ਮ੍ਰਿਤਕ ਆਪਣੇ ਪਿੱਛੇ ਚਾਰ ਕੁੜੀਆਂ, ਇੱਕ ਮੁੰਡਾ ਤੇ ਪਤਨੀ ਛੱਡ ਗਿਆ ਹੈ ਕਿਸਾਨ ਆਗੂਆ ਲੇ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਮਜ਼ਦੂਰ ਦੇ ਪਰਿਵਾਰ ਸਿਰ ਚੜਿ੍ਹਆ ਕਰਜ਼ਾ ਮਾਫ਼ ਕੀਤਾ ਜਾਵੇ ਤੇ ਸਰਕਾਰ ਵੱਲੋਂ ਆਰਥਿਕ ਸਹਾਇਤਾ ਦਿੱਤੀ ਜਾਵੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।